*ਰੈਲੀ ਉਪਰੰਤ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼*
ਜਲੰਧਰ, ਅੱਪਰਾ, ਸਮਾਜ ਵੀਕਲੀ- ਪੰਜਾਬ ਦੇ ਫਿਰੋਜ਼ਪੁਰ ਵਿਖੇ ਹੋ ਰਹੀ ਭਾਰਤੀ ਜਨਤਾ ਪਾਰਟੀ ਦੀ ਫਲਾਪ ਰੈਲੀ ਦਾ ਭਾਂਡਾ ਪੰਜਾਬ ਸਰਕਾਰ ਸਿਰ ਭੰਨਣਾ ਦਰਸਾਉਂਦਾ ਹੈ ਕਿ ਬਾਰਤੀ ਜਨਤਾ ਪਾਰਟੀ ਲੋਕ ਮੁੱਦਿਆਂ ਤੋਂ ਕਿੰਨਾ ਭਟਕ ਚੁੱਕੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਜਿਲਾ ਕਾਂਗਰਸ ਦਿਹਾਤੀ ਜਲੰਧਰ ਐਸ. ਸੀ. ਡਿਪਾਰਟਮੈਂਟ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਰੇਹ ਦੇ ਅੱਗੇ ਭਾਜਪਾ ਦੀ ਰੈਲੀ ਨਾਕਾਮ ਸਿੱਧ ਹੋਈ ਹੈ, ਜਿਸ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਜਾਗਰੂਕ ਲੋਕ ਅਜੇ ਵੀ ਆਪਣੀਆਂ ਸਮੱਸÇਆਵਾਂ ਤੇ ਮੁਸਕਿਲਾਂ ਦੇ ਪ੍ਰਤੀ ਕਿੰਨੇ ਜਾਗਰੂਕ ਹਨ। ਉਨਾਂ ਕਿਹਾ ਕਿ ਕਿਸਾਨ ਮਜ਼ਦੂਰ ਅਜੇ ਤੱਕ ਲਗਭਗ 700 ਕਿਸਾਨਾਂ ਮਜ਼ਦੂਰਾਂ ਦੀ ਸ਼ਹਾਦਤ ਨੂੰ ਭੁੱਲੇ ਨਹੀਂ ਹਨ, ਨਾਂ ਹੀ ਉਨਾਂ ਨੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਮਨੋ ਵਿਸਾਰਿਆ ਹੈ।
ਜੇਕਰ ਵਿਸਾਰਿਆ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ, ਜੋ ਕਿ ਵੋਟਾਂ ਦੀ ਖਾਤਰ ਉਨਾਂ ਦੀ ਕਿਸਾਨਾਂ ਮਜ਼ਦੂਰਾਂ ਅੱਗੇ ਝੋਲੀ ਅੱਡ ਰਹੀ ਹੈ, ਜਿਨਾਂ ’ਤੇ ਉਹ ਕਿਸਾਨੀ ਅੰਦੋਲਨ ਦੌਰਾਨ ਅੰਨਾ ਤਸ਼ੱਦਦ ਕਰ ਚੁੱਕੀ ਹੈ। ਉਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜਪੁਰ ਰੈਲੀ ਦੌਰਾਨ ਲਗਭਗ 7 ਹਜ਼ਾਰ ਪੁਲਿਸ ਕਰਮਚਾਰੀਆਂ ਦੀ ਡਿਊਟੀ ਮੋਦੀ ਦੇ ਖਿਲਾਫ਼ ਆਮ ਲੋਕਾਂ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਲਗਾਈ ਗਈ ਸੀ, ਫਿਰ ਪ੍ਰਧਾਨ ਮੰਤਰੀ ਕਿਸ ਮੂੰਹ ਨਾਲ ਪੰਜਾਬੀਆਂ ਤੋਂ ਵੋਟਾਂ ਦੀ ਆਸ ਰੱਖ ਰਹੇ ਹਨ। ਉਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ, ਮਜ਼ਦਰਾਂ ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਅਜੇ ਤੱਕ ਇੱਕ ਲਫ਼ਜ ਵੀ ਮੂੰਹੋਂ ਨਹੀਂ ਬੋਲਿਆ।
ਕੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਸੱਭ ਸੋਭਾ ਦਿੰਦਾ ਹੈ। ਉਨਾਂ ਅੱਗੇ ਕਿਹਾ ਪੰਜਾਬ ਦੇ ਸੂਝਵਾਨ ਲੋਕ ਭਾਰਤੀ ਜਨਤਾ ਪਾਰਟੀ ਤੇ ਆਰ. ਐਸ. ਐੱਸ ਦੀ ਜੁਗਲਬੰਦੀ ਨੂੰ ਪੂਰੀ ਤਰਾਂ ਸਮਝ ਚੁੱਕੇ ਹਨ ਤੇ ਇਨਾਂ ਨੂੰ ਕੇਂਦਰ ਤੋਂ ਬਾਹਰ ਕਰਨ ਲਈ ਆਪਣਾ ਮਨ ਬਣਾ ਚੁੱਕੇ ਹਨ। ਨਰਿੰਦਰ ਮੋਦੀ ਦੀ ਰੈਲੀ ਦੀ ਸੁਰੱਕਿਆ ਲਈ ਪੰਜਾਬ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਗੇ ਸਨ, ਪਰੰਤੂ ਰੈਲੀ ’ਚ ਆਮ ਲੋਕਾਂ ਦੇ ਨਾ ਪਹੁੰਚਣ ਕਾਰਣ ਇਹ ਰੈਲੀ ਅਸਫਲ ਸਾਬਤ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly