ਕਬੱਡੀ ਨੈਸ਼ਨਲ ਸਟਾਈਲ ਲੜਕੇ ਵਿੱਚ ਤਲਵੰਡੀ ਚੌਧਰੀਆਂ ਤੇ ,ਖੋ ਖੋ ਕੁੜੀਆਂ ਵਿੱਚ ਸ਼ਾਹਵਾਲਾ ਨੇ ਮਾਰੀ ਬਾਜ਼ੀ
ਕਪੂਰਥਲਾ, (ਕੌੜਾ)- ਸਿੱਖਿਆ ਬਲਾਕ ਸੁਲਤਾਨਪੁਰ ਲੋਧੀ -1 ਦੀਆਂ ਬਲਾਕ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੂਹੜਪੁਰ ਵਿਖੇ ਹੋਈਆਂ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈਪਟਨ ਸਤਨਾਮ ਸਿੰਘ, ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਸਿੰਘ ਨੇ ਸ਼ਿਰਕਤ ਕੀਤੀ।ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਸਟਾਈਲ ਲੜਕੇ ਤਲਵੰਡੀ ਚੌਧਰੀਆਂ ਜੇਤੂ, ਫਰੀਦ ਸਰਾਏਂ ਰਨਰ ਅੱਪ ,ਕਬੱਡੀ ਲੜਕੀਆਂ ਸ਼ਾਹ ਵਾਲਾ ਜੇਤੂ, ਫਰੀਦ ਸਰਾਏਂ ਰਨਰ ਅੱਪ,ਫੁੱਟਬਾਲ ਬੂਸੋਵਾਲ ਜੇਤੂ, ਤਲਵੰਡੀ ਚੌਧਰੀਆਂ ਰਨਰ ਅੱਪ,ਖੋ ਖੋ ਕੁੜੀਆਂ ਸ਼ਾਹਵਾਲਾ ਜੇਤੂ ਰਿਹਾ।ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਨੇ ਕੇਵਲ ਸਿੰਘ ,ਰਤਨਪਾਲ ਸਾਬਕਾ ਏ. ਐਸ.ਆਈ, ਸਾਬਕਾ ਇੰਸਪੈਕਟਰ ਮਲਕੀਤ ਸਿੰਘ, ਬਲਜਿੰਦਰ ਸਿੰਘ ਸੋਨੂ, ਆਦਿ ਦੀ ਹਾਜ਼ਰੀ ਵਿੱਚ ਜਿੱਥੇ ਜੇਤੂ ਵਿਦਿਆਰਥੀ ਖਿਡਾਰੀਆਂ ਨੂੰ ਵਧਾਈ ਦਿੱਤੀ।
ਉੱਥੇ ਹੀ ਉਹਨਾਂ ਨੂੰ ਕਰਵਾਈ ਮਿਹਨਤ ਦਾ ਸਿਹਰਾ ਮਿਹਨਤੀ ਅਧਿਆਪਕਾਂ ਦੇ ਸਿਰ ਬੰਨਦੇ ਹੋਏ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਰਛਪਾਲ ਸਿੰਘ ਵੜੈਚ,ਸੀ.ਐਚ ਟੀ ਮੁਖਤਿਆਰ ਲਾਲ,ਸੈਂਟਰ ਹੈਡ ਟੀਚਰ ਰਵੀ ਵਾਹੀ,ਸੈਂਟਰ ਹੈਡ ਟੀਚਰ ਕੁਲਦੀਪ ਚੰਦ , ਬਨਵਾਰੀ ਲਾਲ,ਸੈਂਟਰ ਹੈਡ ਟੀਚਰ ਪਰਮਜੀਤ ਕੌਰ,ਸੈਂਟਰ ਹੈਡ ਟੀਚਰ ਮਨਦੀਪ ਕੌਰ,ਬਲਾਕ ਖੇਡ ਅਫਸਰ ਸ੍ਰੀ ਮੇਜਰ ਸਿੰਘ, ਹੈਡ ਟੀਚਰ ਮਨਜਿੰਦਰ ਸਿੰਘ ਧੰਜੂ,ਹੈਡ ਟੀਚਰ ਅਵਤਾਰ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਯਾਦਵਿੰਦਰ ਸਿੰਘ, ਅਮਨਦੀਪ ਖਿੰਡਾ, ਰੇਸ਼ਮ ਸਿੰਘ, ਸ਼ਿੰਦਰ ਸਿੰਘ, ਹਰਵਿੰਦਰ ਸਿੰਘ, ਅਪਿੰਦਰ ਸਿੰਘ, ਇੰਦਰਜੀਤ ਸਿੰਘ ਥਿੰਦ, ਰੁਪਿੰਦਰ ਰਾਜਾ, ਸੈਂਟਰ ਹੈਡ ਬਿਕਰਮਜੀਤ ਸਿੰਘ, ਤਰਲੋਚਨ ਸਿੰਘ,ਨਵਨੀਤ ਕੌਰ ਜੰਮੂ,ਦਲਜੀਤ ਕੌਰ,ਮਨਿੰਦਰ ਕੌਰ, ਜਸਵਿੰਦਰ ਕੌਰ,ਆਦਿ ਨੇ ਅਹਿਮ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly