(ਸਮਾਜ ਵੀਕਲੀ)
ਜ਼ੁਲਮਾਂ ਦਾ ਅੱਤ ਸੀ ਤੇ ਘੋਰ ਪਾਪਾਂ ਵਾਲ਼ਾ
ਇਸ ਜੱਗ ਉੱਤੇ ਜਦ ਹਨ੍ਹੇਰਾ ਸੀ ਛਾਇਆ!
ਮਾਤਾ ਗੁਜਰੀ ਦੀ ਕੁੱਖੋਂ ਫਿਰ ਜਨਮ ਲੈ ਕੇ
ਜੱਗ ਉੱਤੋਂ ਜ਼ੁਲਮ ਮਿਟਾਵਣ ਸੀ ਆਇਆ!
ਦੋ ਜਾਤਾਂ ਅਤੇ ਧਰਮਾਂ ਦੇ ਭਰੇ ਕਟੋਰਿਆਂ ਨੂੰ
ਜਦੋਂ ਲੋਕਾਂ ਦਾ ‘ਕੱਠ ਸੀ ਕੋਲ਼ ਲੈ ਕੇ ਆਇਆ!
ਰੱਖ ਕੇ ਬਾਲ ਨੇ ਦੋਵੇਂ ਹੱਥ ਕਟੋਰਿਆਂ ਦੇ ਉੱਤੇ
ਇਹ ਦੱਸ ਧਰਮਾਂ ਦਾ ਭੇਦ ਸੀ ਮਿਟਾਇਆ!
ਔਰੰਗਜ਼ੇਬ ਨੇ ਜਦੋਂ ਸਾਰੀ ਮਨੁੱਖਤਾ ਨੂੰ ਸੀ
ਜ਼ੁਲਮ ਤੇ ਕਤਲੇਆਮ ਕਰ ਕਰਕੇ ਡਰਾਇਆ!
ਉਹਦੇ ਪਾਪਾਂ ਦਾ ਅੰਤ ਕਰਨ ਲਈ ਉਹ ਆਪ,
ਜਗਤ ਦਾ ਗੁਰੂ ,ਗੋਬਿੰਦ ਸਿੰਘ ਸੀ ਆਇਆ!
ਪਿਤਾ-ਮਾਤਾ ਅਤੇ ਲਾਲਾਂ ਦੀਆਂ ਜੋੜੀਆਂ ਨੂੰ,
ਆਪ ਹੱਥੀਂ ਤੋਰ ਕੇ ਸ਼ਹੀਦ ਸੀ ਕਰਵਾਇਆ!
ਪਤਾ ਨਹੀਂ ਕਿੱਡਾ ਵੱਡਾ ਜਿਗਰਾ ਸੀ ਜੋ ਸਾਰਾ ,
ਪਰਿਵਾਰ ਦੇਸ਼ ਤੇ ਕੌਮ ਦੇ ਲੇਖੇ ਸੀ ਲਾਇਆ!
ਜ਼ਫ਼ਰਨਾਮਾ ਲਿਖ ਕੇ ਜਦ ਧੁਰ ਅੰਦਰੋਂ ਉਸ ਨੇ
ਔਰੰਗਜ਼ੇਬ ਦੀ ਰੂਹ ਨੂੰ ਥਰ ਥਰ ਕੰਬਾਇਆ!
ਜ਼ਾਲਮੀ ਰੂਹਾਂ ਨੂੰ ਝਿੰਜੋੜਨ ਵਾਲ਼ਾ ਹੋਰ ਨਹੀਂ
ਧੰਨ ਗੋਬਿੰਦ ਮਾਂ ਗੁਜਰੀ ਦੀ ਕੁੱਖੋਂ ਸੀ ਜਾਇਆ!
ਬਰਜਿੰਦਰ ਕੌਰ ਬਿਸਰਾਓ
9988901324