ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਦੀ ਮਹੀਨਾਵਾਰ ਮੀਟਿੰਗ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਦੇਖ ਰੇਖ ਵਿੱਚ ਹੋਈ। ਇਸ ਮੀਟਿੰਗ ਦੇ ਵਿੱਚ ਜਿੱਥੇ ਅਹੁਦੇ ਦਾਰ,ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਉੱਥੇ ਵਿਸ਼ੇਸ਼ ਤੌਰ ਤੇ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਪਹੁੰਚੇ। ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਬਲਾਕ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਕਾਂਗਰਸ ਵੱਲੋਂ ਆਉਣ ਵਾਲੀਆਂ ਚੋਣਾਂ ਲਈ ਤਿਆਰ ਦਰ ਤਿਆਰ ਰਹਿਣ ਦੇ ਲਈ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਹੁਦੇਦਾਰਾਂ ਨੂੰ ਵੀ ਨਵੇਂ ਪ੍ਰੋਗਰਾਮ ਦਿੱਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਘਟੀਆ ਰਣਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਉਸ ਨੂੰ ਪੰਜਾਬ ਦੇ ਘਰ ਘਰ ਤੱਕ ਲੈ ਕੇ ਜਾਣ ਲਈ ਵਰਕਰ ਆਪੋ ਆਪਣੀਆਂ ਸੇਵਾਵਾਂ ਨਿਭਾਉਣਗੇ। ਪਰਮਿੰਦਰ ਤਿਵਾੜੀ ਨੇ ਕਿਹਾ ਕਿ ਇਸ ਮੌਕੇ ਪੰਜਾਬ ਦੀ ਸ਼ਾਂਤੀ ਨੂੰ ਬਹੁਤ ਵੱਡਾ ਖਤਰਾ ਹੈ ਪੰਜਾਬ ਵਿੱਚ ਗੈਂਗਸਟਰਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਬਹੁਤੇ ਗੈਂਗਸਟਰਾਂ ਦਾ ਸਬੰਧ ਮੌਜੂਦਾ ਪੰਜਾਬ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਪਾਸਿਓਂ ਜੁੜ ਜਾਂਦਾ ਹੈ। ਇਸ ਲਈ ਲੋਕ ਕਾਂਗਰਸ ਦੀ ਸਰਕਾਰ ਨੂੰ ਉਡੀਕ ਰਹੇ ਹਨ ਹੋਰ ਵੀ ਗੱਲਾਂ ਬਾਤਾਂ ਇਸ ਮਹੀਨਾ ਵਾਰ ਮੀਟਿੰਗ ਵਿੱਚ ਆਗੂਆਂ ਤੇ ਵਰਕਰਾਂ ਸਾਹਮਣੇ ਰੱਖੀਆਂ ਗਈਆਂ। ਇਸ ਮੌਕੇ ਪਰਵਿੰਦਰ ਤਿਵਾੜੀ ਪ੍ਰਧਾਨ ਬਲਾਕ ਕਮੇਟੀ ਮਾਛੀਵਾੜਾ ਸਾਹਿਬ, ਸੁਖਦੇਵ ਸਿੰਘ ਸੁੱਖਾ, ਅਮਨਦੀਪ ਸਿੰਘ ਰਾਣਵਾਂ,ਮਨਜੀਤ ਸਿੰਘ ਮੰਡਲ, ਚਰਨਜੀਤ ਸਿੰਘ, ਰਮੇਸ਼ ਕੁਮਾਰ, ਰਾਜਨ ਕੁਮਾਰ, ਸਰਪੰਚ, ਸੁਰਜੀਤ ਸਿੰਘ,ਜਗਦੇਵ ਸਿੰਘ ਜੱਗੂ, ਸਰਪੰਚ ਜਸਪ੍ਰੀਤ ਸਿੰਘ ਸੈਹਜੋ ਮਾਜਰਾ, ਨੰਦ ਕਿਸ਼ੋਰ, ਰਕੇਸ਼ ਕੁਮਾਰ ਜਿੰਦੂ, ਸੁਭਾਸ਼ ਬੀਟਲ, ਆਰਜੂ ਖੋਸ਼ਲਾ, ਅਮਰਜੀਤ ਸਿੰਘ ਕਾਲਾ, ਸਰਬਜੀਤ ਸਿੰਘ ਖੀਰਨਿਆਂ, ਜਗਤਾਰ ਸਿੰਘ ਖੀਰਨੀਆਂ, ਬਲਕਾਰ ਸਿੰਘ ਪਵਾਤ, ਕੁਲਵੰਤ ਸਿੰਘ ਸਰਪੰਚ, ਸਦ ਬਲਿਹਾਰ ਸਿੰਘ, ਸਰਪੰਚ ਜਗਤਾਰ ਸਿੰਘ ਕਕਰਾਲਾ ਕਲਾਂ, ਸ਼ੇਰ ਸਿੰਘ ਬੋਹਾਪੁਰ ਕੁਲਵਿੰਦਰ ਸਿੰਘ ਸ਼ੇਰੀਆਂ, ਹਜ਼ਾਰਾ ਸਿੰਘ, ਰਮੇਸ਼ ਕੁਮਾਰ, ਮੰਗਤ ਸਿੰਘ, ਕਰਮਜੀਤ ਸਿੰਘ ਸਰਪੰਚ ਪਵਾਤ, ਸਵਰਨ ਸਿੰਘ ਤੇ ਹੋਰ ਵਰਕਰ ਹਾਜ਼ਰ ਸਨ।
HOME ਬਲਾਕ ਕਾਂਗਰਸ ਪਾਰਟੀ ਮਾਛੀਵਾੜਾ ਦੀ ਮਹੀਨਾਵਾਰ ਮੀਟਿੰਗ ਹੋਈ



