ਬਲਾਕ ਸਪੋਰਟਸ ਅਫਸਰ ਅਰਜੁਨ ਦੇਵ ਵਰਮਾ ਨੂੰ ਦਿੱਤੀ ਨਿੱਘੀ ਵਿਦਾਇਗੀ

ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਵਿਧਾਨ ਸਭਾ ਹਲਕਾ ਬੰਗਾ ਦੇ ਕਸਬਾ ਮੁਕੰਦਪੁਰ ਦੇ ਬਲਾਕ ਪ੍ਰਾਈਮਰੀ ਸਿੱਖਿਆ ਦਫਤਰ ਵਿਖੇ ਬਤੌਰ ਬਲਾਕ ਸਪੋਰਟਸ ਅਫਸਰ ਦੀ ਡਿਊਟੀ ਨਿਭਾ ਰਹੇ ਅਰਜਨ ਦੇਵ ਵਰਮਾ ਬੱਲੋਵਾਲ ਨੂੰ ਜਿਲ੍ਹਾ ਸਿੱਖਿਆ ਅਫਸਰ ਮੈਡਮ ਰੁਪਿੰਦਰ ਕੌਰ ਤੇ ਜਿਲ੍ਹਾ ਸਪੋਰਟਸ ਕੋਰਾਡੀਨੇਟਰ ਮੈਡਮ ਦਵਿੰਦਰ ਕੌਰ ਕਜਲਾ, ਸਟਾਫ ਤੇ ਉੱਚ ਅਧਿਕਾਰੀਆਂ ਵੱਲੋਂ ਵਿਦਾਇਗੀ ਦਿੱਤੀ ਗਈ! ਉਨ੍ਹਾਂ ਦੀਆ ਸਮਰਪਿਤ ਖੇਡ ਸੇਵਾਵਾਂ ਲਈ ਬੀਪੀਈਓ ਬਾਲ ਕ੍ਰਿਸਨ ਤੇ ਸਮੂਹ ਸਟਾਫ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ! ਇਸ ਮੌਕੇ ਬੀਪੀਈਓ ਮੁਕੰਦਪੁਰ ਬਾਲ ਕ੍ਰਿਸ਼ਨ ਨੇ ਕਿਹਾ ਕਿ ਬਲਾਕ ਸਪੋਰਟਸ ਅਫਸਰ ਅਰਜੁਨ ਦੇਵ ਵਰਮਾ ਨੇ ਸਪੋਰਟਸ ਦੇ ਖੇਤਰ ਚ ਵਧੀਆ ਸੇਵਾਵਾਂ ਦੇ ਕੇ ਬਲਾਕ ਦੇ ਬੱਚਿਆਂ ਨੂੰ ਗੋਲਡ ਮੈਡਲ ਜਿੱਤਾਂ ਕੇ ਦਿੱਤੇ! ਦਸਣਯੋਗ ਹੈ ਕਿ ਸਮਾਜ ਸੇਵੀ ਸੰਸਥਾ ਲਾਈਨ ਕਲੱਬ ਇੰਟਰਨੈਸ਼ਨਲ ਦੇ ਮੈਂਬਰ ਵੀ ਹਨ ਅਤੇ ਸੰਸਥਾ ਵਿੱਚ ਵੱਖ ਵੱਖ ਅਹੁਦਿਆਂ ਦੇ ਸਮਾਜ ਦੀ ਸੇਵਾ ਨਿਭਾਈ ਹੈ ਇਸ ਸਮੇਂ ਜ਼ਿਲਾ 321 ਡੀ ਵਿੱਚ ਆਪ ਬਤੌਰ ਜਿਲਾ ਚੇਅਰਮੈਨ ਰੀਡਿੰਗ ਕਾਰਨਰ ਦੇ ਅਹੁਦੇ ਤੇ ਨਿਯੁਕਤ ਹਨ। ਆਪ ਜੀ ਨੂੰ ਆਪ ਦੀਆਂ ਵਿਲੱਖਣ ਸਵੇਵਾਂ ਦੇ ਬਦਲੇ ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਜਿਲਾ ਟੂਰਨਾਮੈਂਟ ਕਮੇਟੀ ਅਤੇ ਇੰਟਰਨੈਸ਼ਨਲ ਸੰਸਥਾਵਾਂ ਵੱਲੋਂ ਵੱਖ ਵੱਖ ਸਮੇਂ ਤੇ ਸਨਮਾਨਿਤ ਵੀ ਕੀਤਾ ਗਿਆ! ਇਸ ਮੌਕੇ ਸਮੂਹ ਸਟਾਫ ਵਲੋਂ ਅਰਜੁਨ ਦੇਵ ਵਰਮਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ! ਇਸ ਮੌਕੇ ਬੀਪੀਈਓ ਬਾਲ ਕ੍ਰਿਸ਼ਨ, ਸੀਤਾ ਕੌਰ, ਮਨਪ੍ਰੀਤ ਕੌਰ, ਆਸ਼ਾ ਰਾਣੀ, ਕਮਲੇਸ਼ ਕੌਰ, ਕਮਲਜੀਤ ਕੌਰ, ਸੰਦੀਪ ਕੁਮਾਰ, ਰਾਜ ਕੁਮਾਰ ਕਜਲਾ, ਰਜੇਸ਼ ਕੁਮਾਰ, ਰਮਨਦੀਪ ਕੌਰ, ਮੀਨਾਕਸ਼ੀ, ਹਰਚਰਨਜੀਤ ਸਿੰਘ, ਰਜਿੰਦਰ ਕੁਮਾਰ ਕਟਾਰੀਆ, ਸੰਦੀਪ ਕੌਰ ਤੋਂ ਇਲਾਵਾ ਹੋਰ ਵੀ ਸਕੂਲ ਸਟਾਫ ਮੈਂਬਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੁਸਤਕ ਰਿਵਿਊ
Next articleਆਉ ! ਸਾਈਕਲ ਨੂੰ ਅਪਣਾਈਏ, ਸਿਹਤਮੰਦ ਤੇ ਬੇਫਿਕਰਾ ਜੀਵਣ ਹੰਢਾਈਏ।