ਬਲਾਕ ਸਿੱਧਵਾਂ ਬੇਟ 2 ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ ਹੋਈਆਂ

( ਖੇਡਾਂ ਸਾਨੂੰ ਜੀਵਨ ਵਿੱਚ ਅਨੁਸ਼ਾਸਨ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ–  ਜਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ)
(ਸਮਾਜ ਵੀਕਲੀ) ਬਲਾਕ ਸਿੱਧਵਾਂ ਬੇਟ 2 ਦੇ 51  ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜੀ ਦੇ ਗਰਾਊਂਡਾਂ ਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਦੇਵ ਸਿੰਘ ਸਰਹਾਲੀ ਦੀ ਅਗਵਾਈ ਵਿੱਚ ਅਤੇ ਜਸਪਾਲ ਸਿੰਘ ਭੱਠਾਧੂਹਾ ਸੈਂਟਰ ਹੈੱਡ ਟੀਚਰ ਭੂੰਦੜੀ ਦੇ ਪ੍ਰਬੰਧਾਂ ਹੇਠ ਮਿਤੀ 8,9 ਤੇ 10 ਅਕਤੂਬਰ ਨੂੰ ਕਰਵਾਈਆਂ ਗਈਆਂ ।ਇਹਨਾਂ ਖੇਡਾਂ ਵਿੱਚ ਬਲਾਕ ਦੇ ਪ੍ਰਾਇਮਰੀ ਸਕੂਲਾਂ ਦੇ ਲੱਗਭਗ ਢਾਈ ਸੌ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਤਿੰਨੋ ਦਿਨਾਂ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਲਿਆਂ ਚੋਂ ਖੋ-ਖੋ ਲੜਕੇ ਸਵੱਦੀ ਸੈਂਟਰ ਫਸਟ ਤੇ ਈਸੇਵਾਲ ਸੈਂਟਰ ਦੂਜੇ ਨੰਬਰ ਤੇ ਰਹੇ। ਖੋ-ਖੋ ਲੜਕੀਆਂ ਵਿੱਚ ਵੀ ਸੈਂਟਰ ਸਵੱਦੀ ਕਲਾਂ ਦੀਆਂ ਲੜਕੀਆਂ ਨੇ ਪਹਿਲਾ ਤੇ ਈਸੇਵਾਲ ਦੀਆਂ ਲੜਕੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਚ ਭੂੰਦੜੀ ਸੈਂਟਰ ਨੇ ਪਹਿਲਾ ਤੇ ਈਸੇਵਾਲ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਚ ਸਵੱਦੀ ਕਲਾਂ ਤੇ ਈਸੇਵਾਲ ਸੈਂਟਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਦੇ ਹੋਏ ਗਹਿਗੱਚ ਮੁਕਾਬਲਿਆਂ ਵਿਚ ਪੁੜੈਣ ਨੇ ਪਹਿਲਾ ਤੇ ਈਸੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ।  100 ਮੀਟਰ ਦੌੜ ਲੜਕਿਆਂ ਚ ਰਵੀ ਕੁਮਾਰ ਸੈਂਟਰ ਪੁੜੈਣ ਤੇ ਐਸ਼ ਕੁਮਾਰ ਸੈਂਟਰ ਗੋਰਸੀਆਂ ਮੱਖਣ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਦੌੜ 100 ਮੀਟਰ ਲੜਕੀਆਂ ਵਿੱਚ ਏਕਮਜੋਤ ਕੌਰ ਭੂੰਦੜੀ ਸੈਂਟਰ ਤੇ ਅੰਸੂ ਕੁਮਾਰੀ ਪੁੜੈਣ ਸੈਂਟਰ ਨੇ ਵੀ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਇਹਨਾਂ ਤੋਂ ਇਲਾਵਾ ਲੰਮੀ ਛਾਲ, ਫੁੱਟਬਾਲ, ਕੁਸ਼ਤੀਆਂ, ਕਰਾਟੇ , ਰੱਸਾਕਸੀ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਖੇਡਾਂ ਦੇ ਸਮਾਪਤੀ ਤੇ ਇਨਾਮ ਵੰਡ ਸਮਾਰੋਹ ਵਿਚ ਜਿਲ੍ਹਾ ਸਿੱਖਿਆ ਅਫਸਰ (ਐਐ) ਲੁਧਿਆਣਾ ਸ਼੍ਰੀਮਤੀ ਰਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਵਿਚ ਅਨੁਸ਼ਾਸਨ ਲਾਗੂ ਕਰਦੀਆਂ ਹਨ ਤੇ ਇਨਸਾਨ ਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਰਾਹ ਦਿਖਾਉਂਦੀਆਂ ਹਨ। ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਗਰਾਊਂਡ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਜੇਤੂ ਟੀਮਾਂ ਨੂੰ ਇਨਾਮ ਵਜੋਂ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਖੇਡ ਪ੍ਰਬੰਧਾਂ ਵਿੱਚ ਤਿੰਨੇ ਦਿਨ ਹੀ ਵਧ-ਚੜ੍ਹ ਕੇ ਰੋਲ ਨਿਭਾਉਣ ਲਈ ਐੱਸ ਐੱਮ ਸੀ ਕਮੇਟੀ ਦੇ ਮੈਂਬਰ ਡਾ ਬਲਬੀਰ ਸਿੰਘ ਬੀਰਾ ਤੇ ਸਮੁੱਚੀ ਐੱਸ ਐੱਮ ਸੀ ਕਮੇਟੀ ਦਾ ਵੀ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਦਫਤਰ ਤੋਂ ਸੀਨੀਅਰ ਸਹਾਇਕ ਗੁਰਬੀਰ ਸਿੰਘ, ਸ਼੍ਰੀ ਗੌਰਵ ਸ਼ਰਮਾ,, ਜਿਲ੍ਹਾ ਕੋਆਰਡੀਨੇਟਰ ਮਨਮੀਤਪਾਲ  ਸਿੰਘ ਗਰੇਵਾਲ,ਬਲਾਕ ਦਫ਼ਤਰ ਤੋਂ ਅਕਾਊਂਟੈਂਟ ਹਰਪ੍ਰੀਤ ਸਿੰਘ ਪਮਾਲੀ, ਕਲਰਕ ਗੁਰਦੀਪ ਤੋਂ ਇਲਾਵਾ  ਰਛਪਾਲ ਸਿੰਘ ਸਵੱਦੀ, ਅੰਮ੍ਰਿਤਪਾਲ ਕੌਰ ਸਵੱਦੀ, ਗੁਰਵਿੰਦਰ ਸਿੰਘ ਗੋਰਸੀਆਂ ਮੱਖਣ, ਸਤਵੀਰ ਸਿੰਘ ਸਾਰੇ ਸੈਂਟਰ ਹੈੱਡ ਟੀਚਰ,  ,  ਕੁਲਦੀਪ ਸਿੰਘ ਡੀ ਪੀ, ਰਾਜਿੰਦਰ ਸਿੰਘ ਡੀ ਪੀ, ਮੈਡਮ ਮਨਦੀਪ ਕੌਰ ਡੀ ਪੀ, ਮੈਡਮ ਪਰਮਜੀਤ ਕੌਰ ਡੀ ਪੀ,ਜਤਿੰਦਰਪਾਲ ਸਿੰਘ, ਬਲਵਿੰਦਰ ਸਿੰਘ ਬਾਸੀਆਂ,  ਜਰਨੈਲ ਸਿੰਘ, ਸਰਬਜੀਤ ਕੌਰ, ਸੁਰਿੰਦਰ ਕੌਰ, ਰਜਨੀ, ਜਸਵੀਰ ਕੌਰ, ਹਰਪ੍ਰੀਤ ਕੌਰ, ਹਰਮੀਤ ਕੌਰ, ਸ਼ਮਸ਼ੇਰ ਸਿੰਘ, ਮੇਜਰ ਸਿੰਘ ਹਿੱਸੋਵਾਲ, ਕੁਲਵਿੰਦਰ ਕੌਰ , ਦਵਿੰਦਰ ਸਿੰਘ ਸਲੇਮਪੁਰ ਸਾਰੇ ਹੈੱਡ ਟੀਚਰ ਤੇ ਹਰਮਨਦੀਪ ਸਿੰਘ ਬਾਸੀਆਂ ,  ਜਗਰਾਜ ਸਿੰਘ ਮੁੱਲਾਂਪੁਰ, ਮੈਡਮ ਕਮਲਜੀਤ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਸਰਬਜੀਤ ਕੌਰ, ਸੁਖਦੀਪ ਸਿੰਘ, ਰਮਨਦੀਪ ਸਿੰਘ ਸਵੱਦੀ, ਵਰਿੰਦਰ ਸਿੰਘ,  ਬਲਾਕ ਕੋਆਰਡੀਨੇਟਰ ਦੇਵਿੰਦਰ ਸਿੰਘ ਮਾਣੀਏਵਾਲ, ਅਨਿਲ ਕੁਮਾਰ ਘਮਨੇਵਾਲ,ਚਰਨਜੀਤ ਸਿੰਘ, ਮੈਡਮ ਸਵਾਤੀ, ਮੈਡਮ ਇੰਦਰਜੀਤ ਕੌਰ, ਦਲਜੀਤ ਸਿੰਘ ਬਾਸੀਆਂ , ਮੈਡਮ ਸੁਖਜੀਤ ਕੌਰ ਕੋਟਮਾਨ ਕਮਲਜੀਤ ਸਿੰਘ ਬਾਸੀਆਂ ਆਦਿ ਅਧਿਆਪਕ ਹਾਜ਼ਰ ਸਨ। ਸਟੇਜ ਸਕੱਤਰ ਤੇ ਸਮੁੱਚੇ ਪ੍ਰਬੰਧਾਂ ਦੀ ਡਿਊਟੀ ਬਲਵੀਰ ਸਿੰਘ ਬਾਸੀਆਂ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੰਜਕ ਪੂਜਨ ਤੇ ਬਲਾਤਕਾਰ
Next articleਅੱਪਰਾ ਦੀ ਸਰਪੰਚੀ ਲਈ ਉਮੀਦਵਾਰ ਗੁਰਪਾਲ ਸਿੰਘ ਸਹੋਤਾ ਦੇ ਹੱਕ ‘ਚ ਚੋਣ ਮੁਹਿੰਮ ਸਿਖਰਾਂ ‘ਤੇ