ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਜਥੇਬੰਦੀ ਚ ਦਿੱਤੀ ਜਾਵੇਗੀ ਅਹਿਮ ਥਾਂ-ਸੰਧੂ,ਗਿੱਲ
ਧਰਮਕੋਟ( ਚੰਦੀ)-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁ:ਬਾਬਾ ਬਾਠਾਂ ਵਾਲਾ ਮਖੂ ਵਿਖੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਦੀ ਕਾਰਵਾਈ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਨੇ ਚਲਾਈ। ਮੀਟਿੰਗ ਵਿੱਚ ਅਹੁੱਦੇਦਾਰਾਂ ਨੂੰ ਲੈਕੇ ਵੱਡੇ ਫੇਰ ਬਦਲ ਕੀਤੇ ਗਏ।ਇਸ ਮੌਕੇ ਸਰਬਸੰਮਤੀ ਨਾਲ ਪ੍ਰਗਟ ਸਿੰਘ ਲਹਿਰਾ,ਸੁਖਚੈਨ ਸਿੰਘ ਭੜਾਣਾ ਅਤੇ ਗੁਰਵਿੰਦਰ ਸਿੰਘ ਬਾਹਰਵਾਲੀ ਤਿੰਨਾਂ ਨੂੰ ਵਰਕਿੰਗ ਕਮੇਟੀ ਮੈਂਬਰ ਪੰਜਾਬ ਨਿਯੁਕਤ ਕੀਤਾ ਗਿਆ ਅਤੇ ਬਲਵਿੰਦਰ ਸਿੰਘ ਮਖੂ ਜਿਲ੍ਹਾ ਫਿਰੋਜਪੁਰ ਦੇ ਜਨਰਲ ਸਕੱਤਰ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਫਿਰੋਜਪੁਰ ਦੇ ਮੀਤ ਪ੍ਰਧਾਨ,ਜਰਨੈਲ ਸਿੰਘ ਸਭਰਾ ਜਿਲ੍ਹਾ ਮੀਤ ਪ੍ਰਧਾਨ ਫਿਰੋਜਪੁਰ,ਸੁਖਦੇਵ ਸਿੰਘ ਸੋਢੀ ਲਖਮੀਰਕੇ ਪ੍ਰਚਾਰ ਸਕੱਤਰ ਜਿਲ੍ਹਾ ਫਿਰੋਜਪੁਰ,ਬਾਜ ਸਿੰਘ ਤਲਵੰਡੀ ਨਿਪਾਲਾਂ ਬਲਾਕ ਪ੍ਰਧਾਨ ਮਖੂ,ਅਵਤਾਰ ਸਿੰਘ ਮਖੂ ਬਲਾਕ ਜਨਰਲ ਸਕੱਤਰ ਮਖੂ,ਜਸਬੀਰ ਸਿੰਘ ਸਰਪੰਚ ਬੂਲੇ ਤਹਿਸੀਲ ਪ੍ਰਧਾਨ ਜੀਰਾ,ਲਖਬੀਰ ਸਿੰਘ ਅਟਾਰੀ ਮੀਤ ਪ੍ਰਧਾਨ,ਸੁਖਵਿੰਦਰ ਸਿੰਘ ਵਿਰਕ ਬਹਿਰਾਮਕੇ ਮੀਤ ਪ੍ਰਧਾਨ ਜਿਲ੍ਹਾ ਮੋਗਾ,ਰਾਮ ਸਿੰਘ ਜਾਨੀਆਂ ਨੂੰ ਮੁੱਖ ਸਲਾਹਕਾਰ ਬਲਾਕ ਕੋਟ ਈਸੇ ਖਾਂ ਨਿਯੁਕਤ ਕੀਤਾ ਗਿਆ।ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਵਰਕਰਾਂ ਅਤੇ ਅਹੁੱਦੇਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਕੇ ਜਿਹੜੇ ਲੋਕ ਧਰਨਿਆਂ ਜਾਂ ਮੀਟਿੰਗਾਂ ਤੇ ਜਾਣ ਵੇਲੇ ਬਹਾਨੇ ਲਗਾਕੇ ਘਰਾਂ ਵਿੱਚ ਬੈਠ ਜਾਂਦੇ ਹਨ ਜਾਂ ਰਸਤਿਆਂ ਚੋਂ ਮੁੜ ਆਉਦੇ ਹਨ ਉਹਨਾਂ ਦੀਆਂ ਅਹੁੱਦੇਦਾਰੀਆਂ ਰੱਦ ਕਰਕੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਦਾਂ ਜਾ ਸਕਦਾ ਹੈ।ਉਹਨਾਂ ਕਿਹਾ ਕੇ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਜਥੇਬੰਦੀ ਵਿੱਚ ਅਹਿਮ ਥਾਂ ਦਿੱਤੀ ਜਾਵੇਗੀ।ਸੁੱਖ ਗਿੱਲ ਮੋਗਾ ਨੇ ਅਹੁੱਦੇਦਾਰਾਂ ਦਾ ਐਲਾਨ ਕਰਦਿਆਂ ਸਾਰੇ ਨਵੇਂ ਬਣੇ ਅਹੁੱਦੇਦਾਰਾਂ ਨੂੰ ਵਧਾਈ ਵੀ ਦਿੱਤੀ ਅਤੇ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕੇ ਜਿਹੜੀ ਮੀਟਿੰਗ ਹਰ ਮਹੀਨੇ ਦੀ 8 ਤਰੀਕ ਨੂੰ ਗੁ:ਬਾਬਾ ਬਾਠਾਂ ਵਾਲਾ ਮਖੂ ਵਿਖੇ ਕੀਤੀ ਜਾਂਦੀ ਸੀ ਉਹ ਮੀਟਿੰਗ ਹਰ ਮਹੀਨੇ ਵੱਖ ਵੱਖ ਜਿਲਿਆਂ ਚ ਕੀਤੀ ਜਾਵੇਗੀ ਇਸ ਫਰਵਰੀ ਮਹੀਨੇ ਦੀ 8 ਤਰੀਕ ਵਾਲੀ ਮੀਟਿੰਗ ਜਲੰਧਰ ਜਿਲ੍ਹੇ ਵਿੱਚ ਕੀਤੀ ਜਾਵੇਗੀ,ਅਗਲੇ ਮਹੀਨਿਆਂ ਦੀ ਮੀਟਿੰਗ ਦੀ ਜਾਣਕਾਰੀ ਨਾਲ ਦੀ ਨਾਲ ਇਤਲਾਹ ਕਰ ਦਿੱਤੀ ਜਾਵੇਗੀ,ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕੇ ਸੂਬਾ ਪ੍ਰਧਾਨ ਦੇ ਦਿਸ਼ਾਨਰਦੇਸ਼ਾਂ ਤੇ ਜਿਲਿਆਂ,ਬਲਾਕਾਂ ਅਤੇ ਤਹਿਸੀਲਾਂ ਦੀਆਂ ਹੋਣ ਵਾਲੀਆਂ ਮੀਟਿੰਗਾਂ ਦੀ ਤਰੀਕ ਰੱਦ ਕਰਕੇ ਹਰ ਜਿਲ੍ਹੇ ਚ ਹਰ ਮਹੀਨੇ ਜਿਲ੍ਹਾ ਹੈੱਡਕੁਆਟਰਾਂ ਤੇ 20 ਤਰੀਕ ਨੂੰ ਇੱਕੋ ਟਾਈਮ ਮੀਟਿੰਗ ਕੀਤੀ ਜਾਵੇਗੀ,ਜਿਸ ਵਿੱਚ ਸਾਰੇ ਅਹੁੱਦੇਦਾਰਾਂ ਦਾ ਹੋਣਾ ਅਤੀ ਜਰੂਰੀ ਹੈ ਜਿਹੜਾ ਅਹੁਦੇਦਾਰ ਇਹਨਾਂ ਮੀਟਿੰਗਾਂ ਚ ਲਗਾਤਾਰ ਤਿੰਨ ਵਾਰ ਭਾਗ ਨਈਂ ਲੈਂਦਾ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ,ਅੱਜ ਏਥੇ ਮੀਟਿੰਗ ਵਿੱਚ ਇਹ ਸਵਿਧਾਨ ਸਖਤੀ ਨਾਲ ਲਾਗੂ ਕੀਤੇ ਗਏ ਹਨ,ਅੱਜ ਇਸ ਮੀਟਿੰਗ ਵਿੱਚ ਗੁਰਦੇਵ ਸਿੰਘ ਵਾਰਿਸ ਵਾਲਾ ਸਰਪ੍ਰੱਸਤ,ਜੁਗਿੰਦਰ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ,ਸੂਰਤ ਸਿੰਘ ਬਹਿਰਾਮਕੇ ਵਰਕਿੰਗ ਕਮੇਟੀ ਮੈਂਬਰ ਪੰਜਾਬ,ਜਸਵਿੰਦਰ ਸਿੰਘ ਭੁਲੇਰੀਆ ਪ੍ਰੈਸ ਸਕੱਤਰ ਪੰਜਾਬ,ਸ਼ਬੇਗ ਸਿੰਘ ਫੌਜੀ ਪ੍ਰੈਸ ਸਕੱਤਰ ਪੰਜਾਬ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਗੁਰਚਰਨ ਸਿੰਘ ਪੀਰ ਮੁਹੰਮਦ ਵਰਕਿੰਗ ਕਮੇਟੀ ਮੈਂਬਰ ਪੰਜਾਬ,ਸਾਰਜ ਸਿੰਘ ਬਹਿਰਾਮਕੇ ਸਕੱਤਰ ਪੰਜਾਬ,ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ ਮੋਗਾ,ਰਸਾਲ ਸਿੰਘ ਜਿਲ੍ਹਾ ਪ੍ਰਧਾਨ ਫਿਰੋਜਪੁਰ,ਹਰਦੀਪ ਸਿੰਘ ਕਰਮੂੰਵਾਲਾ ਬਲਾਕ ਪ੍ਰਧਾਨ,ਗੁਰਦੀਪ ਸਿੰਘ ਜਿਲ੍ਹਾ ਪ੍ਰਧਾਨ ਪੱਛਮੀ ਫਿਰੋਜਪੁਰ,ਬੋਹੜ ਸਿੰਘ ਦਾਨੇਵਾਲਾ ਇਕਾਈ ਪ੍ਰਧਾਨ,ਗੁਰਨੇਕ ਸਿੰਘ ਦੌਲਤਪੁਰਾ ਬਲਾਕ ਪ੍ਰਧਾਨ,ਮਨਦੀਪ ਸਿੰਘ ਬਲਾਕ ਪ੍ਰਧਾਨ ਧਰਮਕੋਟ,ਸੁਰਜੀਤ ਸਿੰਘ ਤਹਿ.ਪ੍ਰਧਾਨ,ਪਰਮਜੀਤ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ ਆਦਿ ਕਿਸਾਨ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly