ਸ਼ਹਿਰ ਦੇ ਬਜ਼ਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਾਉਣ ਅਤੇ ਸੜਕਾਂ ਤੇ ਖੁੱਲੇ ਪਸ਼ੂ ਲੈ ਕੇ ਜਾਣ ਤੇ ਪਾਬੰਦੀ ਦੀ ਕੀਤੀ ਮੰਗ
ਕਪੂਰਥਲਾ , 8 ਸਤੰਬਰ (ਕੌੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜ਼ਿਲਾ ਪ੍ਰਧਾਨ ਰਾਣਾ ਸੈਦੋਵਾਲ ਦੀ ਅਗਵਾਈ ਵਿੱਚ ਡੀ ਸੀ ਕਪੂਰਥਲਾ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਜਿਸ ਨੂੰ ਡੀ ਸੀ ਕੈਪਟਨ ਕਰਨੈਲ ਸਿੰਘ ਦੀ ਗੈਰ ਹਾਜ਼ਰੀ ਵਿੱਚ ਏ ਡੀ ਸੀ ਮੈਡਮ ਅਮਰਪ੍ਰੀਤ ਕੌਰ ਸੰਧੂ ਨੇ ਰਸੀਵ ਕੀਤਾ। ਜਿਸ ਵਿੱਚ ਦੋ ਮੁੱਖ ਮੰਗਾਂ ਸਨ ਇਕ ਕਿ ਜ਼ਿਲ੍ਹਾ ਕਪੂਰਥਲਾ ਦੇ ਜੋ ਬਜਾਰ ਕਾਲਜ ਚੌਂਕ ਤੋਂ ਲੈ ਕੇ ਕਚਿਹਰੀ ਚੌਂਕ, ਤੋਂ ਸ਼ਹੀਦ ਭਗਤ ਸਿੰਘ ਚੌਂਕ ਤੋਂ ਪੁਰਾਣੀ ਸਬਜ਼ੀ ਮੰਡੀ ਅਤੇ ਸਤ ਨਰੈਣ ਬਜ਼ਾਰ ਤੱਕ ਦੁਕਾਨਾਂ ਵਾਲਿਆਂ ਨੇ ਦੁਕਾਨਾਂ ਦੇ ਬਾਹਰ ਸੜਕ ਵਿੱਚ ਆਪਣਾਂ ਸਮਾਨ ਰੱਖਿਆ ਹੋਇਆ ਹੈ ਜਾਂ ਰੇੜੀਆਂ ਵਾਲੇ ਜਾਂ ਮਹਿੰਦੀ ਵਾਲੇ ਬਿਠਾਏ ਹੋਏ ਹਨ ਜਿਨ੍ਹਾਂ ਕੋਲੋਂ ਕਿਰਾਇਆ ਵਸੂਲ ਰਹੇ ਹਨ ਆਮ ਲੋਕਾਂ ਦਾ ਲੰਗਣਾ ਵੀ ਮੁਸ਼ਕਲ ਹੋਇਆ ਹੈ ਵਹੀਕਲ ਖੜਾ ਕਰਨ ਲਈ ਪਾਰਕਿੰਗ ਦੀ ਫੀਸ ਭਰਨੀ ਪੈ ਰਹੀ ਹੈ ਬੇਸ਼ੱਕ 5ਮਿੰਟ ਹੀ ਬਜ਼ਾਰ ਜਾਣਾ ਹੋਵੇ ਹਾਲਾਂ ਕਿ ਦੁਕਾਨਾਂ ਅੱਗੇ ਗਾਹਕਾਂ ਦੇ ਗੱਡੀਆਂ ਖੜ੍ਹੀਆਂ ਕਰਨ ਦੀ ਜਗ੍ਹਾ ਵੀ ਹੈ ਜੋ ਕਿ ਗਾਹਕਾਂ ਲਈ ਹੀ ਛੱਡੀ ਹੋਈ ਹੁੰਦੀ ਹੈ ਉਸ ਜਗ੍ਹਾ ਤੇ ਨਜਾਇਜ਼ ਕਬਜ਼ੇ ਕਰਕੇ ਜਗਾ੍ਹ ਰੋਕੀ ਹੋਈ ਹੈ। ਪਿੰਡਾਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਹ ਨਜਾਇਜ਼ ਕਬਜ਼ੇ ਨਹੀਂ ਹਟਾਉਂਦਾ ਤਾਂ ਲੋਕ ਲਹਿਰ ਬਣਾ ਕੇ ਸੰਘਰਸ਼ ਵਿੱਢਿਆ ਜਾਵੇਗਾ।
ਦੂਸਰੀ ਮੰਗ ਵਿੱਚ ਗੁਜ਼ਰ ਭਾਈਚਾਰੇ ਵਲੋਂ ਸੜਕਾਂ ਤੇ ਖੁੱਲੇ ਪਸ਼ੂ ਚਾਰਨ ਨੂੰ ਲੈ ਕੇ ਰਾਹਗੀਰਾਂ ਨੂੰ ਆ ਰਹੀ ਪ੍ਰੇਸ਼ਾਨੀ ਅਤੇ ਜੰਗਲਾਤ ਮਹਿਕਮੇ ਵਲੋਂ ਸੜਕ ਦੇ ਦੋਨੋ ਪਾਸੇ ਲਾਏ ਦਰੱਖਤਾਂ ਦਾ ਨੁਕਸਾਨ ਅਤੇ ਸੜਕਾਂ ਤੇ ਖਿਲਰੇ ਗੋਹੇ ਨਾਲ ਗੰਦ ਖਿਲਾਰਨ ਅਤੇ ਗੱਡੀਆਂ ਦੀਆਂ ਚੈਸੀਆਂ ਦੇ ਗਲ਼ ਜਾਣ ਦੀ ਸਮੱਸਿਆਂ ਵੱਲ ਵੀ ਧਿਆਨ ਦਿਵਾਇਆ ਆਗੂਆਂ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਸੜਕਾਂ ਤੇ ਖੁੱਲ੍ਹੇ ਡੰਗਰ ਚਾਰਨ ਤੇ ਪਾਬੰਦੀ ਲਾਈ ਜਾਵੇ ਅਤੇ ਥਾਣਿਆਂ ਨੂੰ ਕਾਪੀਆਂ ਵੀ ਭੇਜੀਆਂ ਜਾਣ ਤਾਂ ਅਤੇ ਪੁਲਿਸ ਡੇਰਿਆਂ ਤੇ ਜਾ ਕੇ ਹਦਾਇਤ ਕਰ ਸਕੇ ਇਸ ਸਮੇਂ ਗੁਰਦੀਪ ਸਿੰਘ ਸਰਪੰਚ ਮਿੱਠਾ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਜ਼ਿਲਾ ਪ੍ਰਧਾਨ, ਸੁਰਜੀਤ ਸਿੰਘ ਨੱਥੂਚਾਹਲ ਸੀਨੀਅਰ ਵਾਈਸ ਪ੍ਰਧਾਨ, ਹਰਪ੍ਰੀਤ ਮਿੱਠਾ ਵਾਈਸ ਪ੍ਰਧਾਨ, ਅਵਤਾਰ ਸਿੰਘ ਜ਼ਿਲ੍ਹਾ ਸਕੱਤਰ, ਸੁਖਚੈਨ ਸਿੰਘ ਕੈਸ਼ੀਅਰ, ਬਿੰਦੂ ਸੁਨੜਵਾਲ ਬਲਾਕ ਪ੍ਰਧਾਨ, ਮਨਦੀਪ ਸਿੰਘ ਜ਼ਿਲ੍ਹਾ ਬੁਲਾਰਾ, ਗੁਰਦੇਵ ਸਿੰਘ ਨੱਥੂਚਾਹਲ, ਦਵਿੰਦਰ ਸਿੰਘ, ਧਰਮਿੰਦਰ ਸਿੰਘ ਖਿਜਰਪੁਰ, ਜਗਦੀਪ ਸਿੰਘ ਵੰਝ, ਅਮਰਜੀਤ ਸਿੰਘ ਢੱਪਈ ਬਲਾਕ ਸਕੱਤਰ , ਦਵਿੰਦਰ ਸਿੰਘ ਮੱਲੂ,ਸਰੈਣ ਸਿੰਘ ਰਾਜਪੁਰਾ,ਮਦਨ ਲਾਲ ਆਦਿ ਤੋਂ ਇਲਾਵਾ ਦੋ ਦਰਸ਼ਣ ਕਿਸਾਨ ਹਾਜ਼ਰ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly