ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਥਾਣਾ ਵਿਖੇ ਆਏ ਨਵੇਂ ਆਏ ਥਾਣਾ ਮੁਖੀ ਐਸ ਐਚ ਓ ਸਿਕੰਦਰ ਸਿੰਘ ਵਿਰਕ ਨਾਲ ਬੀਕੇਯੂ ਪੰਜਾਬ ਅਤੇ ਬੀਕੇਯੂ ਦੁਆਬਾ ਦੇ ਆਗੂਆਂ ਵੱਲੋਂ ਗਲਬਾਤ ਕੀਤੀ ਅਤੇ ਨਵੇਂ ਥਾਣਾ ਮੁਖੀ ਨੂੰ ਜੀ ਆਇਆਂ ਆਖਿਆ। ਇਸ ਮੌਕੇ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਵਾਈਸ ਪ੍ਰਧਾਨ ਸੋਢੀ ਸਿੰਘ ਅਤੇ ਬੀਕੇਯੂ ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ, ਨਰਿੰਦਰ ਸਿੰਘ ਉਧੋਵਾਲ, ਸਰਪੰਚ ਪੰਨੂ ਤੰਦਾਉਰਾ, ਜੱਜ ਤੰਦਾਉਰਾ ਹਾਜ਼ਰ ਸਨ। ਆਗੂਆਂ ਵੱਲੋਂ ਜਿਥੇ ਨਵੇਂ ਥਾਣਾ ਮੁਖੀ ਨੂੰ ਇਲਾਕੇ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ। ਉਥੇ ਉਨ੍ਹਾਂ ਵੱਲੋਂ ਮਹਿਤਪੁਰ ਵਿਚ ਪਿਛਲੇ ਦਿਨੀਂ ਵਾਪਰੇ ਦਰਦਨਾਕ ਹਾਦਸੇ ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਮਹਿਤਪੁਰ ਦੀਆਂ ਪੁਟੀਆਂ ਸੜਕਾਂ ਦੀ ਖ਼ਸਤਾ ਹਾਲਤ ਤੇ ਗਹਿਰੀ ਚਿੰਤਾ ਜ਼ਾਹਰ ਕੀਤੀ। ਆਗੂਆਂ ਨੇ ਇਸ ਮੌਕੇ ਟਰਾਂਸਫਾਰਮਰਾਂ, ਬਿਜਲੀ ਦੀਆਂ ਕੇਬਲਾਂ, ਸਟਾਟਰਾ ਦੀਆਂ ਚੋਰੀਆਂ, ਬਾਬਤ ਵੀ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਇਲਾਕੇ ਵਿਚ ਸ਼ਾਂਤੀ ਬਹਾਲੀ ਲਈ ਉਹ ਪ੍ਰਸ਼ਾਸਨ ਦੇ ਨਾਲ ਹਨ ਅਤੇ ਪੂਰੇ ਸਹਿਯੋਗ ਲਈ ਭਰੋਸਾ ਦਿੰਦੇ ਹਨ। ਇਸ ਮੌਕੇ ਐਸ ਐਚ ਓ ਵਿਰਕ ਵੱਲੋਂ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਲਾਕੇ ਵਿਚ ਅਮਨ ਬਹਾਲੀ ਲਈ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰਨ ਲਈ ਵਚਨਬੱਧਤਾ ਦੁਹਰਾਈ।