HOME ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਲਗਾਏ...

ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ 26 ਯੂਨਿਟ ਖ਼ੂਨਦਾਨ

2

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸਥਾਨਕ ਅੱਪਰਾ ਦੇ ਮੰਡੀ ਰੋਡ ਵਿਖੇ ਸਥਿਤ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ ‘ਤੇ ਧੰਨ ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਦਰਬਾਰ ਬਾਬਾ ਸ਼ੇਖ ਨਸ਼ੀਰਾ ਪ੍ਰਬੰਧਕ ਕਮੇਟੀ, ਸਿਵਲ ਹਸਪਤਾਲ ਫਗਵਾੜਾ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸਵੈ ਇਛੁੱਕ ਖ਼ੂਨਦਾਨੀਆਂ ਨੇਂ 26 ਯੂਨਿਟ ਖ਼ੂਨਦਾਨ ਕੀਤਾ। ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸਤਿੰਦਰ ਲੁਧਿਆਣਾ, ਕਾਕਾ ਬੜੇਪਿੰਡੀਆ, ਹਰਜੀਤ ਸਿੰਘ ਲਾਂਬੜਾ, ਲਾਲੀ ਬਾਸੀ ਅੱਪਰਾ,  ਦਰਬਾਰ ਬਾਬਾ ਸ਼ੇਖ ਨਸ਼ੀਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਜੌਨੀ, ਬਲਜੀਤ ਟਰੈਵਲਜ ਲਾਂਬੜਾ, ਰਾਜੂ ਬਾਸੀ ਡਰਾਇਵਰ, ਸੁਰਿੰਦਰ ਸ਼ਿੰਦਾ ਅੱਪਰਾ, ਸੰਦੀਪ ਚੱਕ ਸਾਹਬੂ, ਮਾਣਾ ਅੱਪਰਾ, ਪ੍ਰਭ ਪਾਲ ਅੱਪਰਾ, ਮਨੋਜ ਕੁਮਾਰ ਡਿੰਪੀ, ਮਨਜਿੰਦਰ ਢਿੱਲੋਂ, ਬਿੰਦੂ ਅੱਪਰਾ, ਵਰਿੰਦਰ ਢੰਡਵਾੜ, ਵਰਿੰਦਰ ਅੱਟੀ, ਚੰਨੀ ਭਰੋਮਜਾਰਾ, ਮੰਨਾ ਨੂਰਮਹਿਲ, ਸੁਰਜੀਤ ਅਟੈਚੀ ਹਾਊਸ ਅੱਪਰਾ, ਸੋਨੂੰ ਅੱਪਰਾ, ਰਵੀ ਅੱਪਰਾ, ਸੋਮ ਨਾਥ ਸਾਬਕਾ ਪੰਚ, ਕੁਲਵਿੰਦਰ ਕਿੰਦਾ ਸਾਬਕਾ ਪੰਚ, ਕਾਲਾ ਰਾਜਪੁਰਾ, ਬੁੱਧੂ ਪਾਲਨੌਂ, ਨਿੰਦਰ, ਕੰਗ, ਪੰਮਾ ਟੈਂਟ ਹਾਊਸ, ਸੋਨੂੰ ਸਬਜ਼ੀ ਵਾਲੇ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਾਰੇ ਹੀ ਸਵੈ ਇਛੁੱਕ ਖ਼ੂਨਦਾਨੀਆਂ ਨੂੰ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਚੇਅਰਮੈਨ ਜਲਾਲਪੁਰ ਵੱਲੋਂ ਭਾਰਾਪੁਰ ਦੇ ਖੇਡਾਂ ਦੇ ਸਮਾਨ ਲਈ ਲਈ 1 ਲੱਖ ਰੁਪਏ ਦੀ ਰਾਸ਼ੀ ਬੱਚਿਆਂ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਦਾ ਸੱਦਾ
Next articleਦਰਬਾਰ ਬਾਬਾ ਸ਼ੇਖ ਨਸ਼ੀਰਾ ਅੱਪਰਾ ਵਿਖੇ ਸਾਲਾਨਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਸ਼ਾਨੌ ਸ਼ੌਕਤ ਨਾਲ ਸੰਪਨ