ਬੀਕੇਯੂ ਪੰਜਾਬ ਨੇ 58 ਲੱਖ ਦਾ ਮਾਮਲਾ ਸੁਲਝਾ ਕੇ ਵਾਹ ਵਾਹ ਖੱਟੀ

ਮਹਿਤਪੁਰ,(ਸਮਾਜ ਵੀਕਲੀ)  (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਟੀਮ ਲੋਕ ਹਿੱਤਾਂ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਜੋ ਸਮੇਂ ਸਮੇਂ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਦਾ ਹੱਲ ਕਰਵਾਉਂਦੀ ਰਹਿੰਦੀ ਹੈ। ਵੱਲੋਂ ਮਹਿਤਪੁਰ ਦਫ਼ਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਜਲੰਧਰ ਜ਼ਿਲ੍ਹਾ ਦੇ ਪ੍ਰਧਾਨ ਸ ਲਖਵੀਰ ਸਿੰਘ ਗੋਬਿੰਦਪੁਰ ਅਤੇ ਪੂਰੀ ਜ਼ਿਲ੍ਹਾ ਟੀਮ ਨੇ ਪ੍ਰਿਤਪਾਲ ਸ਼ਰਮਾ ਦੀਨਾ ਨਗਰ ਗੁਰਦਾਸਪੁਰ ਵਿਚ ਵੀ ਆਰ ਵੀ ਈਥਨੋਲ ਫੈਕਟਰੀ ਦੀਨਾ ਨਗਰ ਚੌਂਕ ਆਲੀਆ ਗੁਰਦਾਸਪੁਰ ਦੇ ਜੀਐਮ ਨਾਲ ਪਿਛਲੇ ਕਾਫੀ ਸਮੇਂ ਤੋਂ 58 ਲੱਖ ਰੁਪਏ ਦਾ ਡਿਸਪਿਊਟ ਚੱਲ ਰਿਹਾ ਸੀ ਉਸ ਨੂੰ ਅੱਜ ਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਅਤੇ ਡੀ ਐਸ ਪੀ ਸੁਰਿੰਦਰ ਸਿੰਘ ਦੀਨਾ ਨਗਰ ਨੇ ਬਹੁਤ ਹੀ ਸੂਝ ਬੂਝ ਨਾਲ ਇਸ ਮਸਲੇ ਨੂੰ 53 ਲੱਖ 50 ਹਜ਼ਾਰ ਰੁਪਏ ਵਿਚ ਰਾਜ਼ੀਨਾਮਾ ਕਰਵਾ ਕੇ ਸੁਲਝਾ ਦਿੱਤਾ ਜਿਸ ਸਬੰਧ ਵਿਚ ਦੋਨਾਂ ਹੀ ਪਾਰਟੀਆਂ ਨੇ ਜਥੇਬੰਦੀ ਦਾ ਪੂਰਾ ਸਹਿਯੋਗ ਕੀਤਾ ਅਤੇ ਫੈਸਲੇ ਨੂੰ ਸਵੀਕਾਰ ਕਰਕੇ ਮੰਨਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਡੀਐਸਪੀ ਸੁਰਿੰਦਰ ਸਿੰਘ ਦੀਨਾ ਨਗਰ  ਨਾਲ ਜਿਲਾ ਜਲੰਧਰ ਦੀ ਟੀਮ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ, ਸਤਨਾਮ ਸਿੰਘ ਲੋਹਗੜ ਐਗਜੈਕਟਿਵ ਕਮੇਟੀ ਮੈਂਬਰ ਪੰਜਾਬ, ਸੋਡੀ ਸਿੰਘ ਸੀਨੀਅਰ ਮੀਤ ਪ੍ਰਧਾਨ ਜਲੰਧਰ, ਬਲਵਿੰਦਰ ਸਿੰਘ ਪ੍ਰਧਾਨ ਬੇਲਰ ਯੂਨੀਅਨ ਪੰਜਾਬ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਪ੍ਰਿਤਪਾਲ ਸ਼ਰਮਾ ਚੀਫ਼ ਆਫ਼ ਆਪਰੇਸ਼ਨ ਪੰਜਾਬ, ਸੁਖਚੈਨ ਸਿੰਘ ਦੀਵਾ, ਗੁਰਮੀਤ ਸਿੰਘ ਲੋਹਗੜ੍ਹ, ਗੁਰਿੰਦਰ ਸਿੰਘ ਪੰਜ ਰੁੱਖਾ, ਵਿੱਕੀ ਮੀਆ ਮੰਡੀ, ਉਕਤ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਨਿਰਾਸ਼ ਮਾਲਵੇ ਦੀਆਂ ਸੰਗਤਾਂ ਦੀ ਮੀਟਿੰਗ ਅੱਜ
Next articleਬਲਾਕ ਪ੍ਇਮਰੀ ਖੇਡਾਂ ਵਿੱਚ ਸੈਂਟਰ ਮਾਲ ਰੋਡ ਗਰਲਜ਼ ਨੇ ਜਿੱਤੀ ਓਵਰ ਆਲ ਟਰਾਫ਼ੀ ਖੇਡਾਂ ਮਨੁੱਖ ਨੂੰ ਚੁਸਤ ਤੇ ਤੰਦੁਰੁਸਤ ਬਣਾਉੰਦੀਆਂ ਹਨ- ਡੀ.ਈ.ਓ ਮਨਿੰਦਰ ਕੌਰ