ਬਲਾਕ ਪੱਧਰੀ ਖੇਡਾਂ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਅਥਲੈਟਿਕਸ ਮੁਕਾਬਲੇ ਵਿੱਚੋਂ ਹਾਸ਼ਿਲ ਕੀਤਾ ਇੱਕ ਗੋਲਡ ਅਤੇ ਇੱਕ ਬਰਾਊਨ ਮੈਡਲ।

(ਸਮਾਜ ਵੀਕਲੀ):-ਸੰਦੀਪ ਸਿੰਘ ਬਖੋਪੀਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀ  ਹੁਸਨਪ੍ਰੀਤ ਬਾਵਾ ਅਤੇ ਪਵਨੀਤ ਬਾਵਾ ਨੇ  ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਯੋਗ ਅਗਵਾਈ ਸਦਕਾ ਸਕੂਲੀ ਖੇਡਾਂ ਵਿੱਚ ਜੋਨ ਪੱਧਰੀ 17 ਸਾਲ ਉਮਰ ਵਰਗ ਅਥਲੈਟਿਕਸ ਮੁਕਾਬਲੇ ਵਿੱਚ ਹਾਈ ਜੰਪ ਅਤੇ  ਲੌਂਗ ਜੰਪ ਇਵੈਂਟ ਵਿੱਚ ਭਾਗ ਲਿਆ  ਜਿਸ ਵਿੱਚ ਖੇਡਦੇ ਹੋਏ ਹੁਸਨਪ੍ਰੀਤ ਬਾਵਾ ਨੇ  ਹਾਈ ਜੰਪ ਵਿੱਚੋਂ ਗੋਲਡ ਮੈਡਲ ਹਾਸਿਲ ਕੀਤਾ ਤੇ ਪਵਨੀਤ ਬਾਵਾ ਨੇ ਉਮਰ ਵਰਗ 17 ਸਾਲ ਵਿੱਚ ਲੌਂਗ ਜੰਪ ਇਵੈਂਟ ਵਿੱਚ ਭਾਗ ਲਿਆ ਅਤੇ ਤੀਸਰਾ ਸਥਾਨ ਹਾਸਿਲ ਕੀਤਾ।  ਸਕੂਲ ਪਹੁੰਚਣ ਦੇ ਸਮੂਹ ਮੈਨੇਜਮੈਂਟ ਵੱਲੋਂ ਦੋਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ  ਕੀਤਾ ਗਿਆ, ਸੰਸਥਾ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਅਤੇ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਸਕੂਲ  ਵੱਲੋਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਬਹੁਤ ਸ਼ਲਾਘਾ ਕੀਤੀ ਗਈ ਤੇ ਭਵਿੱਖ ਵਿੱਚ ਅਜਿਹੇ ਸਨਮਾਨ ਹੋਰ ਹਾਸਲ ਕਰਨ ਲਈ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਗਿਆ। ਮੌਕੇ ਤੇ ਮੈਨੇਜਮੈਂਟ ਪ੍ਰਬੰਧਕ ਸਰਦਾਰ ਕਮਲਦੀਪ ਸਿੰਘ ਝਨੇੜੀ ਜੀ ਪ੍ਰਬੰਧਕ ਡਾਇਰੈਕਟਰ  ਡਾ:ਗੁਰਮੀਤ ਸਿੰਘ ਜੀ ਅਤੇ ਸਕੂਲ ਕੋਆਰਡੀਨੇਟਰ ਬਲਜੀਤ ਕੌਰ ਅਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰੀ ਵਿੱਚ ਮੰਗਲ ਹਠੂਰ ਦੀ ਕਿਤਾਬ ‘ਟਿਕਾਣਾ ਕੋਈ ਨਾ’ ਰਿਲੀਜ਼
Next articleਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਪੰਜਾਬ ਦੇ ਲੋਕਾ ਲਈ ਗੰਭੀਰ ਸ਼ੰਦੇਸ਼