27 ਜੂਨ ਨੂੰ ਜਨਮ-ਦਿਨ ’ਤੇ
(ਸਮਾਜ ਵੀਕਲੀ) ਪ੍ਰਸਿੱਧ ਅਮਰੀਕੀ ਲੇਖਕ ਮਾਰਕ ਟਵੇਨ ਦੇ ਅਨੁਸਾਰ 19ਵੀਂ ਸਦੀ ਦੇ ਕੇਵਲ ਦੋ ਹੀ ਵਿਅਕਤੀ ਸਭ ਤੋਂ ਜ਼ਿਆਦਾ ਦਿਲਚਸਪੀ ਭਰੀ ਸ਼ਖ਼ਸੀਅਤ ਦੇ ਮਾਲਕ ਸਨ। ਪਹਿਲਾ ਨੈਪੋਲੀਅਨ ਤੇ ਦੂਸਰਾ ਕੁਮਾਰੀ ਹੇਲਨ ਕੇਲਰ । ਹੇਲਨ ਕੇਲਰ ਨੇ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਨੂੰ ਸਿੱਖਿਆ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਉਥੋਂ ਦੇ ਨੇਤਰਹੀਣ ਅਤੇ ਹੋਰ ਅਪੰਗ ਲੋਕਾਂ ਲਈ ਸੇਵਾਵਾਂ ਆਰੰਭ ਕੀਤੀਆਂ। ਉਸ ਨੇ ਅਨੇਕਾਂ ਲੇਖ ਅਤੇ ਪੁਸਤਕਾਂ ਲਿਖੀਆਂ। ਉਹ ਪੂਰੀ ਤਰ੍ਹਾਂ ਨੇਤਰਹੀਣ, ਉੱਚਾ ਸੁਣਨ ਵਾਲੀ ਅਤੇ ਕਈ ਸਾਲਾਂ ਤੱਕ ਅਤੇ ਬਾਅਦ ਵਿੱਚ ਮਾਤਰ ਰੂਪ ’ਚ ਗੂੰਗੀ ਵੀ ਸੀ। ਗੁੂੰਗੀ ਇਸ ਲਈ ਕਿ ਉਸ ਦੀ ਗੱਲ ਨੂੰ ਆਮ ਆਦਮੀ ਲਈ ਸਮਝਣਾ ਔਖਾ ਸੀ। ਭਾਵੇਂ ਉਸ ਨੇ ਮਿਹਨਤ ਅਤੇ ਅਭਿਆਸ ਤੋਂ ਬਾਅਦ ਬੋਲਣਾ ਜ਼ਰੂਰ ਸਿੱਖ ਲਿਆ ਸੀ।
ਹੇਲਨ ਕੇਲਰ ਦਾ ਜਨਮ 27 ਜੂਨ 1880 ਈ: ਵਿੱਚ ਸੰਯੁਕਤ ਰਾਜ ਅਮਰੀਕਾ ਦੇ ਇੱਕ ਦੱਖਣੀ ਰਾਜ ਏਲਾਬਾਮਾ ਦੇ ਟਸਕੰਬੀਆ ਕਸਬੇ ਵਿੱਚ ਹੋਇਆ। ਜਨਮ ਦੇ ਸਮੇਂ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਤੇ ਠੀਕ-ਠਾਕ ਸੀ। ਛੇ ਮਹੀਨੇ ਦੀ ਉਮਰ ਵਿੱਚ ਉਸ ਨੇ ‘ਟੀ.ਟੀ.’ (ਚਾਹ, ਚਾਹ) ਸ਼ਬਦ ਕਹਿ ਕੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ। ਕੇਲਰ ਇੱਕ ਸਾਲ ਦੀ ਉਮਰ ਵਿੱਚ ਚੱਲਣ ਲੱਗ ਪਈ ਸੀ। ਡੇਢ ਸਾਲ ਦੀ ਉਮਰ ਵਿੱਚ ਬਿਮਾਰ ਹੋਣ ਕਾਰਨ ਹੇਲਨ ਕੇਲਰ ਦੀ ਨਿਗ੍ਹਾ, ਸੁਣਨ ਦੀ ਸ਼ਕਤੀ ਅਤੇ ਬੋਲਣ ਦੀ ਸ਼ਕਤੀ ਜਾਂਦੀ ਰਹੀ।
ਉਹ ਮਾਂ ਦੇ ਅੱਗੇ-ਪਿੱਛੇ ਘੁੰਮਦੀ ਅਤੇ ਮਾਂ ਨੂੰ ਕੰਮ ਕਰਦਿਆਂ ਹੋਇਆਂ ਦੇਖਦੀ। ਉਹ ਗੱਲ ਕਰਦੀ ਤਾਂ ਉਂਗਲੀਆਂ ਨਾਲ ਗਲੇ ਦੀ ਆਵਾਜ਼ ਅਤੇ ਬੁੱਲ੍ਹਾਂ ਦੀ ਹਿਲ-ਜੁਲ ਮਹਿਸੂਸ ਕਰਦੀ। ਕੁਝ ਵਿਸ਼ੇਸ਼ ਸੰਕੇਤਾਂ ਨਾਲ ਦੋਵੇਂ ਮਾਂ-ਬੇਟੀ ਇੱਕ-ਦੂਜੇ ਨੂੰ ਸਮਝਣ ਲੱਗ ਪਈਆਂ। ਹੇਲਨ ਆਦਮੀ ਨੂੰ ਕੋਲ ਬੁਲਾਉਣ ਲਈ ਆਪਣੇ ਵੱਲ ਖਿੱਚਦੀ ਅਤੇ ਜਾਣ ਲਈ ਉਸ ਨੂੰ ਧੱਕਦੀ। ਜੇਕਰ ਭੁੱਖ ਲੱਗੀ ਹੁੰਦੀ ਤਾਂ ਰੋਟੀ ਨੂੰ ਕੱਟਣ ਅਤੇ ਮੱਖਣ ਲਗਾਉਣ ਦਾ ਇਸ਼ਾਰਾ ਕਰਦੀ। ਆਈਸਕਰੀਮ ਦੀ ਇੱਛਾ ਹੋਣ ਤੇ ਉਹ ਫ਼ਰਿੱਜ਼ ਨੂੰ ਖੋਲ੍ਹਣ ਦਾ ਸੰਕੇਤ ਦੇ ਕੇ ਥੋੜ੍ਹਾ ਜਿਹਾ ਕੰਬਦੀ। ਜੇਕਰ ਉਸ ਨੂੰ ਬਹੁਤ ਜ਼ਿਆਦਾ ਵਸਤੂਆਂ ਦੀ ਜ਼ਰੂਰਤ ਹੁੰਦੀ ਤਾਂ ਹੱਥ ਦੀਆਂ ਉਂਗਲੀਆਂ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਆਪਣੇ ਵੱਲ ਲਿਆਉਂਦੀ। ਛੋਟੀ ਵਸਤੂ ਲਈ ਉਹ ਹੱਥ ਦੀਆਂ ਉਂਗਲੀਆਂ ਨੂੰ ਕੋਲ ਲਿਆਉਂਦੀ ਤੇ ਇੱਕ ਹੱਥ ਦੀ ਉਂਗਲੀ ਅਤੇ ਅੰਗੂਠੇ ਨਾਲ ਦੂਸਰੇ ਹੱਥ ਦੀ ਚਮੜੀ ਨੂੰ ਥੋੜਾ ਜਿਹਾ ਫੜਦੀ। ਹੇਲਨ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਸੀ ‘‘ਮੇਰੀ ਲੰਬੀ ਰਾਤ ਵਿੱਚ ਕੁਝ ਸੁੱਖ ਦਾ ਅਹਿਸਾਸ ਤਾਂ ਯਾਦ ਰੱਖਣਯੋਗ ਸੀ, ਉਹ ਮਾਂ ਦੀ ਸਹਾਨਭੂਤੀ ਦਾ ਨਤੀਜਾ ਸੀ।’’
ਕੇਲਨ ਪਰਿਵਾਰ ਵਿੱਚ ਬੱਚੀ ਹੇਲਨ ਨੂੰ ਜੋ ਆਜ਼ਾਦੀ ਅਤੇ ਪਿਆਰ ਭਰਿਆ ਵਾਤਾਵਰਨ ਮਿਲਿਆ, ਉਹ ਸਪਸ਼ਟ ਰੂਪ ਵਿੱਚ ਉਸ ਦੇ ਪ੍ਰਗਤੀ ਦਾ ਇੱਕ ਮਹੱਤਵਪੂਰਨ ਕਾਰਨ ਬਣਿਆ। ਪਹਿਲੀ ਔਲਾਦ ਹੋਣ ਅਤੇ ਮਾਤਾ-ਪਿਤਾ ਦੇ ਪਿਆਰ ਭਰੇ ਸੁਭਾਅ ਦਾ ਉਸ ਨੂੰ ਪੂਰਾ ਲਾਭ ਮਿਲਿਆ। ਹੇਲਨ ਪਰਿਵਾਰ ਵਿੱਚ ਇੱਕ ਅਜਿਹਾ ਮੈਂਬਰ ਸੀ ਜੋ ਉਸ ਨੂੰ ਮਾਨਸਿਕ ਰੂਪ ਵਿੱਚ ਅਪੰਗ ਮੰਨ ਕੇ ਪਰਿਵਾਰ ਤੋਂ ਅਲੱਗ ਰੱਖਣ ਦੀ ਗੱਲ ਕਹਿੰਦਾ ਅਤੇ ਸੋਚਦਾ ਸੀ। ਹੇਲਨ ਦੇ ਕੁਝ ਸਜੀਵ ਅਤੇ ਨਿਰਜੀਵ ਮਿੱਤਰ ਸਨ। ਪਹਿਲੀ ਮਾਰਥਾ ਵਾਸ਼ਿੰਗਟਨ ਅਤੇ ਦੂਜੀ ਮਿੱਤਰ ਬੈਲੇ ਨਾਮ ਦੀ ਕੁੱਤੀ। ਨਿਰਜੀਵ ਸਾਥੀਆਂ ਵਿੱਚੋਂ ਪ੍ਰਮੁੱਖ ਸੀ ਇੱਕ ਗੁੱਡੀ ਜਿਸ ਦਾ ਨਾਂ ਬਾਅਦ ਵਿੱਚ ਉਸ ਨੇ ਨੈਨਸੀ ਰੱਖਿਆ ਸੀ। ਆਜ਼ਾਦ ਅਤੇ ਖੁੱਲ੍ਹੇ ਵਾਤਾਵਰਨ ਨੇ ਕਈ ਵਾਰ ਉਸ ਨੂੰ ਖ਼ਤਰੇ ਦੇ ਬਹੁਤ ਨੇੜੇ ਪਹੁੰਚਾ ਦਿੱਤਾ। ਚੁੰਨੀ ਗਿੱਲੀ ਹੋਣ ’ਤੇ ਹੇਲਨ ਨੇ ਉਸ ਨੂੰ ਅੰਗੀਠੀ ਤੇ ਸੁਕਾਉਣਾ ਚਾਹਿਆ। ਉਸ ਦੇ ਕਿਨਾਰਿਆਂ ਨੇ ਅੱਗ ਫੜ ਲਈ ਅਤੇ ਜਲਦੀ ਹੀ ਹੇਲਨ ਉਸ ਅੱਗ ਦੀ ਲਪੇਟ ਵਿੱਚ ਆ ਗਈ। ਚੀਕਣ ਦੀ ਆਵਾਜ਼ ਸੁਣ ਕੇ ਉਸ ਦੀ ਨੌਕਰਾਣੀ ਨੇ ਆ ਕੇ ਜਲਦੀ ਨਾਲ ਅੱਗ ਬੁਝਾ ਦਿੱਤੀ। ਇਸ ਤਰ੍ਹਾਂ ਇਹ ਦੁਰਘਟਨਾ ਟਲ ਗਈ।
ਹੇਲਨ ਕੇਲਰ ਦੇ ਪਿਤਾ ਆਰਥਰ ਕੇਲਰ ਕਨਫੀਡਰੇਟ ਸੈਨਾ ਵਿੱਚ ਕਪਤਾਨ ਸਨ ਅਤੇ ਮਾਤਾ ਕੇਟ ਐਡਮਜ਼ ਆਰਥਰ ਦੀ ਦੂਸਰੀ ਪਤਨੀ ਸੀ। ਹੇਲਨ ਇਸ ਪਤੀ ਪਤਨੀ ਦੀ ਪਹਿਲੀ ਸੰਤਾਨ ਸੀ। ਕਪਤਾਨ ਕੇਲਰ ਨੇ ਟੈਲੀਫੋਨ ਦੇ ਜਨਕ ਗ੍ਰਾਹਮ ਬੇਲ ਨੂੰ ਚਿੱਠੀ-ਪੱਤਰ ਲਿਖ ਕੇ 1886 ਵਿੱਚ ਹੇਲਨ ਨੂੰ ਨਾਲ ਲੈ ਕੇ ਉਸ ਨੂੰ ਮਿਲਣ ਗਏ। ਬੇਲ ਦੀ ਮਾਤਾ ਅਤੇ ਪਤਨੀ ਦੋਨੋਂ ਬੋਲੀਆਂ ਸਨ। ਉਹ ਮੰਨਦੇ ਸਨ ਕਿ ਟੈਲੀਫੋਨ ਦੀ ਥਾਂ ਜੇ ਬੋਲੇ ਵਿਅਕਤੀਆਂ ਲਈ ਕੋਈ ਹੋਰ ਖੋਜ ਕਰ ਸਕਦੇ ਤਾਂ ਉਹਨਾਂ ਨੂੰ ਜ਼ਿਆਦਾ ਖ਼ੁਸ਼ੀ ਹੁੰਦੀ। ਉਹਨਾਂ ਨੇ ਬੋਲੇ ਵਿਅਕਤੀਆਂ ਲਈ ਭਾਵੇਂ ਕੋਈ ਵਿਸ਼ੇਸ਼ ਰੂਪ ਵਿੱਚ ਕੰਮ ਨਹੀਂ ਕੀਤਾ ਪਰ ਹੇਲਨ ਦੀ ਸਿੱਖਿਆ ਵਿੱਚ ਉਸ ਦਾ ਖ਼ਾਸ ਰੋਲ ਅਦਾ ਕੀਤਾ।
ਹੇਲਨ ਕੇਲਰ ਦੀ ਅਧਿਆਪਕਾ ਏਨ ਸਲੀਵਨ ਸੀ। ਜਿਸ ਨੇ 1886 ਵਿੱਚ ਪਰਕਿਨਸ ਸਕੂਲ ਤੋਂ ਸਿੱਖਿਆ ਪੂਰੀ ਕੀਤੀ ਸੀ ਅਤੇ ਆਪਣੀ ਨੌਕਰੀ ਦੀ ਤਲਾਸ਼ ਵਿੱਚ ਸੀ। ਕੇਲਰ ਪਰਿਵਾਰ ਵਿੱਚ ਉਸ ਨੂੰ ਆਪਣਾਪਨ, ਸਤਿਕਾਰ ਤੇ ਪਿਆਰ ਮਿਲਿਆ। ਇਸ ਪਰਿਵਾਰਿਕ ਵਾਤਾਵਰਨ ਵਿੱਚ ਉਸ ਨੂੰ ਸਮਰਪਿਤ ਭਾਵਨਾ ਨਾਲ ਆਪਣਾ ਕੰਮ ਕਰਨ ਦੀ ਸਹਾਇਤਾ ਮਿਲੀ ਪਰ ਮੁਸ਼ਕਲਾਂ ਵੀ ਬਹੁਤ ਸਨ। ਸਭ ਤੋਂ ਵੱਡੀ ਮੁਸ਼ਕਲ ਜਿਸ ਦਾ ਉਸ ਨੂੰ ਸ਼ੁਰੂ ਵਿੱਚ ਸਾਹਮਣਾ ਕਰਨਾ ਪਿਆ। ਉਹ ਸੀ ਹੇਲਨ ਕੇਲਰ ਦਾ ਅੱਖੜਪਨ ਅਤੇ ਅਨੁਸਾਸ਼ਨਹੀਣਤਾ। ਉਹ ਖਾਣੇ ਦੀ ਮੇਜ਼ ਤੇ ਦੂਸਰਿਆਂ ਦੀਆਂ ਪਲੇਟਾਂ ਵਿੱਚ ਹੱਥ ਮਾਰ ਕੇ ਦੇਖਦੀ ਅਤੇ ਆਪਣੇ ਪਸੰਦ ਦੀ ਚੀਜ਼ ਚੁੱਕ ਲੈਂਦੀ। ਏਨ ਸਲੀਵਨ ਨੇ ਇਸ ਬੁਰੀ ਆਦਤ ਨੂੰ ਤੁਰੰਤ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਹੇਲਨ ਨੂੰ ਨਾਸ਼ਤੇ ਦੇ ਸਮੇਂ ਆਪਣੀ ਪਲੇਟ ਵਿੱਚ ਹੱਥ ਪਾਉਣ ਤੋਂ ਰੋਕਿਆ। ਹਾਲਾਤ ਵਿਗੜਦੀ ਦੇਖ ਪਰਿਵਾਰ ਦੇ ਮੈਂਬਰ ਨਾਸ਼ਤਾ ਛੱਡ ਕੇ ਚਲੇ ਗਏ। ਏਨ ਨੇ ਦਰਵਾਜ਼ਾ ਬੰਦ ਕਰ ਲਿਆ। ਹੇਲਨ ਜ਼ਮੀਨ ਤੇ ਲੇਟ ਗਈ ਅਤੇ ਆਪਣੀ ਅਧਿਆਪਕਾ ਦੀ ਕੁਰਸੀ ਨੂੰ ਧੱਕਣ ਤੇ ਉਲਟਾਉਣ ਲੱਗੀ। ਕੁਝ ਦੇਰ ਬਾਅਦ ਉਸ ਨੇ ਉੱਠ ਕੇ ਮੇਜ਼ ਦਾ ਚੱਕਰ ਲਾਇਆ ਤੇ ਦੇਖਿਆ ਕਿ ਉੱਥੇ ਕੋਈ ਨਹੀਂ ਸੀ। ਉਹ ਆਪਣੀ ਸੀਟ ਤੇ ਨਾਸ਼ਤਾ ਕਰਕੇ ਬੈਠ ਗਈ। ਪਰ ਅਧਿਆਪਕਾ ਦੇ ਚਮਚ ਦੇਣ ਤੇ ਉਸ ਨੇ ਸੁੱਟ ਦਿੱਤਾ। ਕਾਫ਼ੀ ਦੇਰ ਤੱਕ ਚਮਚ ਦੀ ਵਰਤੋਂ ਕਰਨ ਲਈ ਖਿੱਚੋਤਾਣ ਹੁੰਦੀ ਰਹੀ। ਏਨ ਇਸ ਘਟਨਾ ਤੋਂ ਬਹੁਤ ਦੁਖੀ ਹੋਈ ਅਤੇ ਸਿੱਧੀ ਆਪਣੇ ਕਮਰੇ ਵਿੱਚ ਜਾ ਕੇ ਰੋਂਦੀ ਰਹੀ। ਉਸ ਦਾ ਮੰਨਣਾ ਸੀ ਕਿ ਸਿੱਖਣ ਲਈ ਆਗਿਆਕਾਰੀ ਹੋਣਾ ਜ਼ਰੂਰੀ ਹੈ। ਆਪਣੇ 11 ਮਾਰਚ 1887 ਦੇ ਪੱਤਰ ਵਿੱਚ ਉਸ ਨੇ ਲਿਖਿਆ, ‘‘ਮੈਂ ਇਸ ਵਿਸ਼ੇ ਤੇ ਬਹੁਤ ਸੋਚਿਆ, ਜਿਨ੍ਹਾਂ ਜ਼ਿਆਦਾ ਮੈਂ ਸੋਚਦੀ ਹਾਂ, ਉਹਨਾਂ ਹੀ ਮੇਰਾ ਵਿਸ਼ਵਾਸ ਵੱਧਦਾ ਜਾਂਦਾ ਹੈ ਕਿ ਆਗਿਆਕਾਰੀ ਹੋਣਾ ਉਹ ਮੁੱਖ ਦਰਵਾਜ਼ਾ ਹੈ ਜਿਸ ਵਿੱਚੋਂ ਹੋ ਕੇ ਗਿਆਨ ਅਤੇ ਪਿਆਰ ਬੱਚੇ ਦੇ ਮੱਥੇ ਵਿੱਚ ਪਹੁੰਚਦਾ ਹੈ।’’
ਇਸ ਉਦੇਸ਼ ਦੀ ਪ੍ਰਾਪਤੀ ਲਈ ਉਹਨਾਂ ਨੇ ਹੇਲਨ ਕੇਲਰ ਨੂੰ ਕੁਝ ਦਿਨ ਪਰਿਵਾਰ ਤੋਂ ਵੱਖ ਰੱਖਣ ਦੀ ਯੋਜਨਾ ਬਣਾਈ। ਪਰਿਵਾਰ ਦੇ ਕੁਝ ਨਾਂਹ-ਨੁੱਕਰ ਕਰਨ ਤੇ ਅਖੀਰ ਉਹ ਪਰਿਵਾਰ ਦੇ ਪੁਰਾਣੇ ਮਕਾਨ ਵਿੱਚ ਰਹਿਣ ਚਲੀਆਂ ਗਈਆਂ। ਨਵੇਂ ਘਰ ਵਿੱਚ ਜਾ ਕੇ ਹੇਲਨ ਬਹੁਤ ਖ਼ੁਸ਼ ਸੀ। ਸ਼ਾਮ ਨੂੰ ਗੁੱਡੀ ਨਾਲ ਖੇਡ ਕੇ ਰਾਤ ਨੂੰ ਰੱਜ ਕੇ ਖਾਣਾ ਖਾਧਾ। ਕੁਝ ਦਿਨ ਵੱਖਰੇ ਰਹਿਣ ਤੋਂ ਬਾਅਦ ਹੇਲਨ ਨੂੰ ਕੁਝ ਲਾਭ ਹੋਇਆ। ਨੇਤਰਹੀਣਤਾ ਅਤੇ ਗੂੰਗੇਪਨ ਦੇ ਦੋਹਰੀ ਅਪੰਗਤਾ ਦੇ ਫ਼ਰਕ ਨੂੰ ਹੇਲਨ ਅਤੇ ਸੰਸਾਰ ਦੇ ਵਿੱਚ ਸੰਚਾਰ ਲਈ ਏਨ ਸਲੀਵਨ ਨੇ ਛੂਹਣ ਦਾ ਸਹਾਰਾ ਲਿਆ। ਉਹ ਹੇਲਨ ਦੀ ਹਥੇਲੀ ਤੇ ਆਪਣੇ ਅੰਗੂਠੇ ਨਾਲ ਸ਼ਬਦਾਂ ਨੂੰ ਲਿਖਦੀ। ਹੇਲਨ ਦੇ ਦੁਆਰਾ ਕਿਸੇ ਸ਼ਬਦ ਨੂੰ ਸਹੀ ਢੰਗ ਨਾਲ ਲਿਖਣ ਤੇ ਉਸ ਨੂੰ ਕੇਕ ਦਾ ਟੁਕੜਾ ਮਿਲਦਾ ਜੋ ਉਸ ਨੂੰ ਬਹੁਤ ਪਸੰਦ ਸੀ। ਕੁਝ ਦਿਨਾਂ ਵਿੱਚ ਹੀ ਉਸ ਨੇ 18 ਨਾਂਵ ਅਤੇ ਤਿੰਨ ਕਿਰਿਆਵਾਂ ਨੂੰ ਸਮਝ ਲਿਆ ਸੀ। ਹੇਲਨ ਕੇਲਰ ਕੁਝ ਹੀ ਘੰਟਿਆਂ ਵਿੱਚ 30 ਨਵੇਂ ਸ਼ਬਦ ਸਿੱਖ ਕੇ ਆਪਣੇ ਕੋਸ਼ ਵਿੱਚ ਜੋੜ ਚੁੱਕੀ ਸੀ। ਉਹ ਹਰ ਇੱਕ ਚੀਜ਼ ਨੂੰ ਛੂਹ ਕੇ ਉਸ ਦਾ ਨਾਂ ਜਾਣਨਾ ਚਾਹੁੰਦੀ ਸੀ। ਉਸ ਦਿਨ ਉਸ ਨੇ ਆਪਣੀ ਅਧਿਆਪਕਾ ਨੂੰ ਪਹਿਲੀ ਵਾਰ ਚੁੰਮਿਆ। ਸਿੱਖਣ ਦੀ ਗਤੀ ਹੁਣ ਤੇਜ਼ੀ ਨਾਲ ਵੱਧਣ ਲੱਗੀ ਉਸ ਨੇ ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ 100 ਸ਼ਬਦ ਸਿੱਖ ਲਏ। ਅਗਲੇ ਮਹੀਨੇ ਸ਼ਬਦਾਂ ਦੀ ਸੰਖਿਆ 300 ਤੇ ਫਿਰ 400 ਤੱਕ ਪਹੁੰਚ ਗਈ। ਹੇਲਨ ਦੀ ਪ੍ਰਾਪਤੀ ਦੀ ਸੂਚਨਾਂ ਅਖ਼ਬਾਰਾਂ ਅਤੇ ਕੁਝ ਹੋਰ ਪ੍ਰਤਿਭਾਸ਼ਾਲੀ ਵਿਅਕਤੀਆਂ ਤੱਕ ਪਹੁੰਚੀ । ਇਸ ਨਾਲ ਬਹੁਤ ਸਾਰੇ ਲੋਕ ਉਸ ਦੀ ਤਰੱਕੀ ਵਿੱਚ ਦਿਲਚਸਪੀ ਲੈਣ ਲੱਗੇ।
ਹੇਲਨ ਕੇਲਰ ਨੇ ਪਹਿਲਾ ਪੱਤਰ 17 ਜੂਨ 1887 ਨੂੰ ਲਿਖਿਆ ਜਿਸ ਵਿੱਚ ਕੋਈ ਵਿਸ਼ਰਾਮ ਚਿੰਨ੍ਹ ਨਹੀਂ ਸੀ। ਉਸ ਤੋਂ ਬਾਅਦ ਹੇਲਨ ਨੇ 12 ਜੁਲਾਈ ਨੂੰ ਆਪਣੀ ਮਾਂ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਪਹਿਲੇ ਪੈਰ੍ਹੇ ਤੋਂ ਬਾਅਦ ਅੰਤ ਵਿੱਚ ਵਿਸ਼ਰਾਮ ਚਿੰਨ੍ਹ ਲੱਗਿਆ ਸੀ ਅਤੇ ਬਾਕੀ ਦੋ ਪੈਰ੍ਹੇ ਬਿਨਾਂ ਕਿਸੇ ਵਿਸ਼ਰਾਮ ਚਿੰਨ੍ਹ ਦੇ ਸਨ। ਇਹਨਾਂ ਦੋਨਾਂ ਪੱਤਰਾਂ ਵਿੱਚ ਹੇਲਨ ਨੇ ਆਪਣੇ ਦਸਤਖਤ ਨਹੀਂ ਕੀਤੇ ਸਨ। ਪੱਤਰ ਲਿਖਣ ਲਈ ਉਹ ਇੱਕ ਫਰੇਮ ਦੀ ਸਹਾਇਤਾ ਲੈਂਦੀ ਸੀ ਅਤੇ ਰੋਮਨ ਲਿਪੀ ਵਿੱਚ ਹੀ ਪੈਨਸਿਲ ਨਾਲ ਲਿਖਦੀ ਸੀ। ਉਸ ਸਮੇਂ ਅਮਰੀਕਾ ਵਿੱਚ ਨੇਤਰਹੀਣਾਂ ਦੀ ਸਿੱਖਿਆ ਵਿੱਚ ਇਹ ਪ੍ਰਣਾਲੀ ਪ੍ਰਚਲਿਤ ਸੀ। ਬਾਅਦ ਵਿੱਚ ਉਹਨਾਂ ਨੇ ਸਪਰਸ਼ ਲਿਪੀ ਬਰੇਲ ਲਿਖੀ । 1890 ਵਿੱਚ ਟਾਈਪ ਰਾਈਟਰ ਖਰੀਦ ਲਿਆ ਤੇ ਉਹਨਾਂ ਦਾ ਟਾਈਪ ਰਾਈਟਰ ਤੇ ਲਿਖਿਆ ਪਹਿਲਾ ਪੱਤਰ 1892 ਵਿੱਚ ਭੇਜਿਆ ਗਿਆ। ਫਿਰ ਤਾਂ ਇਹ ਆਮ ਗੱਲ ਹੋ ਗਈ। ਬਰੇਲ ਅਤੇ ਟੰਕਣ ਤੋਂ ਇਲਾਵਾ ਸਿੱਖਣ ਲਈ ਉਹ ਟੈਲੀਗ੍ਰਾਫਿਕ ਕੋਡ, ਮੈਨੂਅਲ ਵਰਨਮਾਲਾ ਅਤੇ 1890 ਤੋਂ ਬਾਅਦ ਮੌਖਿਕ ਗੱਲਬਾਤ ਦੀ ਵਰਤੋਂ ਵੀ ਕਰਨ ਲੱਗੀ।
ਹੇਲਨ ਕੇਲਰ 1890 ਵਿੱਚ ਨੇਤਰਹੀਣਾਂ ਦੇ ਪਰਕਿਨਸ ਸਕੂਲ ਵਿੱਚ ਪੜ੍ਹ ਰਹੀ ਸੀ। ਇਸੇ ਸਾਲ ਹੀ ਕੁਮਾਰੀ ਫੁਲਰ ਨੇ ਮੌਖਿਕ ਰੂਪ ਵਿੱਚ ਗੱਲਬਾਤ ਕਰਨੀ ਸਿਖਾਉਣੀ ਸ਼ੁਰੂ ਕੀਤੀ। ਕੁਝ ਹੀ ਸਮੇਂ ਵਿੱਚ ਹੇਲਨ ਆਪਣੀ ਗੱਲ ਬੋਲ ਕੇ ਕਹਿਣ ਲੱਗੀ। ਉਸ ਦੀ ਬੋਲ-ਚਾਲ ਦੀ ਭਾਸ਼ਾ ਆਮ ਵਿਅਕਤੀ ਲਈ ਸਮਝ ਸਕਣਾ ਸੌਖਾ ਨਹੀਂ ਸੀ ਪਰ ਉਹਨਾਂ ਦੇ ਮਿੱਤਰ ਅਤੇ ਪਹਿਚਾਨ ਵਾਲੇ ਲੋਕ ਕੁਝ ਅਭਿਆਸ ਤੋਂ ਬਾਅਦ ਉਸ ਨੂੰ ਸਮਝ ਸਕਦੇ ਸਨ। ਜਵਾਨੀ ਵਿੱਚ ਹੀ ਹੇਲਨ ਨੇ ਵਿਸ਼ਵ ਪ੍ਰਸਿੱਧੀ ਹਾਸਲ ਕਰ ਲਈ ਸੀ। ਵਿਟਿਅਰ ਅਤੇ ਹੋਮਸ ਵਰਗੇ ਪ੍ਰਸਿੱਧ ਕਵੀ ਅਤੇ ਮਾਰਕ ਟਵੇਨ ਲੇਖਕ ਉਸ ਦੇ ਪ੍ਰਸੰਸਕਾਂ ਵਿੱਚ ਸ਼ਾਮਲ ਸਨ।
ਹੇਲਨ ਕੇਲਰ ਨੇ ਰੇਡ ਕਿਲਫ਼ ਕਾਲਜ ਵਿੱਚ ਦਾਖ਼ਲੇ ਲਈ ਜ਼ਰੂਰੀ ਪ੍ਰੀਖਿਆ ਉਹਨਾਂ ਨੇ 1899 ਵਿੱਚ ਪਾਸ ਕਰ ਲਈ ਪਰ ਬਾਕੀ ਤਿਆਰੀ ਅਤੇ ਕੁਝ ਹੋਰ ਕਾਰਨਾਂ ਕਰਕੇ ਉਸ ਨੂੰ 1900 ਵਿੱਚ ਦਾਖ਼ਲਾ ਮਿਲ ਸਕਿਆ ਜੋ ਕਿ ਉਸ ਦੀ ਬੜੇ ਲੰਮੇ ਸਮੇਂ ਦੀ ਇੱਛਾ ਸੀ । ਰੇਡ ਕਿਲਫ਼ ਕਾਲਜ ਵਿੱਚ ਉਸ ਨੇ ਸਨਾਤਕ ਦੀ ਉਪਾਧੀ ਪ੍ਰਾਪਤ ਕੀਤੀ ਜੋ ਕਿ ਨੇਤਰਹੀਣ, ਬੋਲੀ ਦੁਆਰਾ ਪਹਿਲੀ ਵਾਰ ਪ੍ਰਾਪਤ ਕੀਤੀ ਗਈ ਸੀ। ਹੇਲਨ ਕੇਲਰ ਦੇ ਮਨ ਵਿੱਚ ਦੂਸਰਿਆਂ ਦੀ ਸਹਾਇਤਾ ਕਰਨ ਦੀ ਇੱਛਾ ਸੀ। ਆਪਣੇ ਇਲਾਕੇ ਲਈ ਲਾਇਬਰੇਰੀ ਸਥਾਪਿਤ ਕਰਨ ਲਈ ਧੰਨ ਇਕੱਠਾ ਕਰਨਾ ਅਤੇ ਇੱਕ ਛੋਟੇ ਨੇਤਰਹੀਣ, ਬੋਲੇ ਬੱਚੇ ਟਾਮੀ ਨੂੰ ਪੜ੍ਹਾਉਣ ਵਿੱਚ ਨਿਭਾਈ ਭੂਮਿਕਾ ਇਸ ਦੀ ਉਦਾਹਰਨ ਹੈ।
ਹੇਲਨ ਕੇਲਰ ਕੀਮਤੀ ਅਤੇ ਸੁੰਦਰ ਕੱਪੜੇ ਪਹਿਨਣ ਦੀ ਸ਼ੌਕੀਨ ਸੀ। ਕਾਲਜ ਛੱਡਣ ਤੋਂ ਬਾਅਦ ਉਸ ਨੇ ਬਾਸਟਨ ਦੇ ਨੇੜੇ ‘ਰੇਥਮ ਹਾਉੂਸ’ ਖਰੀਦਿਆ ਜੋ ਕਿ ਇੱਕ ਫਾਰਮ ਹਾਉੂਸ ਸੀ। ਉਸ ਸੰਪਤੀ ਵਿੱਚ ਦੋ ਵੱਡੇ ਮਕਾਨਾਂ ਤੋਂ ਇਲਾਵਾ 21 ਏਕੜ ਜ਼ਮੀਨ ਸ਼ਾਮਲ ਸੀ। ਇਸ ਤੋਂ ਬਾਅਦ 1917 ਵਿੱਚ ਨਿਉੂਯਾਰਕ ਦੇ ਕਨੈਕਟੀਕਟ ਸ਼ਹਿਰ ਵਿੱਚ ਇੱਕ ਵੱਡੀ ਇਮਾਰਤ ਨੂੰ ਆਪਣਾ ਨਿਵਾਸ ਅਸਥਾਨ ਬਣਾਇਆ। ਜਿਸ ਦਾ ਨਾਂ ਉਸ ਨੇ ‘ਆਰਕਨ ਰਿੱਜ਼ (Arcan Riz) ਰੱਖਿਆ। ਕਾਲਜ ਦੇ ਅਖੀਰਲੇ ਦਿਨਾਂ ਵਿੱਚ ਹੇਲਨ ਆਪਣੇ ਜੀਵਨ ਨਿਰਬਾਹ ਬਾਰੇ ਸੋਚਣ ਲੱਗੀ। ਆਪਣੇ ਇੱਕ ਲੇਖ ਵਿੱਚ ਉਹਨਾਂ ਆਪਣੀ ਆਸ਼ਾ ਦਰਸਾਈ ਕਿ ਉਹ ਯੂਰਪ ਅਤੇ ਅਮਰੀਕਾ ਦੇ ਅਧਿਆਪਕਾਂ ਵਿੱਚ ਨੇਤਰਹੀਣਾਂ ਦੀ ਸਹਾਇਤਾ ਲਈ ਇੱਕ ਸਾਧਨ ਦੇ ਰੂਪ ਵਿੱਚ ਪੜ੍ਹਾਉਣ ਦਾ ਕੰਮ ਕਰੇਗੀ। ਦੂਸਰੀ ਸੰਭਾਵਨਾ ਵਿੱਚ ਉਸ ਨੇ ਪੁਰਾਤਨ ਪੁਸਤਕਾਂ ਦਾ ਅਨੁਵਾਦ ਅਤੇ ਬਿਮਾਰਾਂ ਦੀ ਸੇਵਾ ਕਰਨ ਲਈ ਸਮਾਜ-ਸੇਵਾ ਦਾ ਕੰਮ ਕਰਨ ਦੀ ਦਰਸਾਈ ਹੈ।
ਹੇਲਨ ਕੇਲਰ ਦੀਆਂ ਕੁਝ ਕਵਿਤਾਵਾਂ ਵੀ ਪ੍ਰਕਾਸ਼ਿਤ ਹੋਈਆਂ ਅਤੇ 1907 ਵਿੱਚ ਲੇਡੀਜ਼ ਹੋਮ ਜਨਰਲ ਵਿੱਚ ਉਹਨਾਂ ਨੇ ਕਈ ਲੇਖ ਬੱਚਿਆਂ ਵਿੱਚ ਨੇਤਰਹੀਣਾਂ ਦੀ ਰੋਕਥਾਮ ਲਈ ਛਾਪੇ। ਕੁਝ ਸਾਲ ਪਿੱਛੋਂ ਉਸ ਦੇ ਔਰਤ ਦੇ ਹੱਕ ਬਾਰੇ ਕਈ ਲੇਖ ਰਸਾਲਿਆਂ ਨੇ ਮੰਗੇ। ਹੌਲੀ-ਹੌਲੀ ਨੇਤਰਹੀਣ ਅਤੇ ਨੇਤਰਹੀਣ-ਬੋਲੇ ਵਿਅਕਤੀਆਂ ਦੇ ਸੰਬੰਧ ਵਿੱਚ ਲਿਖੇ ਲੇਖ, ਭਾਸ਼ਣ ਅਤੇ ਇਸ ਖੇਤਰ ਦੇ ਨਾਲ ਜੁੜੇ ਕਈ ਕੰਮ ਉਸ ਦੇ ਰੁਜ਼ਗਾਰ ਦਾ ਸਾਧਨ ਬਣ ਗਏ। ਪਹਿਲੇ ਯੁੱਧ ਦੇ ਸਮੇਂ ਦੌਰਾਨ ਉਹਨਾਂ ਨੇ ਆਪਣੇ ਜਰਮਨ ਪ੍ਰਕਾਸ਼ਕਾਂ ਨੂੰ ਕਿਹਾ ਕਿ ਉਹਨਾਂ ਦੀਆਂ ਪੁਸਤਕਾਂ ਤੋਂ ਹੋਣ ਵਾਲੀ ਆਮਦਨ ਨੂੰ ਯੁੱਧ ਵਿੱਚ ਨੇਤਰਹੀਣ ਹੋਣ ਵਾਲੇ ਜਰਮਨ ਸੈਨਿਕਾਂ ਦੇ ਕਲਿਆਣ ਲਈ ਦੇ ਦਿੱਤਾ ਜਾਵੇ।
1920 ਦੇ ਦਹਾਕੇ ਵਿੱਚ ਉਹਨਾਂ ਦਾ ਸੰਬੰਧ ਅਮਰੀਕੀ ਨੇਤਰਹੀਣ ਸੰਸਥਾ (ਏ.ਐਫ.ਬੀ) ਨਾਲ ਬਣਿਆ ਜੋ ਕਿ ਅਨੇਕ ਖੱਟੇ-ਮਿੱਠੇ ਅਨੁਭਵਾਂ ਤੋਂ ਬਾਅਦ ਵੀ ਚੱਲ ਰਹੀ ਸੀ। ਏ.ਐਫ਼.ਬੀ ਦੇ ਦੁਆਰਾ ਉਹਨਾਂ ਨੇ ਅਮਰੀਕਾ ਅਤੇ ਹੋਰ ਦੂਸਰੇ ਦੇਸ਼ਾਂ ਦੇ ਨੇਤਰਹੀਣਾਂ ਲਈ ਲਗਾਤਾਰ ਕੰਮ ਕੀਤਾ। ਇਸ ਸੰਸਥਾ ਦਾ ਨਾਂ ਉਹਨਾਂ ਦੀ ਮੌਤ ਤੋਂ ਕੁਝ ਸਾਲ ਬਾਅਦ ਬਦਲ ਕੇ ‘ਹੇਲਨ ਕੇਲਰ ਇੰਟਰਨੈਸ਼ਨਲ’ ਰੱਖਿਆ ਗਿਆ। ਹੇਲਨ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜੋ ਕਿ ਨੇਤਰਹੀਣ, ਬੋਲੇ, ਲੋਕਾਂ ਦੇ ਸੰਬੰਧ ਵਿੱਚ ਬਣਾਈਆਂ ਗਈਆਂ। ਉਹਨਾਂ ਦੀ ਅਖੀਰਲੀ ਪ੍ਰਸਿੱਧ ਪੁਸਤਕ ‘ਟੀਚਰ’ 1955 ਵਿੱਚ ਛਪੀ। ਹੇਲਨ ਕੇਲਰ 1 ਜੂਨ 1968 ਈ: ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਅਕਾਲ ਚਲਾਣਾ ਕਰ ਗਈ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ-1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
Email- [email protected]