HOME ਭਾਜਪਾ ਦਾ ਟੀਚਾ ਕੇਵਲ ਸੱਤਾ ਪ੍ਰਾਪਤੀ, ਹੈਂਕੜ ਤੇ ਹੰਕਾਰ ਅੱਗੇ ਕਦੀ ਨਹੀਂ...

ਭਾਜਪਾ ਦਾ ਟੀਚਾ ਕੇਵਲ ਸੱਤਾ ਪ੍ਰਾਪਤੀ, ਹੈਂਕੜ ਤੇ ਹੰਕਾਰ ਅੱਗੇ ਕਦੀ ਨਹੀਂ ਝੁਕਣਗੇ ਪੰਜਾਬੀ:ਅਸ਼ੋਕ ਨਾਨੋਵਾਲ, ਗੁਰਪ੍ਰੀਤ ਗੁੱਜਰ ਰੈਲਮਾਜਰਾ

4
ਗੁਰਪ੍ਰੀਤ ਗੁੱਜਰ ਰੈਲਮਾਜਰਾ
ਅਸ਼ੋਕ ਨਾਨੋਵਾਲ

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ  ਸੀਨੀਅਰ ਅਕਾਲੀ ਆਗੂ ਅਸ਼ੋਕ ਨਾਨੋਵਾਲ ਅਤੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ   ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਮੋਗਾ ਦੀ ਭਾਜਪਾ ਦੀ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦਾ ਮੁੱਖ ਮਕਸਦ ਕੇਵਲ ਸੱਤਾ ਪ੍ਰਾਪਤੀ ਹੈ ਤੇ ਭਾਜਪਾ ਨੂੰ ਪੰਜਾਬ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੇ ਭਾਸ਼ਣ ਵਿੱਚ ਹੈਂਕੜ ਤੇ ਹੰਕਾਰ ਤੋਂ ਇਲਾਵਾ ਕੁਝ ਨਹੀਂ ਝਲਕਦਾ ਦੀ । ਉਨ੍ਹਾਂ ਆਖਿਆ ਕਿ ਆਪਣੇ ਭਾਸ਼ਣ ਵਿੱਚ ਗ੍ਰਹਿ ਮੰਤਰੀ ਨੇ ਨਾ ਤਾਂ ਪੰਜਾਬ ਦਾ ਕਰਜ਼ ਮਾਫ਼ ਕਰਨ ਸਬੰਧੀ ਕੋਈ ਗੱਲ ਕੀਤੀ, ਨਾ ਐੱਮ.ਐੱਸ.ਪੀ ਬਾਰੇ ਕੁਝ ਬੋਲੇ ਤੇ ਨਾ ਹੀ ਗ੍ਰਹਿ ਮੰਤਰੀ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਕੁਝ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿਰੋਧੀ ਰਾਜਨੀਤਕ ਸਾਜ਼ਿਸ਼ਾਂ ਨੂੰ ਸਮਝਦੇ ਹਨ ਤੇ 2027 ਵਿੱਚ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣਗੇ।ਉਨ੍ਹਾਂ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਨੂੰ ਲੱਗਭਗ 19 ਫੀਸਦੀ ਵੋਟਾਂ ਮਿਲੀਆਂ, ਉੱਥੇ ਅਗਲੀਆਂ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਲੀਲ ਪੰਜਾਬ ‘ਤੇ ਲਾਗੂ ਕਰਨਾ ਹਕੀਕਤ ਤੋਂ ਕੋਸਾਂ ਦੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਨਾ ਤਾਂ ਦਿੱਲੀ ਦੇ ਫਾਰਮੂਲਿਆਂ ਨਾਲ ਚਲਦੀ ਹੈ ਅਤੇ ਨਾ ਹੀ ਇੱਥੋਂ ਦੇ ਲੋਕਾਂ ਕਿਸੇ ਗਿਣਤੀ ਦੇ ਹਿਸਾਬ ਨਾਲ ਫੈਸਲਾ ਕਰਦੇ ਹਨ। ਪੰਜਾਬ ਹਮੇਸ਼ਾ ਉਹ ਧਰਤੀ ਰਿਹਾ ਹੈ ਜੋ ਵਹਿਣ ਦੇ ਉਲਟ ਵਗਦੀ ਹੈ ਅਤੇ ਇੱਥੋਂ ਦੇ ਲੋਕ ਆਪਣੇ ਹੱਕਾਂ ਅਤੇ ਭਾਵਨਾਵਾਂ ਲਈ ਆਪ ਫੈਸਲਾ ਕਰਦੇ ਹਨ।ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਜੇ ਖੇਤਰੀ ਆਵਾਜ਼ ਕਮਜ਼ੋਰ ਹੋ ਗਈ ਤਾਂ ਸੂਬੇ ਦੇ ਹੱਕਾਂ ‘ਤੇ ਦਿੱਲੀ ਦੀਆਂ ਵੱਡੀਆਂ ਪਾਰਟੀਆਂ ਹਾਵੀ ਹੋ ਜਾਣਗੀਆਂ। ਇਸ ਲਈ ਪੰਜਾਬ ਦੇ ਲੋਕ ਹਮੇਸ਼ਾ ਆਪਣੀ ਖੇਤਰੀ ਪਹਿਚਾਣ ਅਤੇ ਹੱਕਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਨੂੰ ਹੀ ਤਰਜੀਹ ਦੇਣਗੇ।ਉਨ੍ਹਾਂ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ ਮਜ਼ਬੂਤ ਸ਼ਕਤੀ ਵੱਜੋਂ ਉਭਰੇਗਾ ਅਤੇ ਆਪਣੇ ਬਲਬੂਤੇ ਪੰਜਾਬ ਵਿੱਚ ਸਰਕਾਰ ਬਣਾਵੇ ਗਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਦਾ ਦਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਸਲੀ ਆਵਾਜ਼ ਬਣ ਕੇ ਸਾਹਮਣੇ ਆਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾ ਦਿਵਸ ਅਤੇ ਵਿਸਾਖੀ ਦੇ ਸਬੰਧ ਚ ਵਿਸਾਖੀ ਧਮਾਕਾ ਲਾਈਵ ਵਿਰਸਾ ਸ਼ੋਅ 20 ਮਾਰਚ ਨੂੰ
Next articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਡਰੋਨ ਤਕਨਾਲੋਜੀ ਅਤੇ ਨਵੀਨਤਾ ‘ਤੇ ਉੱਚ ਪ੍ਰਭਾਵੀ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ