*ਜ਼ਿਲ੍ਹਾ ਖੇਤੀਬਾੜੀ ਅਫਸਰ ਦਾ ਘਿਰਾਓ ਕਰਨ ਲਈ ਰਾਏਕੋਟ ਤੋਂ ਬੀ ਕੇ ਯੂ ਡਕੌਂਦਾ ਦਾ ਕਾਫਲਾ ਰਵਾਨਾ*

ਰਾਏਕੋਟ, ਅਪ੍ਰੈਲ ਗੁਰਭਿੰਦਰ ਗੁਰੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਡਕੌੰਦਾ ਵੱਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਨਿਯੁਕਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਦਫਤਰਾਂ ਦੇ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਕਿਉਂਕਿ ਬੇਮੌਸਮੀ ਬਾਰਿਸ਼,ਝੱਖੜ ਤੇ ਗੜੇਮਾਰੀ ਨਾਲ ਕਿਸਾਨਾਂ ਦੀਆ ਫਸਲਾਂ ਦੇ ਹੋਏ ਨੁਕਸਾਨ ਦੀ ਖੇਤੀਬਾੜੀ ਵਿਭਾਗ ਵੱਲੋਂ ਸਰਕਾਰ ਨੂੰ ਸਹੀ ਰਿਪੋਰਟ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਹੋਣ ਵਿੱਚ ਦੇਰੀ ਹੋ ਰਹੀਂ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਰਾਏਕੋਟ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਬੱਸੀਆ ਤੇ ਪ੍ਰੈਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਨੇ ਸਾਝੇਂ ਤੌਰ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਕਾਫਲੇ ਸਮੇਤ ਰਵਾਨਾ ਹੋਣ ਸਮੇਂ ਕੀਤਾ।

ਇਸ ਕਾਫਲੇ ਵਿੱਚ ਜ਼ਿਲ੍ਹਾ ਖਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਸਾਧੂ ਸਿੰਘ ਚੱਕ ਭਾਈ ਕਾ,ਪ੍ਰਧਾਨ ਦਰਸ਼ਨ ਸਿੰਘ ਜਲਾਲਦੀਵਾਲ, ਪ੍ਰਧਾਨ ਕੇਹਰ ਸਿੰਘ ਬੁਰਜ ਨਕਲੀਆਂ, ਪ੍ਰਧਾਨ ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਪ੍ਰਧਾਨ ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਅਜੈਬ ਸਿੰਘ ਧੂਰਕੋਟ, ਸੁਖਚੈਨ ਸਿੰਘ ਧੂਰਕੋਟ, ਚਰਨਜੀਤ ਸਿੰਘ ਧੂਰਕੋਟ, ਪ੍ਰਧਾਨ ਬਲਜਿੰਦਰ ਸਿੰਘ ਜੌਹਲਾਂ,ਕਮਲਜੀਤ ਸਿੰਘ ਗਰੇਵਾਲ, ਹਾਕਮ ਸਿੰਘ ਬਿੰਜਲ, ਅਵਤਾਰ ਸਿੰਘ ਤਾਰੀ,ਮਨਮੋਹਣ ਸਿੰਘ ਬੱਸੀਆ, ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ,ਪ੍ਰਧਾਨ ਜਸਭਿੰਦਰ ਸਿੰਘ ਛੰਨਾ,ਪ੍ਰਧਾਨ ਗੁਰਮੀਤ ਸਿੰਘ ਉਮਰਪੁਰਾ,ਪ੍ਰਧਾਨ ਜਗਦੇਵ ਸਿੰਘ ਰਾਮਗੜ੍ਹ ਸਿਵੀਆ, ਅੰਮ੍ਰਿਤਪਾਲ ਸਿੰਘ ਨੱਥੋਵਾਲ, ਕੇਸਰ ਸਿੰਘ ਬੁੱਟਰ, ਪ੍ਰਧਾਨ ਗੁਰਜੀਤ ਸਿੰਘ ਬੋਪਾਰਾਏ ਖੁਰਦ, ਕਰਮਜੀਤ ਸਿੰਘ ਭੋਲਾ,ਬਾਬਾ ਕੁਲਵੰਤ ਸਿੰਘ ਕੰਤਾ,ਅਮਰੀਕ ਸਿੰਘ ਰਾਜ, ਕਰਨਜੋਤ ਸਿੰਘ ਧੂਰਕੋਟ, ਗੁਰਭਿੰਦਰ ਸਿੰਘ ਧੂਰਕੋਟ, ਸੁਖਦੇਵ ਸਿੰਘ ਧੂਰਕੋਟ, ਨਛੱਤਰ ਸਿੰਘ ਚੱਕ, ਜਸਵਿੰਦਰ ਸਿੰਘ ਮਾਨ ਝੋਰੜਾਂ,ਅੰਮ੍ਰਿਤਪਾਲ ਸਿੰਘ ਝੋਰੜਾਂ,ਗੁਰਮੀਤ ਕੌਰ ਨੱਥੋਵਾਲ ਆਦਿ ਆਗੂ ਰਵਾਨਾ ਹੋਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS police to seek extradition of Indian man, wife after minor feared dead
Next articleਬਾਸੀ ਭਲਵਾਨ ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਓਲੰਪਿਕ ਕਮੇਟੀ ਦੇ ਪ੍ਧਾਨ ਨਿਯੁਕਤ ਹੋਏ