ਸਦਾ ਕਿਸਾਨੀ ਸੰਘਰਸ਼ਾਂ ਵਿਚੋਂ ਹੀ ਨਿਕਲ਼ਦਾ ਰਿਹਾ ਹੈ ਸਮੱਸਿਆਂਵਾਂ ਦਾ ਹੱਲ – ਫੁਰਮਾਨ ਸਿੰਘ ਸੰਧੂ
ਜਲੰਧਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਹੁਣ ਤੱਕ ਕਿਸਾਨੀ ਸੰਘਰਸ਼ਾਂ ਵਿਚੋਂ ਹੀ ਸਮੱਸਿਆਵਾਂ ਦਾ ਹੱਲ ਨਿਕਲ਼ਦਾ ਰਿਹਾ ਹੈ। ਉਨ੍ਹਾਂ ਕਿਹਾ ਬੇਸ਼ੱਕ ਹਲਾਤ ਕਿਸਾਨੀ ਕਿਤੇ ਲਈ ਢੁਕਵੇਂ ਤੇ ਸੁਖਾਵੇਂ ਨਹੀਂ ਹਨ ਪਰ ਅਜੋਕੇ ਹਲਾਤਾਂ ਵਿੱਚ ਸਾਨੂੰ ਮਾਯੂਸ ਹੋਣ ਦੀ ਲੋੜ ਨਹੀਂ ਹੈ ਸਗੋਂ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਹੱਕੀ ਮੰਗਾਂ ਦੀ ਮੰਜ਼ਿਲ ਵੱਲ ਵਧਣ ਤੋਂ ਕੋਈ ਨਹੀਂ ਰੋਕ ਸਕਦਾ । ਜਮਹੂਰੀਅਤ ਢੰਗ ਨਾਲ ਆਪਣੀ ਗੱਲ ਰੱਖਣਾ ਸਾਡਾ ਬੁਨਿਆਦੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਕਿਸਾਨਾਂ ਦੀਆਂ ਸਮੱਸਿਆਂਵਾਂ ਦਾ ਸਵਾਲ ਹੈ ਇਨ੍ਹਾਂ ਤੱਕ ਪਹੁੰਚਣ ਲਈ ਬੀਕੇਯੂ ਪੰਜਾਬ ਵੱਲੋਂ ਪਿੰਡ – ਪਿੰਡ ਯੂਨਿਟ ਸਥਾਪਿਤ ਕਰਨ ਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਪੱਗੜੀ ਸੰਭਾਲ ਜੱਟਾ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਦੇ ਨਾਲ- ਨਾਲ ਕਿਸਾਨੀ ਸੰਘਰਸ਼ ਦੇ ਸ਼ਹੀਦ ਹੋਏ ਕਿਸਾਨ ਯੋਧਿਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਸਾਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਮਹੋਲ ਸੁਖਾਵੇਂ ਨਹੀਂ ਹਨ। ਫਰਜ਼ੀ ਇਜੰਟ ਸ਼ਰੇਆਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ, ਜਵਾਨੀ ਅਤੇ ਪੰਜਾਬ ਦੇ ਪਾਣੀ ਬਚਾਉਣ ਲਈ ਵੱਡੇ ਸੰਘਰਸ਼ ਅਰੰਭਣ ਦੀ ਲੋੜ ਹੈ। ਉਨ੍ਹਾਂ ਹੁਕਮਰਾਨਾਂ ਨੂੰ ਨੀਂਦ ਤਿਆਗ ਕੇ ਜੰਨਤਾਂ ਦੇ ਭਵਿੱਖ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਚਾਈ ਦੀ ਹਨੇਰੀ ਅੱਗੇ ਝੂਠ ਦੇ ਬੱਦਲ ਬਹੁਤੀ ਦੇਰ ਨਹੀਂ ਟਿਕਿਆ ਕਰਦੇ। ਉਨ੍ਹਾਂ ਚੰਡੀਗੜ੍ਹ ਲੱਗਣ ਜਾਂ ਰਹੇ ਧਰਨੇ ਵਿੱਚ ਕਿਸਾਨ ਆਗੂਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਵੀ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj