(ਸਮਾਜ ਵੀਕਲੀ): ‘ਆਪ’ ਦੀ ਮੇਅਰ ਤੋਂ ਹਾਰ ਤੋਂ ਬਾਅਦ ਪਾਰਟੀ ਦੇ ਪੰਜਾਬ ਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਆਪਣੇ ਦੋ ਹੋਰ ਸਾਥੀਆਂ ਸਮੇਤ ਨਗਰ ਨਿਗਮ ਹਾਊਸ ਪੁੱਜੇ। ਉੱਥੇ ਉਨ੍ਹਾਂ ਨੇ ਮੇਅਰ ਦੀ ਚੋਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ, ਪਰ ਜਦੋਂ ਲਗਪਗ ਅੱਧੇ ਘੰਟੇ ਤੱਕ ਡਿਪਟੀ ਕਮਿਸ਼ਨਰ ਉਨ੍ਹਾਂ ਨੂੰ ਮਿਲਣ ਨਹੀਂ ਆਏ ਤਾਂ ਉਹ ਉੱਥੋਂ ਚਲੇ ਗਏ ਅਤੇ ‘ਆਪ’ ਦੇ ਪਾਰਟੀ ਹੈਡਕੁਆਰਟਰ ਜਾਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਕੇ ਭਾਜਪਾ ’ਤੇ ਲੋਕਤੰਤਰ ਦੀ ਹੱਤਿਆ ਕਰਕੇ ਧੱਕੇ ਨਾਲ ਮੇਅਰ ਬਣਾਉਣ ਦੇ ਦੋਸ਼ ਲਗਾਏ।
HOME ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਰਾਘਵ ਚੱਢਾ