ਸਾਹਨੇਵਾਲ/ ਕੁਹਾੜਾ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਭਾਜਪਾ ਆਗੂ ਦੀ ਪੰਜਾਬੀਆਂ ਤੇ ਕੀਤੀ ਟਿੱਪਣੀ ਬੇਹੱਦ ਨਿੰਦਣ ਯੋਗ ਹੈ ਇਸ ਲਈ ਭਾਜਪਾ ਨੂੰ ਤੁਰੰਤ ਆਪਣੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਦੇ ਇਸ ਬਿਆਨ ਤੇ ਸਮੁੱਚੇ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਪੰਜਾਬੀ ਆਪਣੇ ਜਜ਼ਬਾਤਾਂ ਤੋਂ ਹਮੇਸ਼ਾ ਕੰਮ ਲੈਂਦੇ ਹਨ ਉਸੇ ਦਾ ਨਤੀਜਾ ਹੈ ਕਿ ਜਦੋਂ ਵੀ ਦੇਸ਼ ਦੇ ਅੰਦਰ ਕੋਈ ਭੀੜ ਪੈਂਦੀ ਹੈ ਤਾਂ ਪੰਜਾਬੀ ਸਭ ਤੋਂ ਮੂਹਰੇ ਹੋ ਕੇ ਲੜਾਈ ਲੜਦੇ ਹਨ ਅਤੇ ਜੇਕਰ ਪੂਰੀ ਦੁਨੀਆ ਅੰਦਰ ਕਿਸੇ ਸੂਬੇ ਅੰਦਰ ਆਫਤ ਆਉਂਦੀ ਹੈ ਤਾਂ ਵੀ ਪੰਜਾਬੀ ਹਮੇਸ਼ਾ ਸਭ ਤੋਂ ਮੋਹਰੀ ਹੋ ਕੇ ਉਹਨਾਂ ਦੀ ਮਦਦ ਕਰਦੇ ਹਨ ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਪੰਜਾਬੀ ਦੇਸ਼ ਦੀ ਏਕਤਾ ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਲਈ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ ਕਿਉਂਕਿ ਪੰਜਾਬੀ ਹਮੇਸ਼ਾ ਆਪਣੇ ਦਿਲ ਤੋਂ ਕੰਮ ਲੈਂਦੇ ਹਨ ਅਤੇ ਭਾਜਪਾ ਦੀਆਂ ਇਹੀ ਪੰਜਾਬ ਵਿਰੋਧੀ ਨੀਤੀਆਂ ਕਰਕੇ ਹੀ ਪੰਜਾਬੀ ਭਾਜਪਾ ਨੂੰ ਕਿਸੇ ਕੀਮਤ ਤੇ ਪਸੰਦ ਨਹੀਂ ਕਰਦੇ ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਕਰਨ ਅਨੇਜਾ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





