ਮੁਕਾਬਲੇ ਦੀ ਭਾਵਨਾ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਵੀ ਉਜਾਗਰ ਕਰਦੀ ਹੈ – ਭੁਪਿੰਦਰ ਸਿੰਘ
ਕਪੂਰਥਲਾ (ਕੌੜਾ)- ਸਿੱਖਿਆ ਵਿਭਾਗ ਦੁਆਰਾ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲਿਆ ਦਾ ਆਯੋਜਨ ਸਿੱਖਿਆ ਬਲਾਕ ਮਸੀਤਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਲਾਦਾਦ ਚੱਕ ਵਿਚ ਹੈਡ ਟੀਚਰ ਅਜੇ ਕੁਮਾਰ ਦੀ ਦੇਖ ਰੇਖ ਹੇਠ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅਜੀਤ ਸਿੰਘ ਉਪ ਜ਼ਿਲ੍ਹਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਮਾਰੋਹ ਦੀ ਪ੍ਰਧਾਨਗੀ ਬਲਵਿੰਦਰ ਸਿੰਘ, ਰਾਮ ਸਿੰਘ, ਮੀਨਾਕਸ਼ੀ ਸ਼ਰਮਾ, ਤੇ ਵੀਨੂੰ ਸੇਖਡ਼ੀ (ਸਾਰੇ ਸੀ ਐੱਚ ਟੀ), ਅਜੇ ਗੁਪਤਾ, ਰਾਜ ਕੁਮਾਰ, ਦਲਜੀਤ ਸਿੰਘ ਜੰਮੂ ਨੇ ਸਾਂਝੇ ਤੌਰ ਤੇ ਕੀਤੀ ।
ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਵਿੱਚ ਡਡਵਿੰਡੀ ਪਹਿਲੇ, ਭਾਸ਼ਣ ਮੁਕਾਬਲਿਆਂ ਵਿੱਚ ਅੱਲ੍ਹਾ ਦਿੱਤਾ ਸਕੂਲ ਪਹਿਲੇ, ਕਵਿਤਾ ਗਾਇਨ ਮੁਕਾਬਲਿਆਂ ਵਿਚ ਸੁਲਤਾਨਪੁਰ ਦਿਹਾਤੀ ਪਹਿਲੇ ਤੇ ਕਹਾਣੀ ਸੁਣਾਉਣ ਦੇ ਮੁਕਾਬਲਿਆਂ ਵਿੱਚ ਅੱਲ੍ਹਾ ਦਿੱਤਾ ਸਕੂਲ ਪਹਿਲੇ , ਚਿੱਤਰਕਲਾ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਡੱਲਾ ਪਹਿਲੇ ਤੇ ਆਮ ਗਿਆਨ ਵਿੱਚ ਡਡਵਿੰਡੀ ਸਕੂਲ ਪਹਿਲੇ ਸਥਾਨ ਤੇ ਰਹੇ । ਇਸ ਦੌਰਾਨ ਜਿਥੇ ਜੇਤੂ ਵਿਦਿਆਰਥੀਆਂ ਨੂੰ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਤੇ ਅਜੀਤ ਸਿੰਘ ਉਪ ਜ਼ਿਲ੍ਹਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਨੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ।
ਵਿਦਿਆਰਥੀਆਂ ਨੂੰ ਸਨਮਾਨਤ ਕਰਨ ਉਪਰੰਤ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨ ਦੇ ਨਾਲ ਨਾਲ ਉਨ੍ਹਾਂ ਵਿੱਚ ਛੁਪੀ ਪ੍ਰਤਿਭਾ ਨੂੰ ਵੀ ਉਜਾਗਰ ਕਰਦੇ ਹਨ ਉਨ੍ਹਾਂ ਨੇ ਬੱਚਿਆਂ ਦੀ ਪ੍ਰਤਿਭਾ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਕਰਵਾਈ ਸਖ਼ਤ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ ਉਥੇ ਹੀ ਇਸ ਦੌਰਾਨ ਜੱਜਮੈਂਟ ਦੀ ਭੂਮਿਕਾ ਹਰਜਿੰਦਰ ਸਿੰਘ ਢੋਟ, ਰਣਜੀਤ ਕੌਰ ਡਡਵਿੰਡੀ, ਹਰਜਿੰਦਰ ਸਿੰਘ ਸਾਬੂਵਾਲ, ਸੁਖਦੇਵ ਸਿੰਘ ਸੈਦਪੁਰ ਤੇ ਗੁਲਜਿੰਦਰ ਕੌਰ ਮਸੀਤਾਂ , ਭੁਪਿੰਦਰ ਸਿੰਘ ਸੇਚਾਂ,ਪਰਮਜੀਤ ਲਾਲ, ਨਵਨੀਤ ਕੌਰ ਡਡਵਿੰਡੀ ਨੇ ਬਾਖੂਬੀ ਨਿਭਾਈ। ਇਸ ਬਲਾਕ ਪੱਧਰੀ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਅਜੇ ਕੁਮਾਰ, ਉਪਿੰਦਰ ਸਿੰਘ, ਅਰੁਣ ਹਾਂਡਾ, ਵਰਿੰਦਰ ਸਿੰਘ, ਬਲਵਿੰਦਰ ਕੌਰ , ਰਸ਼ਮੀ ਪ੍ਰਾਸ਼ਰ, ਨੀਰਜਾ ਸ਼ਰਮਾ, ਕੁਲਦੀਪ ਕੌਰ ,ਸਰਬਜੀਤ ਕੌਰ, ਅਮਰਜੀਤ ਕੌਰ ਤੇ ਮਨਰੂਪ ਕੌਰ ਨੇ ਅਹਿਮ ਭੂਮਿਕਾ ਨਿਭਾਈ ਇਸ ਮੌਕੇ ਤੇ ਮਹਿੰਦਰਪਾਲ ਕੌਰ, ਪ੍ਰਦੀਪ ਕੌਰ, ਜਸਪਾਲ ਸਿੰਘ ਸਪਨਾ , ਮਨਜੀਤ ਕੌਰ, ਸੁਖਨਿੰਦਰ ਸਿੰਘ , ਸੁਖਦੀਪ ਸਿੰਘ , ਮਨੋਜ ਕੁਮਾਰ, ਪਰਮਜੀਤ ਲਾਲ , ਸਰਬਜੀਤ ਸਿੰਘ, ਜਸਵਿੰਦਰ ਸਿੰਘ ਬਿਧੀਪੁਰ, ਕੁਲਵਿੰਦਰ ਕੌਰ ਰਾਜਦੀਪ ਕੌਰ , ਬਿੰਦੂ ਜਸਵਾਲ , ਹਰਵਿੰਦਰ ਸਿੰਘ ਵਿਰਦੀਆਦਿ ਅਧਿਆਪਕਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly