*ਇਹ ਟੀਚਰ ਫੈਸਟ ਸਿਰਫ਼ ਮੁਕਾਬਲਾ ਨਹੀਂ ਸੀ—ਇਹ ਸਿੱਖਿਆ ਦੀ ਰੂਹ ਨੂੰ ਸਲਾਮ ਸੀ, ਜੋ ਹਰ ਅਧਿਆਪਕ ਦੇ ਕੰਮ ਵਿਚ ਧੜਕਦੀ ਹੈ*
ਸ੍ਰੀ ਮੁਕਤਸਰ ਸਾਹਿਬ, (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ) ਬਲਾਕ ਲੰਬੀ ਵੱਲੋਂ ਅਧਿਆਪਕ ਮੇਲਾ 2025-26 ਦੇ ਤਹਿਤ ਟੀਚਰ ਫੈਸਟ ਬੜੀ ਸ਼ਾਨੋਂ-ਸ਼ੌਕਤ ਨਾਲ 27 ਅਤੇ 28 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਵਿੱਚ ਆਯੋਜਿਤ ਕੀਤਾ ਗਿਆ। ਇਹ ਸਮਾਗਮ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਦੇ ਹੁਕਮਾਂ ਅਨੁਸਾਰ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਕੁਮਾਰ ਸੋਨੀ ਅਤੇ ਡੀਆਰਸੀ ਸਰਦਾਰ ਗੁਰਮੇਲ ਸਿੰਘ ਸਾਗੂ ਦੀ ਰਹਿਮਨੁਮਾਈ ਹੇਠ ਬਲਾਕ ਨੋਡਲ ਅਫਸਰ ਸ੍ਰੀ ਓਨਮਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਦੋ ਦਿਨਾਂ ਤੱਕ ਚੱਲੇ ਇਸ ਅਧਿਆਪਕ ਮੇਲੇ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵੱਖ-ਵੱਖ ਕੈਟੇਗਰੀਆਂ ਵਿੱਚ ਸ਼ਾਨਦਾਰ ਰਚਨਾਤਮਕਤਾ, ਨਵੀਨਤਮ ਅਧਿਆਪਨ ਤਕਨੀਕਾਂ ਅਤੇ ਸਿੱਖਿਆ ਸ਼ਾਸਤਰੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਨਿਰਦੇਸ਼ਕ ਸਮੱਗਰੀ, ਸੂਖਮ-ਅਧਿਆਪਨ, ਅੰਤਰ-ਅਨੁਸ਼ਾਸਨੀ ਤਰੀਕਿਆਂ ਅਤੇ ਵਿਦਿਆਰਥੀ-ਕੇਂਦਰਤ ਰਚਨਾਤਮਕ ਗਤੀਵਿਧੀਆਂ ਨੇ ਸਮਾਗਮ ਦੀ ਖੂਬਸੂਰਤੀ ਵਿੱਚ ਵਾਧਾ ਕੀਤਾ। ਮੁਕਾਬਲੇ ਦੇ ਸਮੁੱਚੇ ਪ੍ਰਬੰਧ ਦੀ ਜ਼ਿੰਮੇਵਾਰੀ BRC ਅਕਾਦਮਿਕ ਸਪੋਰਟ ਗਰੁੱਪ ਲੰਬੀ ਦੇ ਰਜਿੰਦਰ ਕੁਮਾਰ ਸੇਠੀ ਅਤੇ ਅਜੇ ਗਰੋਵਰ ਵੱਲੋਂ ਨਿਭਾਈ ਗਈ। ਜਜਮੈਂਟ ਪੈਨਲ ਵਿੱਚ ਕਮਲਪ੍ਰੀਤ ਕੌਰ (ਪ੍ਰਿੰਸੀਪਲ, ਮੰਡੀ ਕਿੱਲਿਆਂਵਾਲੀ), ਕੁਲਦੀਪ ਸਿੰਘ ਬਰਾੜ (ਇੰਗਲਿਸ਼ ਮਾਸਟਰ, ਪੰਜਾਵਾ), ਰੀਟਾ ਰਾਣੀ (ਲੈਕਚਰਾਰ ਇਕਨੋਮਿਕਸ, ਬਾਦਲ), ਅਮਨਦੀਪ ਕੌਰ (ਪੰਜਾਬੀ ਮਿਸਟ੍ਰੈਸ, ਕਿਲਿਆਂਵਾਲੀ), ਭਗਵਾਨ ਦਾਸ (ਡੀਪੀਈ, ਘੁਮਿਆਰਾ) ਅਤੇ ਹਰਪ੍ਰੀਤ ਕੌਰ (ਮੈਥ ਮਿਸਟ੍ਰੈਸ, ਵੜਿੰਗ ਖੇੜਾ) ਸ਼ਾਮਲ ਸਨ। ਰਿਫ੍ਰੈਸ਼ਮੈਂਟ ਡਿਊਟੀ ਅਮਨਦੀਪ ਕੌਰ ਮੈਥ ਮਿਸਟ੍ਰੈਸ ਸਸਸਸ ਮੰਡੀ ਕਿਲਿਆਂਵਾਲੀ ਵੱਲੋਂ ਨਿਭਾਈ ਗਈ, ਜਦੋਂ ਕਿ ਕੈਂਪਸ ਮੈਨੇਜਰ ਜਤਿੰਦਰ ਸ਼ਰਮਾ ਨੇ ਪ੍ਰਬੰਧ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੁਕਾਬਲੇ ਦੀ ਕੈਟਾਗਰੀ 01 ਵਿੱਚ ਪਹਿਲਾ ਸਥਾਨ ਰਾਜਵੀਰ ਕੌਰ ਸਸਸਸ (ਲੜਕੇ) ਅਬੁਲ ਖੁਰਾਣਾ, ਦੂਜਾ ਸਥਾਨ ਸਤਵੀਰ ਕੌਰ ਸਸਸਸ ਮੰਡੀ ਕਿੱਲਿਆਂਵਾਲੀ ਅਤੇ ਤੀਸਰਾ ਸਥਾਨ ਪ੍ਰਿੰਸ ਕੁਮਾਰ ਸਸਸਸ ਦਿਉਣ ਖੇੜਾ ਨੇ ਪ੍ਰਾਪਤ ਕੀਤਾ। ਕੈਟਾਗਰੀ 02 ਵਿੱਚ ਸੁਰਿੰਦਰ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੁੱਲੂ ਖੇੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ 03 ਵਿੱਚ ਰੰਜਨਾ ਸਮਿਸ ਫਤੂਹੀਵਾਲਾ ਨੇ ਪਹਿਲਾ ਸਥਾਨ, ਪੂਨਮ ਰਾਣੀ ਸੋਈ ਲੰਬੀ ਨੇ ਦੂਸਰਾ ਸਥਾਨ ਅਤੇ ਅਮਨਦੀਪ ਕੌਰ ਸੋਈ ਲੰਬੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ 04 ਵਿੱਚ ਸੁਖਵਿੰਦਰ ਸਿੰਘ ਸਮਿਸ ਖੇਮਾ ਖੇੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ 05 ਵਿੱਚ ਮਨਪ੍ਰੀਤ ਸਿੰਘ ਸਮਿਸ ਮਾਹੂਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ 06 ਵਿੱਚ ਪ੍ਰਨੀਤ ਕੌਰ ਸਸਸਸ ਮੰਡੀ ਕਿੱਲਿਆਂਵਾਲੀ ਨੇ ਪਹਿਲਾ ਸਥਾਨ, ਸਰੋਜ ਰਾਣੀ ਸਸਸਸ ਮਹਿਮੂਦ ਖੇੜਾ ਨੇ ਦੂਜਾ ਸਥਾਨ ਤੇ ਜਗਨੰਦਨ ਸਿੰਘ ਸਸਸਸ ਮੰਡੀ ਕਿਲਿਆਂਵਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ 07 ਵਿੱਚ ਦਿਨੇਸ਼ ਬਾਂਸਲ ਸਸਸਸ (ਲੜਕੇ) ਅਬੁਲਖਰਾਣਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕੈਟਾਗਰੀ 08 ਵਿੱਚ ਸੁਸ਼ਾਂਤ ਜਿੰਦਲ ਸਸਸਸ ਡੱਬਵਾਲੀ ਰੂੜਿਆਂਵਾਲੀ ਨੇ ਪਹਿਲਾ ਸਥਾਨ, ਅਨੂ ਰਾਣੀ ਸਸਸਸ ਮਹਿਮੂਦ ਖੇੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ ਨੋਂ ਵਿੱਚ ਪਵਨ ਕੁਮਾਰ ਸਹਸ ਪੰਜਾਵਾ ਨੇ ਪਹਿਲਾ ਸਥਾਨ, ਰੌਸ਼ਨੀ ਸੋਈ ਲੰਬੀ ਨੇ ਦੂਜਾ ਸਥਾਨ ਤੇ ਪ੍ਰੀਆ ਸ਼ਰਮਾ ਸਸਸਸ ਫਤੂਹੀ ਖੇੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ 10 ਵਿੱਚ ਰੀਨਾ ਰਾਣੀ ਸਸਸਸ ਡੱਬਵਾਲੀ ਰੂੜਿਆਂ ਵਾਲੀ ਨੇ ਪਹਿਲਾ ਸਥਾਨ ਤੇ ਰੂਬਲ ਬਾਲਾ ਸਸਸਸ ਮੰਡੀ ਕਿਲਿਆਂ ਵਾਲੀਆਂ ਦੂਜਾ ਸਥਾਨ ਪ੍ਰਾਪਤ ਕੀਤਾ।



