ਬਲਾਕ ਕਪੂਰਥਲਾ-1 ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਸੰਬੰਧੀ ਮੈਗਾ ਰੈਲੀ ਦਾ ਆਯੋਜਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਦਲਜੀਤ ਕੌਰ ਅਤੇ ਸ. ਬਿਕਰਮਜੀਤ ਸਿੰਘ ਥਿੰਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰ . ਸ਼੍ਰੀਮਤੀ ਰਵਿੰਦਰ ਕੌਰ ਨੋਡਲ ਅਫਸਰ ਬਲਾਕ ਕਪੂਰਥਲਾ-1 ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਲਈ ਇੱਕ ਮੈਗਾ ਰੈਲੀ ਕੱਢੀ ਗਈ। ਜਿਸ ਦਾ ਅਗਾਜ਼ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਤੋਂ ਕੀਤਾ ਗਿਆ I ਇਸ ਰੈਲੀ ਦੇ ਅਗਾਜ਼ ਮੌਕੇ ਪਿੰਡ ਸੁੰਨੜਵਾਲ ਦੇ ਸਰਪੰਚ ਸ. ਤਿਰਲੋਚਨ ਸਿੰਘ ਗੋਸ਼ੀ , ਬਲਦੇਵ ਸਿੰਘ ਦੇਬੀ ਬਿੰਦੂ ਸੁੰਨੜ ਜਰਨੈਲ ਸਿੰਘ ਮੇਜਰ ਨੇ ਬਲਾਕ ਤੋਂ ਆਏ ਹੋਏ ਸਮੂਹ ਅਧਿਆਪਕ ਸਾਹਿਬਾਨ ਨੂੰ ਜੀ ਆਇਆ ਆਖਿਆ ਅਤੇ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ। ਇਸ ਉਪਰੰਤ ਇਹ ਰੈਲੀ ਪਿੰਡ ਮੰਡੇਰ ਦੋਨਾਂ, ਕੇਸਰਪੁਰ, ਸੰਧੂ ਚੱਠਾ ਤੋਂ ਹੁੰਦੀ ਹੋਈ ਕਾਲਾ ਸੰਘਿਆਂ ਕਸਬੇ ਵਿਚ ਦਾਖਲ ਹੋਈ ਅਤੇ ਇਸ ਰੈਲੀ ਵਿੱਚ ਸ਼ਾਮਿਲ ਸਮੂਹ ਅਧਿਆਪਕਾਂ ਨੇ ਡੋਰ-ਟੂ- ਡੋਰ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਅਤੇ ਉਹਨਾਂ ਨੂੰ ਆਪਣੇ ਬੱਚੇ ਨੇੜੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ I

ਇਸ ਤੋਂ ਬਾਅਦ ਇਹ ਦਾਖ਼ਲਾ ਰੈਲੀ ਪਿੰਡ ਸਿੱਧਪੁਰ, ਭੇਟਾਂ, ਨੱਥੂਚਾਹਲ ਅਤੇ ਬਲੇਰਖਾਨਪੁਰ ਤੋਂ ਹੁੰਦੀ ਹੋਈ ਖਾਨੋਵਾਲ ਵਿਖੇ ਜਾ ਕੇ ਸਮਾਪਤ ਹੋਈ I ਇਸ ਰੈਲੀ ਨੂੰ ਕਾਮਯਾਬ ਬਣਾਉਣ ਵਿੱਚ ਬਲਾਕ ਨੋਡਲ ਅਫਸਰ ਦੀ ਅਗਵਾਈ ਹੇਠ ਪ੍ਰਿੰ. ਅਮਰੀਕ ਸਿੰਘ ਨੰਡਾ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਸੁਖਦਿਆਲ ਸਿੰਘ ਝੰਡ, ਹਰਦੇਵ ਸਿੰਘ ਖਾਨੋਵਾਲ ਸ਼੍ਰੀਮਤੀ ਗੁਰਵਿੰਦਰ ਕੌਰ ਖਾਨੋਵਾਲ ਸ੍ਰੀਮਤੀ ਗੁਰਵਿੰਦਰ ਕੌਰ ਜਵਾਲਾਪੁਰ, ਰਵਿੰਦਰ ਕੌਰ ਕਾਲਾ ਸੰਘਿਆ ਸਾਰੇ ਹੈਡ ਮਿਸਟ੍ਰੈਸ, ਅਮਰਜੀਤ ਸੰਧੂ ਚੱਠਾ, ਰਾਕੇਸ਼ ਕੁਮਾਰ ਕਾਲਾ ਸੰਘਿਆ, ਕੁਲਬੀਰ ਸਿੰਘ ਕਾਲੀ, ਅਰਵਿੰਦਰ ਸਿੰਘ ਵੱਸਣਦੀਪ ਸਿੰਘ ਜੱਜ, ਸੁਖਜਿੰਦਰ ਸਿੰਘ ਢੋਲਣ, ਰਮੇਸ਼ ਕੁਮਾਰ ਭੇਟਾਂ, ਰਾਜਨਜੋਤ ਸਿੰਘ, ਸ਼ੁੱਭਦਰਸ਼ਨ ਆਨੰਦ, ਜਗਤਾਰ ਸਿੰਘ ਮੰਡ ਅਤੇ ਡਾ. ਸੱਤਪਾਲ ਸੰਧੂ ਚੱਠਾ ਆਦਿ ਨੇ ਹਾਜ਼ਿਰ ਹੋ ਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਬਲਾਕ ਕਪੂਰਥਲਾ-1 ਦੇ ਨੋਡਲ ਅਫਸਰ ਮੈਡਮ ਸ਼੍ਰੀਮਤੀ ਰਵਿੰਦਰ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੈਲੀ ਨੂੰ ਇਲਾਕੇ ਦੇ ਲੋਕਾਂ ਨੇ ਹਾਂ- ਪੱਖੀ ਹੁੰਗਾਰਾ ਦਿੱਤਾ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਭਰੋਸਾ ਦਿੱਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਡਡਵਿੰਡੀ ਵਿਖੇ ਪੀ ਕੇ ਯੂ (ਬਾਗੀ)ਵੱਲੋਂ ਕੀਤੀ ਗਈ ਵਿਸੇਸ ਬੈਠਕ
Next article“ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਦੀ ਅਨਦੇਖੀ”