25 ਜੂਨ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਲੋਕਤੰਤਰ ਦੀ ਹੱਤਿਆ ਦਾ ਦਿਨ ਮੰਨਿਆ ਜਾਂਦਾ ਹੈ- ਤੀਕਸ਼ਨ ਸੂਦ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) -ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਦੀ 49ਵੀਂ ਵਰ੍ਹੇਗੰਢ ਮੌਕੇ ਭਾਜਪਾ ਵੱਲੋਂ ਕਾਲਾ ਦਿਵਸ ਮਨਾਇਆ ਗਿਆ।ਭਾਜਪਾ ਸੂਬਾਈ ਲੀਡਰਸ਼ਿਪ ਦੇ ਸੱਦੇ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਮੰਦਰ ਧਰਮ ਸਭਾ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਸ਼ਹਿਰ ਵਿੱਚ ਕਾਂਗਰਸ ਖ਼ਿਲਾਫ਼ ਭਾਜਪਾ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤਰਿਕਸ਼ਨ ਸੂਦ ਨੇ ਕਿਹਾ ਕਿ 25 ਜੂਨ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਲੋਕਤੰਤਰ ਦਾ ਕਤਲ ਕਰਨ ਵਾਲਾ ਦਿਨ ਗਿਣਿਆ ਜਾਂਦਾ ਹੈ। ਸੂਦ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 25 ਜੂਨ ਦੀ ਰਾਤ ਨੂੰ ਸਿਰਫ ਆਪਣੀ ਕੁਰਸੀ ਬਚਾਉਣ ਲਈ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਦਿੱਤੀ ਅਤੇ ਸੰਵਿਧਾਨ ਦਾ ਗਲਾ ਘੁੱਟ ਦਿੱਤਾ।ਐਮਰਜੈਂਸੀ ਲਗਾਉਣ ਤੋਂ ਬਾਅਦ,ਰਾਜਨੀਤਿਕ ਨੇਤਾਵਾਂ, ਪੱਤਰਕਾਰਾਂ ਅਤੇ ਹੋਰਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਦਨਾਮ ਕਰਨ ਦੇ ਲਈ ਕਾਂਗਰਸ ਸਾਜ਼ਿਸ਼ ਰਚ ਰਹੀ ਹੈ ਅਤੇ ਸੰਵਿਧਾਨ ਸਮੇਤ ਕਈ ਸੰਸਥਾਵਾਂ ਨੂੰ ਆਪਣੀ ਸਿਆਸਤ ਦਾ ਸ਼ਿਕਾਰ ਬਣਾ ਰਹੀ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਕਿਹਾ ਕਿ 1975 ਚ ਅੱਜ ਦੇ ਦਿਨ ਇੱਕ ਆਗੂ ਦੀ ਕੁਰਸੀ ਨੂੰ ਬਚਾਉਣ ਲਈ ਪੂਰੇ ਦੇਸ਼ ਨੂੰ ਜੇਲ੍ਹਖਾਨਾ ਬਣਾ ਦਿੱਤਾ ਸੀ।ਨੇਤਾਵਾਂ ਨੂੰ ਬਿਨ੍ਹਾਂ ਮਤਲਬ ਰਸਤੇ ਤੋਂ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।ਖੋਜਵਾਲ ਨੇ ਕਿਹਾ ਕਿ 25 ਜੂਨ 1975 ਨੂੰ ਦੇਸ਼ ਦੇ ਇਤਿਹਾਸ ਵਿੱਚ ਇੱਕ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇਸ਼ ਦੇ ਇਤਿਹਾਸ ਦਾ ਕਾਲਾ ਦਿਨ ਹੈ।ਇਹ ਦਿਨ ਯਾਦ ਦਿਵਾਉਂਦਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਸਰਕਾਰ ਨੇ ਆਪਣੀ ਦਮਨਕਾਰੀ ਨੀਤੀ ਤਹਿਤ ਲੋਕਾਂ ਵਿੱਚ ਡਰ ਪੈਦਾ ਕੀਤਾ ਅਤੇ ਆਪਣੀ ਸਰਕਾਰ ਨੂੰ ਬਚਾਉਣ ਲਈ ਮਨਮਾਨੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਲੋਕਤੰਤਰ ਲਈ ਲੜਨ ਵਾਲਿਆਂ ਨੂੰ ਦੇਸ਼ ਕਦੇ ਨਹੀਂ ਭੁੱਲੇਗਾ।ਖੋਜੇਵਾਲ ਨੇ ਕਿਹਾ ਕਿ ਇਸ ਐਮਰਜੈਂਸੀ ਦੌਰਾਨ ਜਨਤਾ ਦੇ ਸਾਰੇ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਸਰਕਾਰ ਵਿਰੋਧੀ ਭਾਸ਼ਣਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਖਬਾਰਾਂ ਨੂੰ ਇੱਕ ਵਿਸ਼ੇਸ਼ ਜ਼ਾਬਤੇ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਸਰਕਾਰੀ ਸੈਂਸਰ ਵਿੱਚੋਂ ਲੰਘਣਾ ਪਿਆ।ਐਲਾਨ ਦੇ ਨਾਲ ਹੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰਵਾਕੇ ਅਣਦੱਸੀਆਂ ਥਾਵਾਂ ਤੇ ਰੱਖਿਆ ਗਿਆ ਸੀ,ਸਰਕਾਰ ਨੇ ਮੀਸਾ ਦੇ ਤਹਿਤ ਕਾਰਵਾਈ ਕੀਤੀ।ਜਿਸ ਦੇ ਤਹਿਤ ਗ੍ਰਿਫਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਜ਼ਮਾਨਤ ਮੰਗਣ ਦਾ ਅਧਿਕਾਰ ਨਹੀਂ ਸੀ।ਵਿਰੋਧੀ ਪਾਰਟੀਆਂ ਦੇ ਨੇਤਾ ਮੋਰਾਰਜੀ ਦੇਸਾਈ,ਅਟਲ ਬਿਹਾਰੀ ਵਾਜਪਾਈ,ਲਾਲ ਕ੍ਰਿਸ਼ਨ ਅਡਵਾਨੀ,ਜਾਰਜ ਫਰਨਾਂਡੀਜ਼, ਜੈਪ੍ਰਕਾਸ਼ ਨਰਾਇਣ ਸਭ ਨੂੰ ਜੇਲ੍ਹ ਭੇਜ ਦਿੱਤਾ ਗਿਆ।ਐਮਰਜੈਂਸੀ ਲਾਗੂ ਕਰਨ ਦੇ ਲਗਪਗ ਦੋ ਸਾਲ ਬਾਅਦ ਵਧ ਰਹੀ ਵਿਰੋਧ ਲਹਿਰ ਨੂੰ ਦੇਖਦਿਆਂ ਇੰਦਰਾ ਗਾਂਧੀ ਨੇ 1977 ਵਿੱਚ ਲੋਕ ਸਭਾ ਭੰਗ ਕਰਕੇ ਚੋਣਾਂ ਕਰਵਾਉਣ ਦੀ ਸਿਫ਼ਾਰਸ਼ ਕੀਤੀ।ਉਨ੍ਹਾਂ ਕਿਹਾ ਕਿ ਲੋਕਤੰਤਰ ਸੇਨਾਨੀਆਂ ਦਾ ਭਾਜਪਾ ਸਨਮਾਨ ਕਰਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਮਿੰਨੀ ਐਮਰਜੈਂਸੀ ਵਰਗੇ ਹਾਲਾਤ ਹਨ।ਉਨ੍ਹਾਂਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਚ ਮਿੰਨੀ ਐਮਰਜੈਂਸੀ ਵਰਗੇ ਹਾਲਾਤ ਹਨ।ਇਸ ਮੌਕੇ ਤੇ
ਸਰਬਜੀਤ ਦਿਓਲ,ਰਾਕੇਸ਼ ਗੁਪਤਾ,ਯੱਗ ਦੱਤ ਐਰੀ,
ਅਸ਼ੋਕ ਗੁਪਤਾ,ਕਮਲ ਪ੍ਰਭਾਕਰ,ਕਪੂਰ ਚੰਦ ਥਾਪਰ, ਰਾਜੀਵ ਪਾਹਵਾ,ਬਲਵਿੰਦਰ ਠਾਕੁਰ,ਉਮੇਸ਼ ਸ਼ਾਰਦਾ, ਧਰਮਪਾਲ ਬਜਾਜ, ਸ਼ਾਮਸੁੰਦਰ ਅਗਰਵਾਲ,ਸ਼ਰਨ ਜੀ,ਰਾਕੇਸ਼ ਨੀਟੂ, ਰੋਸ਼ਨ ਸੱਬਰਵਾਲ,ਸੁਸ਼ੀਲ ਭੱਲਾ,ਅਸ਼ੋਕ ਮਾਹਲਾ,ਰਮਨ ਭਾਰਦਵਾਜ, ਜਗਦੀਸ਼ ਸ਼ਰਮਾ,ਅਸ਼ਵਨੀ ਤੁੱਲੀ,ਲੱਕੀ ਸਰਪੰਚ, ਰਾਜਨ ਚੌਹਾਨ,ਯਾਦਵਿੰਦਰ ਪਾਸੀ,ਮਧੂ ਸੂਦ,ਪਵਨ ਧੀਰ,ਰਣਜੀਤ ਸਿੰਘ ਬਿਬੜੀ,ਬਿੰਦਰ ਪਾਲ,ਰਾਕੇਸ਼ ਪੂਰੀ, ਤੀਰਥ ਸਿੰਘ,ਅਨੁਰਾਗ ਸ਼ਰਮਾ,ਸਾਬੀ ਲੰਕੇਸ਼, ਗੁਰਪ੍ਰੀਤ ਧਾਲੀਵਾਲ,ਰਵਿੰਦਰ ਸ਼ਰਮਾ,ਬਲਵਿੰਦਰ ਠੀਕਰੀਵਾਲ,ਮੰਡਲ ਪਰਧਾਨ ਬਲਵੰਤ ਬੂਟਾ,ਰਮੇਸ਼ ਸ਼ਰਮਾ ਭੁਲਥ,ਹੀਰਕ ਜੋਸ਼ੀ,ਸੰਨੀ,ਸਾਹਿਲ ਵਾਲੀਆ,ਅਮਿਤ ਖੋਸਲਾ, ਸਤਬੀਰ ਸਿੰਘ,ਸੁਖਮੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly