ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਵਿੱਚ ਪੰਥਕ ਕਵੀਸ਼ਰੀ ਜਥਾ ਮਨਜੀਤ ਸਿੰਘ ਖਾਲਸਾ, ਗਾਇਕ ਜਸਵੰਤ ਰਾਏ, ਲੋਕ ਗਾਇਕ ਜਸਵਿੰਦਰ ਲੋਹਟੀਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਰਾਸਤੇ ਸੰਗਤਾਂ ਵਲੋਂ ਚਾਹ ਸਮੋਸੇ, ਛੋਲੇ ਪੂਰੀਆਂ, ਫਲ ਫਰੂਟ ਦੇ ਲੰਗਰ ਲਗਾਏ ਗਏ । ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਸੰਤ ਜਸਵਿੰਦਰਪਾਲ ਸਿੰਘ ਜੀ ਡੇਰਾ ਸੱਚਖੰਡ ਪੰਡਵਾਂ ਵਾਲਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਿਨਤ ਕੀਤਾ ਗਿਆ। ਦੋਵੇਂ ਦਿਨ ਸਟੇਜ ਸਕੱਤਰ ਦੀ ਸੇਵਾ ਮਨਜੀਤ ਸਿੰਘ ਮੈਾਬਰ ਪੰਚਾਇਤ ਵਲੋਂ ਨਿਭਾਈ ਗਈ। ਇਸ ਦੌਰਾਨ ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਚਰਨਜੀਤ ਚਾਂਦੀ, ਸੰਦੀਪ ਕਲੇਰ, ਅਸ਼ੋਕ ਕੁਮਾਰ, ਵਰਿੰਦਰ ਕੁਮਾਰ ਬਿੱਲਾ, ਗੁਰਪਾਲ, ਜਸਵਿੰਦਰ, ਹੈਰੀ ਲੋਹਟ, ਬੋਬੀ ਲੋਹਟ, ਸਰਬਜੀਤ ਕਲੇਰ, ਰਣਜੋਤ ਖੁੱਤਣ, ਤਨਵੀਰ ਕਲੇਰ, ਸਰਪੰਚ ਕਿਰਪਾਲ ਸਿੰਘ ਪਾਲੀ ਐਡਵੋਕੇਟ, ਨਛੱਤਰ ਸਿੰਘ ਯੂ.ਕੇ.,ਪਿਆਰਾ ਸਿੰਘ, ਗੁਰਪਾਲ ਸਿੰਘ, ਉੱਦਮ ਲਾਲ ਲੁਧਿਆਣਾ, ਅਮਰਜੀਤ, ਸੁਰਜੀਤ ਸਿੰਘ ਜੱਸਲ, ਮੁਖਤਿਆਰ ਲੋਹਟ, ਪੰਚ ਰਣਜੀਤ ਸਿੰਘ ਖਾਲਸਾ, ਪੰਚ ਮਨਦੀਪ ਕੌਰ, ਪੰਚ ਛਿੰਦੋ, ਪੰਚ ਸੁਰਿੰਦਰ ਕੁਮਾਰ ਬਾਟਾ, ਪੰਚ ਤਿਲਕ ਰਾਜ, ਪੰਚ ਕਿਰਨਦੀਪ ਕੌਰ, ਪੰਚ ਮੁਖਤਿਆਰ ਰਾਮ, ਬਿੰਦਰ ਲੋਹਟ ਤੇ ਹੋਰ ਸੰਗਤਾਂ ਹਾਜ਼ਰ ਸਨ |
https://play.google.com/store/apps/details?id=in.yourhost.samaj