(ਸਮਾਜ ਵੀਕਲੀ) ( ਸ਼੍ਰੀ ਅਨੰਦਪੁਰ ਸਾਹਿਬ ) ਧਰਮਾਣੀ ਜਿਲ੍ਹਾ ਰੂਪਨਗਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਕਾਰਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਸਾਂਝੀ ਸਿੱਖਿਆ ਸੰਸਥਾ ਵੱਲੋਂ ਬਲਾਕ ਪੱਧਰੀ ਕਲੱਸਟਰ ਮੁੱਖੀਆਂ ਦੀ ਇੱਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ(ਇੰਚਾਰਜ), 6 ਕਲੱਸਟਰ ਮੁੱਖੀਆਂ, ਬਲਾਕ ਰਿਸੋਰਸ ਕੋਆਡੀਨੇਟਰ ਅਤੇ ਸਾਂਝੀ ਸਿੱਖਿਆ ਦੀ ਟੀਮ ਸਮੇਤ ਕੁੱਲ 12 ਜਾਣਿਆ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦਾ ਮੁੱਖ ਮਕਸਦ ਸਿੱਖਿਆ ਵਿਭਾਗ ਦੀਆਂ ਚੱਲ ਰਹੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣਾ ਅਤੇ ਵਿਦਿਆਰਥੀ ਦੇ ਸਰਵ ਪੱਖੀ ਵਿਕਾਸ ਦੇ ਲਈ ਵੱਖ-ਵੱਖ ਨੁਕਤਿਆਂ ਬਾਰੇ ਵਿਚਾਰ ਚਰਚਾ ਕਰਨਾ ਸੀ।
ਸ. ਜਸਵੀਰ ਸਿੰਘ (ਇੰਚਾਰਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ) ਜੀ ਨੇ ਮੀਟਿੰਗ ਦੀ ਅਗਵਾਈ ਕਰਦਿਆਂ ਸ਼ੁਰੂਆਤ ਵਿੱਚ ਸਾਰਿਆਂ ਮੈਂਬਰਾਂ ਦਾ ਰਸਮੀ ਸਵਾਗਤ ਕਰਦੇ ਹੋਏ ਸਾਂਝੀ ਸਿੱਖਿਆ ਸੰਸਥਾ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ। ਇਹ ਸੰਸਥਾ ਪਿਛਲੇ ਛੇ ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਬਿਹਤਰੀ ਅਤੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਜਮੀਨੀ ਪੱਧਰ ਤੇ ਕੰਮ ਕਰ ਰਹੀ ਹੈ। ਸਾਂਝੀ ਸਿੱਖਿਆ ਟੀਮ ਵੱਲੋਂ ਸਿੱਖਿਆ ਵਿਭਾਗ ਦੇ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ (CEP) ਵਰਗੇ ਉਪਰਾਲੇ ਨੂੰ ਚਲਾਉਣ ਦੇ ਪ੍ਰਭਾਵਸ਼ਾਲੀ ਨੁਕਤਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਲੱਸਟਰ ਅਕੈਡਮਿਕ ਮੀਟਿੰਗਾਂ ਰਾਹੀ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੀਟਿੰਗ ਕਰਵਾਉਣ, ਪੰਚਾਇਤਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੀ ਸਕੂਲ ਵਿੱਚ ਭਾਗੀਦਾਰੀ ਨੂੰ ਵਧਾਉਣ ਅਤੇ ਉਨਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ‘ਤੇ ਵਿਚਾਰ-ਚਰਚਾ ਕੀਤੀ ਗਈ ਜਿਸ ਨੂੰ ਅਮਲ ਵਿੱਚ ਲਿਆਉਣ ਲਈ ਸਾਂਝੀ ਸਿੱਖਿਆ ਉਹਨਾਂ ਦਾ ਸਹਿਯੋਗ ਕਰੇਗੀ। ਸਮੂਹ ਕਲੱਸਟਰ ਮੁੱਖੀਆਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਇਸ ਚਰਚਾ ਵਿੱਚ ਬੜੀ ਗਰਮ-ਜੋਸ਼ੀ ਨਾਲ ਭਾਗ ਲਿਆ ਅਤੇ ਸਾਂਝੀ ਸਿੱਖਿਆ ਦੇ ਉਪਰਾਲੇ ਦੀ ਸਰਾਹਣਾ ਕੀਤੀ।
ਇਸ ਮੀਟਿੰਗ ਵਿੱਚ ਜਸਵੀਰ ਸਿੰਘ (ਇੰਚਾਰਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ/ ਕਲੱਸਟਰ ਮੁੱਖੀ ਅਗੰਮਪੁਰ), ਇੰਦਰਦੀਪ ਸਿੰਘ (ਬਲਾਕ ਰਿਸੋਰਸ ਕੋਆਡੀਨੇਟਰ ), ਕਲੱਸਟਰ ਮੁੱਖੀ ਮੈਡਮ ਕਮਲਜੀਤ ਕੌਰ (ਢੇਰ), ਸੰਜੀਤ ਕੌਰ (ਜਿੰਦਵੜੀ), ਸੁਨੀਤਾ (ਅਨੰਦਪੁਰ ਸਾਹਿਬ), ਬਲਜਿੰਦਰ ਸਿੰਘ ਢਿੱਲੋਂ (ਬਾਸੋਵਾਲ), ਮਨਜੀਤ ਸਿੰਘ ਮਾਵੀ (ਭਨੂਪਲੀ), ਸਾਂਝੀ ਸਿੱਖਿਆ ਦੇ ਜਿਲਾ ਪ੍ਰਬੰਧਕ ਗੁਰਚਰਨ ਸਿੰਘ, ਭਾਵਨਾ, ਬਲਾਕ ਦੇ ਯੰਗ ਲੀਡਰ ਸਚਿਨ, ਵਿਦਿਆ ਪਾਂਡੇ ਅਤੇ ਹਰਪ੍ਰੀਤ ਕੌਰ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly