ਕੰਗਨਾਂ ਰਣੌਤ ਨੂੰ ਕੀਤੇ ਦੀ ਮਿਲੀ ਸਜਾ
ਧਰਮਕੋਟ (ਸਮਾਜ ਵੀਕਲੀ) -ਮੋਹਾਲੀ ਏਅਰਪੋਰਟ ਤੇ ਬੀਤੇ ਦਿਨੀ ਜੋ ਕੰਗਨਾ ਰਣੌਤ ਤੇ ਸੀ ਆਈ ਐਸ ਐਫ਼ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਦਾ ਸੁਰੱਖਿਆ ਤਲਾਸ਼ੀ ਵਿੱਚ ਸਹਿਯੋਗ ਨਾ ਕਰਨ ਕਰਕੇ ਆਪਸੀ ਵਿਵਾਦ ਹੋਇਆ,ਉਸ ਵਿਵਾਦ ਦੀ ਸ਼ੁਰੂਆਤ ਨਿੱਜੀ ਬਹਿਸਬਾਜੀ ਤੋਂ ਬਾਅਦ ਜੋ ਵੀ ਬਿਆਨਬਾਜੀ ਹੋਈ ਉਸ ਨੂੰ ਤੋੜ ਮਰੋੜ ਕੇ ਪੰਜਾਬ ਤੇ ਸਮੁੱਚੇ ਭਾਈਚਾਰੇ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਜਿਹੜੀ ਵੀ ਬਿਆਨਬਾਜੀ ਇਕ ਜ਼ਿੰਮੇਵਾਰ ਅਹੁਦੇ ਤੇ ਮਜੂਦ ਵਿਆਕਤੀ ਵੱਲੋ ਕਰਨਾ ਬਹੁਤ ਹੀ ਸ਼ਰਮਨਾਕ ਤੇ ਮੰਦਭਾਗੀ ਹੈ,ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਇਹ ਉਹੀ ਕੰਗਨਾ ਰਣੌਤ ਹੈ ਜੋ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਤੇ ਕਿਸਾਨ ਬੀਬੀਆਂ ਲਈ ਦਿਹਾੜੀ ਤੇ ਲੈ ਕੇ ਆਏ ਟਕੇ ਟਕੇ ਦੀ ਔਰਤਾਂ ਜਿਹੇ ਭੱਦੇ ਸ਼ਬਦ ਬੋਲਦੀ ਰਹੀ ਹੈ,ਇਹ ਕੰਗਨਾਂ ਰਣੌਤ ਨੂੰ ਉਸ ਦੇ ਕੀਤੇ ਦੀ ਕਿਸੇ ਬਹਾਨੇ ਸਜਾ ਮਿਲੀ ਹੈ,ਇਹੋ ਜਿਹੀ ਬਿਆਨਬਾਜੀ ਲੋਕਾਂ ਵਿੱਚ ਆਪਸੀ ਏਕਤਾ ਦੀ ਸਾਂਝ ਨੂੰ ਖਰਾਬ ਕਰਕੇ ਵਾਦ-ਵਿਵਾਦ ਪੈਦਾ ਕਰਦੀ ਹੈ,ਇਸ ਮਸਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਅਤੇ ਸਮੁੱਚੀ ਜਥੇਬੰਦੀ ਨੇ ਉਸ ਮਹਿਲਾ ਜਵਾਨ ਕੁਲਵਿੰਦਰ ਕੌਰ ਨਾਲ ਹਰ ਤਰ੍ਹਾਂ ਦੀ ਮੱਦਦ ਲਈ ਭਰੋਸਾ ਦਵਾਇਆ ਹੈ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਸਾਬ ਢਿੱਲੋਂ ਤੋਤੇਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ,ਗੁਰਨਾਮ ਸਿੰਘ ਜਲੰਧਰੀਆ,ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ,ਤਜਿੰਦਰ ਸਰਪੰਚ,ਜਸਵੰਤ ਸਿੰਘ ਲੋਹਗੜ੍ਹ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਲਾਡੀ ਭੱਦਮਾਂ,ਅੰਮ੍ਰਿਤਪਾਲ ਬਾਊਪੁਰ,ਨਿਸ਼ਾਨ ਸਿੰਘ,ਭੁਪਿੰਦਰ ਸਿੰਘ ਹੀਰੋ,ਤਜਿੰਦਰ ਸਿੰਘ ਸਿੱਧਵਾਂਬੇਟ,ਗੁਰਜੀਤ ਸਿੰਘ ਭਿੰਡਰ,ਮੰਨਾਂ ਬੱਡੂਵਾਲਾ,ਨਿਰਮਲ ਸਿੰਘ ਇਕਾਈ ਪ੍ਰਧਾਨ,ਰਣਜੀਤ ਚੱਕ ਤਾਰੇਵਾਲਾ,ਤੀਰਥ ਸਿੰਘ ਸਰਪੰਚ ਖਹਿਰਾ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ,ਗੁਰਸੇਵਕ ਸਿੰਘ ਜੋਗੇਵਾਲਾ ਸਰਕਲ ਪ੍ਰਧਾਨ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਬੋਹੜ ਸਿੰਘ ਦਾਨੇਵਾਲਾ,ਸਤਨਾਮ ਸਿੰਘ ਦਾਨੇਵਾਲਾ,ਸੁਖਦੇਵ ਸਿੰਘ ਇੰਦਗੜ੍ਹ,ਤਲਵਿੰਦਰ ਗਿੱਲ ਤੋਤੇਵਾਲਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly