ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੂਸਰਾ ਜਾਗ੍ਰਿਤੀ ਸੰਮੇਲਨ ਅਤੇ ਵਿਆਹ ਸਮਾਰੋਹ ਬੰਗਾ ਦੇ ਸਿਟੀ ਕਮਿਊਨਿਟੀ ਹਾਲ ਸਿੱਧ ਮਹੱਲਾ ਬੰਗਾ ਵਿਖੇ ਕੀਤਾ ਜਾਵੇਗਾ ਜਿਸ ਵਿੱਚ ਸੰਤ ਕ੍ਰਿਸ਼ਨ ਨਾਥ ਚਹੇੜੂ ਜੀ,ਸੰਤ ਕੁਲਵੰਤ ਰਾਮ ਭਰੋਮਜਾਰਾ, ਸਾਈਂ ਪੱਪਲ ਸ਼ਾਹ ਜੀ ਭਰੋ ਮਜਾਰਾ ਵਾਲੇ ਅਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਅਤੇ ਬਾਕੀ ਮਿਸ਼ਨਰੀ ਗਾਇਕ ਸਭ ਪਹੁੰਚ ਰਹੇ ਹਨ ਵਿਸ਼ੇਸ਼ ਸਹਿਯੋਗ ਬਿੱਲ ਬਸਰਾ ਜੀ ਕਨੇਡਾ, ਅਮਰਜੀਤ ਬੇਗਮਪੁਰੀ ਕਨੇਡਾ, ਅਮਰ ਦੜੌਚ ਜੀ ਯੂ ਐਸ ਏ,ਅਜੇ ਸਰਬ ਗਾਟ ਯੂ ਐਸ ਏ, ਪਰਮਜੀਤ ਲਾਖਾ ਕਨੇਡਾ, ਬਲਵੀਰ ਸਿੰਘ ਕਨੇਡਾ, ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ ਐਸ ਏ ਅਤੇ ਜਿਨ੍ਹਾਂ ਜਿਨ੍ਹਾਂ ਨੇ ਵੱਖੋ ਵੱਖਰੀ ਸੇਵਾ ਵਿੱਚ ਭਾਗ ਲਿਆ । ਉਸ ਦਿਨ ਵਿਆਹ ਸਮਾਰੋਹ ਅਤੇ ਜਾਗ੍ਰਿਤੀ ਸੰਮੇਲਨ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਦੀ ਕ੍ਰਿਪਾਲਤਾ ਕਰੋ ਜੀ। ਵੱਲੋਂ ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਅਤੇ ਮੈਂਬਰ ਸਾਹਿਬਾਨ ਵਿਸ਼ੇਸ਼ ਅਪੀਲ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



