ਇਹਨਾਂ ਖੇਡਾਂ ਨਾਲ ਸਾਡੇ ਵਿੱਚ ਭਾਈਚਾਰਕ ਸਾਂਝ ਵੱਧਦੀ ਹੈ – ਸਰਪੰਚ ਜਸਪ੍ਰੀਤ ਕੌਰ
ਸੁਲਤਾਨਪੁਰ ਲੋਧੀ, (ਸਮਾਜ ਵੀਕਲੀ) ( ਕੌੜਾ )– ਸਿੱਖਿਆ ਵਿਭਾਗ ਪੰਜਾਬ ਦੁਆਰਾ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਤੇ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ” ਦੀਆ ਦੇ ਉਦੇਸ਼ ਤਹਿਤ ਬਲਾਕ ਮਸੀਤਾਂ ਦੁਆਰਾ 45ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੇ ਨਿਰਦੇਸ਼ਾਂ ਤੇ ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਬਲਵਿੰਦਰ ਸਿੰਘ ਅਤੇ ਬਲਾਕ ਸਪੋਟਸ ਇੰਚਾਰਜ ਮੇਜਰ ਸਿੰਘ ਪੀ ਟੀ ਆਈ ਦੀ ਦੇਖ ਰੇਖ ਹੇਠ ਸਮੂਹ ਗ੍ਰਾਮ ਪੰਚਾਇਤ ਟਿੱਬਾ ਤੇ ਬਲਾਕ ਦੇ ਸਮੂਹ ਅਧਿਆਪਕਾਂ ਦੇ ਸਾਂਝੇ ਸਹਿਯੋਗ ਨਾਲ ਯਾਦਗਾਰੀ ਹੋ ਨਿਬੜੀਆਂ । ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਜਸਪ੍ਰੀਤ ਕੌਰ ਤੇ ਦਲਵਿੰਦਰ ਸਿੰਘ,ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ,ਜੋਗਿੰਦਰ ਸਿੰਘ ਅਮਾਨੀਪੁਰ, ਬਲਜੀਤ ਸਿੰਘ ਬੱਬਾ (ਦੋਵੇਂ ਸਾਬਕਾ ਜ਼ਿਲ੍ਹਾ ਕੋਆਰਡੀਨੇਟਰ ਖੇਡਾਂ) ਨੇ ਸ਼ਿਰਕਤ ਕੀਤੀ।ਇਸ ਦੌਰਾਨ ਹੋਏ ਕਬੱਡੀ ਲੜਕਿਆਂ ਦੇ ਵਿੱਚ ਕਲੱਸਟਰ ਡਡਵਿੰਡੀ , ਕਲੱਸਟਰ ਮੁਹੱਬਲੀਪੁਰ ,ਕਬੱਡੀ ਲੜਕੀਆਂ ਦੇ ਫਾਈਨਲ ਵਿੱਚ ਕਲੱਸਟਰ ਮੁਹੱਬਲੀਪੁਰ , ਕਲੱਸਟਰ ਬਿਧੀਪੁਰ , ਕਬੱਡੀ ਲੜਕਿਆਂ ਵਿੱਚ ਕਲੱਸਟਰ ਮੇਵਾ ਸਿੰਘ ਵਾਲਾ, ਕਲੱਸਟਰ ਸੁਲਤਾਨਪੁਰ ਲੋਧੀ (ਲੜਕੀਆਂ) ਦੇ ਵੱਖ ਵੱਖ ਖਿਡਾਰੀਆਂ ਦੇ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ।ਇਸੇ ਪ੍ਰਕਾਰ ਖੋ ਖੋ ਲੜਕਿਆਂ ਵਿੱਚ ਕਲੱਸਟਰ ਠੱਟਾ ਨਵਾਂ ਦੇ ਖਿਡਾਰੀ ਪੂਰੇ ਉਤਸ਼ਾਹ ਨਾਲ ਖੇਡੇ।
ਅਥਲੈਟਿਕਸ ਦੇ ਵੱਖ ਵੱਖ ਮੁਕਾਬਲਿਆਂ ਤੋਂ ਇਲਾਵਾ ਕੁਸ਼ਤੀ, ਦੌੜਾਂ, ਕਰਾਟੇ ਆਦਿ ਦੇ ਵੀ ਰੌਚਕ ਮੁਕਾਬਲੇ ਕਰਵਾਏ ਗਏ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਪੰਚ ਜਸਪ੍ਰੀਤ ਕੌਰ , ਬਲਵਿੰਦਰ ਕੌਰ,ਹਰਨਿੰਦਰ ਕੌਰ, ਜਤਿੰਦਰ ਸਿੰਘ, ਦਰਸ਼ਨ ਕੌਰ, ਸੁਖਦੇਵ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਬਖਸ਼ੀਸ਼ ਸਿੰਘ (ਸਾਰੇ ਪੰਚ), ਦਲਵਿੰਦਰ ਸਿੰਘ ਆਦਿ ਨੇ ਸਾਂਝੇ ਤੌਰ ਤੇ ਅਸ਼ੀਰਵਾਦ ਦਿੱਤਾ। ਅਸ਼ੀਰਵਾਦ ਦੇਣ ਉਪਰੰਤ ਸਰਪੰਚ ਜਸਪ੍ਰੀਤ ਕੌਰ ਨੇ ਵਿਦਿਆਰਥੀ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤੀ ਤੇ ਤਾਕਤ ਬਖਸ਼ੀਆਂ ਹਨ। ਇਹਨਾਂ ਖੇਡਾਂ ਨਾਲ ਸਾਡੇ ਵਿੱਚ ਭਾਈਚਾਰਕ ਸਾਂਝ ਵੱਧਦੀ ਹੈ। ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਦੀ ਜਿੱਤ ਲਈ ਪ੍ਰੇਰਿਤ ਕਰਦੇ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਇਸ ਟੂਰਨਾਮੈਂਟ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਹੈੱਡ ਟੀਚਰ ਸੁਖਚੈਨ ਸਿੰਘ ਬੱਧਣ ਨੇ ਬਾਖ਼ੂਬੀ ਨਿਭਾਈ।ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸੈਂਟਰ ਹੈੱਡ ਟੀਚਰ ਬਲਵਿੰਦਰ ਸਿੰਘ,ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ,ਸੈਂਟਰ ਹੈਡ ਟੀਚਰ ਹਰਵਿੰਦਰ ਕੌਰ, ਸੈਂਟਰ ਹੈਡ ਟੀਚਰ ਰਾਮ ਸਿੰਘ,ਸੈਂਟਰ ਹੈੱਡ ਟੀਚਰ ਰਾਜਕੁਮਾਰ, ਸੈਂਟਰ ਹੈੱਡ ਟੀਚਰ ਮੀਨਾਕਸ਼ੀ ਸ਼ਰਮਾ, ਹੈੱਡ ਟੀਚਰ ਸੁਖਦੇਵ ਸਿੰਘ,ਹੈੱਡ ਟੀਚਰ ਅਸ਼ਵਨੀ ਕੁਮਾਰ,ਹੈੱਡ ਟੀਚਰ ਕੁਲਦੀਪ ਠਾਕੁਰ,ਸੁਖਦੀਪ ਸਿੰਘ ਟਿੱਬਾ, ਗੁਰਪ੍ਰੀਤ ਸਿੰਘ ਮੰਗੂਪੁਰ,ਬਿਮਲਾ ਦੇਵੀ,ਕਿਰਨ, ਮਨਦੀਪ ਕੌਰ, ਰਾਜਵਿੰਦਰ ਕੌਰ,ਹੈੱਡ ਟੀਚਰ ਮਨਜੀਤ ਕੌਰ,
ਹੈੱਡ ਟੀਚਰ ਬਲਜੀਤ ਕੌਰ , ਹੈੱਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਅਜੇ ਗੁਪਤਾ, ਹੈੱਡ ਟੀਚਰ ਅਜੈ ਸ਼ਰਮਾ ਅਲਾਦਾਦ ਚੱਕ,ਹੈੱਡ ਟੀਚਰ ਸਪਨਾ ਦੇਵੀ, ਅਨੁਰਾਧਾ,ਰਜਿੰਦਰ ਕੌਰ, ਸੁਖਵਿੰਦਰ ਸਿੰਘ ਕਾਲੇਵਾਲ, ਵਰਿੰਦਰ ਸਿੰਘ,ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਸੁਖਚੈਨ ਸਿੰਘ ਬੱਧਣ , ਬਰਿੰਦਰ ਸਿੰਘ, ਹੈੱਡ ਟੀਚਰ ਰਜਿੰਦਰ ਸਿੰਘ, ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਹੈੱਡ ਟੀਚਰ ਦਲਜੀਤ ਸਿੰਘ ਜੰਮੂ,ਜਸਵਿੰਦਰ ਸਿੰਘ ਸ਼ਿਕਾਰਪੁਰ,
ਸਰਬਜੀਤ ਸਿੰਘ ਅਮਰਕੋਟ,ਜਗਮੋਹਨ ਸਿੰਘ ਥਿੰਦ,ਮਨਜਿੰਦਰ ਸਿੰਘ ਠੱਟਾ, ਲਖਵਿੰਦਰ ਸਿੰਘ ਟਿੱਬਾ, ਭੁਪਿੰਦਰ ਸਿੰਘ ਸੇਚ,ਕੰਵਲਪ੍ਰੀਤ ਸਿੰਘ ਕੌੜਾ ,ਰਾਜਦੀਪ ਕੌਰ, ਕਮਲਜੀਤ ਕੌਰ ਡਡਵਿੰਡੀ,ਹਰਜੀਤ ਕੌਰ , ਰਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਬੂਲਪੁਰ, ਪਰਮਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀਆਂ ਤੇ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly