ਉਦੈਪੁਰ ਵਿੱਚ ਰੇਲਵੇ ਪਟੜੀ ’ਤੇ ਧਮਾਕਾ

ਉਦੈਪੁਰ  (ਸਮਾਜ ਵੀਕਲੀ) : ਅਹਿਮਦਾਬਾਦ ਤੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਅਸਰਵਾ-ਉਦੈਪੁਰ ਐਕਸਪ੍ਰੈਸ ਰੇਲ ਗੱਡੀ ਦੇ ਲੰਘਣ ਤੋਂ ਕੁਝ ਘੰਟੇ ਪਹਿਲਾਂ ਅੱਜ ਇੱਥੇ ਇੱਕ ਪਟੜੀ ’ਤੇ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੇਵੜਾ ਕੀ ਨਾਲ ਨੇੜੇ ਓਢਾ ਪੁਲ ’ਤੇ ਇਹ ਧਮਾਕਾ ਹੋਇਆ। ਧਮਾਕੇ ਲਈ ਮਾਈਨਿੰਗ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ। ਐੱਸਐੱਚਓ ਅਨਿਲ ਕੁਮਾਰ ਨੇ ਕਿਹਾ, ‘‘ਸਥਾਨਕ ਲੋਕਾਂ ਨੇ ਸਾਨੂੰ ਸਵੇਰੇ ਧਮਾਕੇ ਬਾਰੇ ਸੂਚਿਤ ਕੀਤਾ। ਸਾਨੂੰ ਪਟੜੀ ’ਤੇ ਕੁੱਝ ਵਿਸਫੋਟਕ ਪਦਾਰਥ ਮਿਲੇ ਹਨ। ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਉਦੈਪੁਰ ਤੋਂ ਕਰੀਬ 35 ਕਿਲੋਮੀਟਰ ਦੂਰ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਏਟੀਐੱਫ, ਐੱਨਆਈਏ ਅਤੇ ਆਰਪੀਐੱਫ ਦੀਆਂ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਸਬੰਧੀ ਚਿੰਤਾ ਜਤਾਉਂਦਿਆਂ ਡੀਜੀਪੀ ਉਮੇਸ਼ ਮਿਸ਼ਰਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਦੰਗੇ: ਸਾਬਕਾ ‘ਆਪ’ ਕੌਂਸਲਰ ਤਾਹਿਰ ਹੁਸੈਨ ਖ਼ਿਲਾਫ਼ ਅਪਰਾਧਿਕ ਕਾਰਵਾਈ ’ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ
Next articleਹਿਮਾਚਲ ਪ੍ਰਦੇਸ਼ ’ਚ ਰਿਕਾਰਡ 75.6 ਫੀਸਦ ਪੋਲਿੰਗ