(ਸਮਾਜ ਵੀਕਲੀ)
ਲੱਗਦੈ ਹਰ ਇੱਕ ਦਿਨ ਹੀ ਕਾਲ਼ਾ
ਚੋਰ ਜੂ ਬਣ ਬੈਠਾ ਰਖਵਾਲ਼ਾ
ਅੰਦਰੋਂ -ਅੰਦਰੀਂ ਹੈ ਖਾਈ ਜਾਂਦਾ
ਗੱਦਾਰ, ਦੇਸ ਸੰਗ ਕਰੇ ਘੁਟਾਲ਼ਾ
ਹੱਕ ਮਾਰ ਫਿਰੇ ਰੂੰਗੇ ਵੰਡਦਾ
ਮਹਾਂ ਠੱਗ ਸੰਗ ਪੈ ਗਿਆ ਪਾਲ਼ਾ
ਭਰੇ ਲਾਸ਼ਾਂ ਨਾਲ ਸ਼ਮਸ਼ਾਨ ਨਾ ਦਿੱਸੇ
ਬੈਠਾ ਅੱਖ,ਕੰਨ,ਮੂੰਹ ਤੇ ਮਾਰੀ ਤਾਲ਼ਾ
ਹਸਪਤਾਲ ਜ਼ਰੂਰੀ ਨਾ ਸਮਝੇ
ਸੰਸਦ ਤੇ ਲਾਏ ਪੈਸਾ ਬਾਹਲ਼ਾ
ਹੱਸਦੇ -ਵੱਸਦੇ ਦੇਸ ਦਾ ਅੜਿਓ
ਕੱਢ ਕੇ ਰੱਖਤਾ ਏਸ ਦੀਵਾਲ਼ਾ
ਮੂਰਤੀ ਨੇ ਕੀ ਖਾਣ ਨੂੰ ਦੇਣਾ
ਭੁੱਖ ਦਾ ਦਰਦ ਹੈ ਹੁੰਦਾ ਆਹਲ਼ਾ
ਨਿੱਤ ਨਵੇਂ ਹੀ ਢੋਂਗ ਰਚਾਵੇ
ਸੋਚ ਇਹਦੀ ਤੇ ਲੱਗਾ ਜਾਲ਼ਾ
ਹਿੱਕਾਂ ਤਾਣ ਅੰਨਦਾਤਾ ਖੜ੍ਹਿਆ
ਹਰਜੀਤ ਹੋਣ ਨੂੰ ਹੈ ਉਜਿਆਲਾ
ਹਰਜੀਤ ਕੌਰ ਪੰਮੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly