ਨਕੋਦਰ ਮਹਿਤਪੁਰ(ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਰਿਵਾਰ ਨਿਯੋਜਨ ਸਕੀਮ ਦੇ ਤਹਿਤ, ਬਲਾਕ ਮਹਿਤਪੁਰ ਵਲੋਂ ਨਕੋਦਰ ਸਬ ਡਿਵਿਜ਼ਨਲ ਹਸਪਤਾਲ ਵਿੱਚ ਆਯੋਜਿਤ ਨੋ-ਸਕੈਲਪਲ ਵਾਸੈਕਟਮੀ ਕੈਂਪ ਵਿੱਚ ਸਰਗਰਮ ਹਿੱਸਾ ਲਿਆ ਗਿਆ। ਇਹ ਸਾਰਾ ਕੈਂਪ ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸਾ-ਨਿਰਦੇਸ਼ ਅਤੇ ਐਸ. ਐਮ ਓ ਡਾ. ਮਹੇਸ਼ ਪਾਰਭਾਕਰ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸਦੇ ਇੰਤਜ਼ਾਮ ਬਲਾਕ ਐਜੂਕੇਟਰ ਹਿਮਾਲਯਾ ਪ੍ਰਕਾਸ਼ ਵਲੋਂ ਕੀਤੇ ਗਏ। ਇਸ ਕੈਂਪ ਵਿੱਚ ਬਲਾਕ ਮਹਿਤਪੁਰ ਦੇ ਸਿਹਤ ਕਰਮੀਆਂ ਅਤੇ ਆਮ ਲੋਕਾਂ ਵਲੋਂ ਵਧ ਚੜ੍ਹ ਕੇ ਭਾਗ ਲਿਆ ਗਿਆ। ਮਲਟੀਪਰਪਜ਼ ਹੈਲਥ ਵਰਕਰਾਂ ਵਿੱਚ ਸੰਦੀਪ, ਰੁਪਿੰਦਰਜੀਤ, ਕੁਲਵਿੰਦਰਜੀਤ ਅਤੇ ਰਵਿੰਦਰਜੀਤ ਨੇ ਆਪਣੀ ਭੂਮਿਕਾ ਬੜੇ ਸੇਵਾਪ੍ਰਵਾਹ ਨਾਲ ਨਿਭਾਈ। ਕੈਂਪ ਦੇ ਮਾਧਮ ਨਾਲ ਪਰਿਵਾਰ ਨਿਯੋਜਨ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ, ਲੋਕਾਂ ਨੂੰ ਵਾਸੈਕਟਮੀ ਜਿਹੀ ਸੁਰੱਖਿਅਤ ਅਤੇ ਸਹੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਸੇਵਾਵਾਂ ਦਾ ਲਾਭ ਲੈਣ ਨਾਲ ਸਿਹਤਮੰਦ ਪਰਿਵਾਰ ਦੀ ਸਥਾਪਨਾ ਅਤੇ ਭਵਿੱਖ ਲਈ ਵੱਡੇ ਯੋਗਦਾਨ ਦਿੱਤਾ ਜਾ ਸਕਦਾ ਹੈ। ਇਸ ਮੌਕੇ ’ਤੇ ਮੋਹਰੀ ਸਿਹਤ ਅਧਿਕਾਰੀ ਅਤੇ ਬਲਾਕ ਸਿਹਤ ਟੀਮ ਦੀ ਭੂਮਿਕਾ ਨੂੰ ਵੀ ਪ੍ਰਸ਼ੰਸਾ ਮਿਲੀ। ਸਰਗਰਮ ਭਾਗੀਦਾਰੀ ਸਦਕਾ, ਕੈਂਪ ਨੂੰ ਵੱਡੀ ਸਫਲਤਾ ਮਿਲੀ।
https://play.google.com/store/apps/details?id=in.yourhost.samajweekly