ਰੋਪੜ, (ਗੁਰਬਿੰਦਰ ਸਿੰਘ ਰੋਮੀ): ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ.ਸ.ਸ.ਸ. (ਕੰਨਿਆ) ਰੂਪਨਗਰ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਵਿੱਚ ਬਲਾਕ ਪੱਧਰੀ ਗਣਿਤ ਪ੍ਰਦਰਸ਼ਨੀ, ਡਿਕਲਾਮੇਸ਼ਨ ਮੁਕਾਬਲੇ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੀ.ਐਨ.ਓ. ਪੂਜਾ ਗੋਇਲ, ਡੀ.ਐਮ. ਜਸਵੀਰ ਸਿੰਘ ਅਤੇ ਬੀ.ਐਮ. ਨਵਜੋਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗਣਿਤ ਪ੍ਰਦਰਸ਼ਨੀ ਵਿੱਚ ਮਿਡਲ ਅਤੇ ਹਾਈ ਦੋਵੇਂ ਪੱਧਰਾਂ ‘ਤੇ ਕੰਨਿਆ ਸਕੂਲ ਰੋਪੜ ਦੀਆਂ ਵਿਦਿਆਰਥਣਾਂ ਪਹਿਲੇ ਸਥਾਨ ‘ਤੇ ਰਹੀਆਂ। ਡਿਕਲਾਮੇਸ਼ਨ ਮੁਕਾਬਲਿਆਂ ਵਿੱਚ ਵੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਹਾਈ ਪੱਧਰ ‘ਤੇ ਪਹਿਲੇ ਅਤੇ ਸੈਕੰਡਰੀ ਪੱਧਰ ‘ਤੇ ਤੀਸਰੇ ਸਥਾਨ ‘ਤੇ ਰਹੀਆਂ। ਇਸੇ ਤਰ੍ਹਾਂ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਵੀ ਕੰਨਿਆ ਸਕੂਲ ਮਿਡਲ ਪੱਧਰ ‘ਤੇ ਦੂਜੇ ਅਤੇ ਹਾਈ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਿਹਾ। ਪ੍ਰਿੰਸੀਪਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਤਿਆਰੀ ਕਰਵਾਉਣ ਵਾਲ਼ੇ ਅਧਿਆਪਕਾਂ ਦੀ ਖੂਬ ਸ਼ਲਾਘਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly