ਦਿੱਲੀ ਵਾਸੀਆਂ ਦੇ ਵਿਸ਼ਵਾਸ ਅਤੇ ਬੀਜੇਪੀ ਦੇ ਕੰਮਾਂ ਦੀ ਜਿੱਤ – ਚੰਦੀ , ਥਿੰਦ
ਜਲੰਧਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)– ਬੀਜੇਪੀ ਪਾਰਟੀ ਵੱਲੋਂ ਦਿੱਲੀ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੀ ਖ਼ਬਰ ਮਿਲਦਿਆਂ ਹੀ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਬੀਜੇਪੀ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੂਹ ਬੀਜੇਪੀ ਹਾਈਕਮਾਨ ਨੂੰ ਮੁਬਾਰਕਬਾਦ ਦਿੰਦਿਆਂ ਦਿਲੀ ਵਿਚ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਜਨਤਾਂ ਦੇ ਵਿਸ਼ਵਾਸ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਦਿਲੀ ਵਿਚ ਡਬਲ ਇੰਜਣ ਸਰਕਾਰ ਵਿਕਾਸ ਦੀਆਂ ਲੀਹਾਂ ਤੇ ਦੋੜਦੀ ਨਜ਼ਰ ਆਵੇਗੀ। ਚੰਦੀ ਨੇ ਆਖਿਆ ਬਹੁਤ ਜਲਦ ਦਿਲੀ ਤੋ ਬਾਅਦ ਹੁਣ ਪੰਜਾਬ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਬਣੇਗੀ । ਇਸ ਮੌਕੇ ਇਕੱਤਰ ਹੋਏ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਸਿੰਘ ਥਿੰਦ,ਮੰਡਲ ਪ੍ਰਧਾਨ ਸੰਜਮ ਮਹਿਸੀਨ,ਸੂਬਾ ਮੈਂਬਰ ਸੁਦਰਸ਼ਨ ਸੋਬਤੀ,ਹੈਪੀ ਡਾਬਰ, ਵਿਵੇਕ ਜੀ, ਜਗਦੀਸ਼ ਵਢੇਰਾ ਜੀ, ਪੰਡਿਤ ਜੀ ਬਾਜਵਾ, ਜੈ ਪਾਲ ਜੀ ਬੀਜੇਪੀ ਸ਼ਾਹਕੋਟ ਆਦਿ ਹਾਜ਼ਰ ਸਨ।
ਮਹਿਤਪੁਰ ਮੰਡਲ – ਬੀਜੇਪੀ ਦੀ ਜਿੱਤ ਦੀ ਖ਼ਬਰ ਆਉਂਦਿਆਂ ਹੀ ਮੰਡਲ ਮਹਿਤਪੁਰ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਇਸ ਮੌਕੇ ਡਾਕਟਰ ਅਮਰਜੀਤ ਸਿੰਘ ਥਿੰਦ ਮੁੱਖ ਬੁਲਾਰਾ ਬੀਜੇਪੀ ਦੀ ਅਗਵਾਈ ਹੇਠ ਮਹਿਤਪੁਰ ਦੇ ਬਜ਼ਾਰ ਵਿਚ ਵਰਕਰਾਂ ਵੱਲੋਂ ਇਕੱਠੇ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੀਜੇਪੀ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਇਸ ਮੌਕੇ ਬੀਜੇਪੀ ਦੇ ਬੁਲਾਰੇ ਡਾਕਟਰ ਅਮਰਜੀਤ ਸਿੰਘ ਥਿੰਦ ਨੇ ਆਖਿਆ ਕਿ ਇਸ ਜਿੱਤ ਦਾ ਸਿਹਰਾ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਜੰਨਤਾਂ ਦੇ ਕੀਤੇ ਕੰਮਾਂ ਨੂੰ ਜਾਂਦਾ ਹੈ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਦੇ ਨਾਲ ਨਾਲ ਸਮੂਹ ਦਿਲੀ ਦੀ ਜਨਤਾ ਇਸ ਸ਼ਾਨਦਾਰ ਜਿੱਤ ਲਈ ਵਧਾਈ ਦੀ ਹੱਕਦਾਰ ਹੈ ਇਸ ਮੌਕੇ ਟੋਨੀ ਅਨੇਜਾ ਮੰਡਲ ਪ੍ਰਧਾਨ ਮਹਿਤਪੁਰ, ਪ੍ਰਧਾਨ ਰਮੇਸ਼ ਵਰਮਾ, ਪ੍ਰਧਾਨ ਗੁਰਮੇਲ ਸਿੰਘ ਲਾਡੀ, ਬੱਲੀ ਸਿੰਘ, ਪ੍ਰਧਾਨ ਕ੍ਰਾਂਤੀ ਜੀਤ ਸਿੰਘ, ਪ੍ਰਧਾਨ ਅਸ਼ਵਨੀ ਕੁਮਾਰ, ਪ੍ਰਧਾਨ ਮੰਗਾਂ ਪਹਿਲਵਾਨ ਆਦਿ ਹਾਜ਼ਰ ਸਨ
ਮੰਡਲ ਸੰਗੋਵਾਲ – ਬਲਾਕ ਮਹਿਤਪੁਰ ਦੇ ਸੰਗੋਵਾਲ ਮੰਡਲ ਵਿਚ ਭਾਜਪਾ ਵਰਕਰਾਂ ਵੱਲੋਂ ਕਸ਼ਮੀਰ ਸਿੰਘ ਕਿਸਾਨ ਮੌਰਚਾ ਜ਼ਿਲ੍ਹਾ ਪ੍ਰਧਾਨ, ਰਜਿੰਦਰ ਸਿੰਘ ਲਾਟੀਆ,ਦੀ ਅਗਵਾਈ ਹੇਠ ਇਕੱਤਰ ਹੋ ਕੇ ਬੀਜੇਪੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਇਕੱਤਰ ਹੋਏ ਵਰਕਰਾਂ ਵੱਲੋਂ ਲੱਡੂ ਵੰਡ ਕੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਬੀਜੇਪੀ ਪਾਰਟੀ ਦੇ ਵਰਕਰਾਂ ਵੱਲੋਂ ਖੁਸ਼ੀ ਵਿਚ ਨਾਹਰੇ ਵੀ ਲਗਾਏ ਗਏ ਇਸ ਐਸ ਸੀ ਮੋਰਚਾ ਬੂਟਾ ਸਿੰਘ ਬਾਗੀ ਵਾਲ, ਸਤਨਾਮ ਸਿੰਘ ਵੇਹਰਾ, ਸੁਰਜੀਤ ਸਿੰਘ ਸੰਗੋਵਾਲ, ਸੁਰਿੰਦਰ ਸਿੰਘ ਫੌਜੀ, ਅਮਰਜੀਤ ਸਿੰਘ ਪਟਵਾਰੀ, ਰਾਜੂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj