ਨਵੀਂ ਦਿੱਲੀ (ਸਮਾਜ ਵੀਕਲੀ): ਭਾਜਪਾ ਨੇ ਆਪਣੀ ਪਾਰਟੀ ਦੇ ਲੋਕ ਸਭਾ ਮੈਂਬਰਾਂ ਦੀ ਸਦਨ ’ਚ ਹਾਜ਼ਰੀ 13 ਫਰਵਰੀ ਤੱਕ ਯਕੀਨੀ ਬਣਾਉਣ ਲਈ ਵ੍ਹਿਪ ਜਾਰੀ ਕੀਤਾ ਹੈ। ਬਜਟ ਇਜਲਾਸ ਦੇ ਪਹਿਲੇ ਪੜਾਅ ਦਾ 13 ਫਰਵਰੀ ਨੂੰ ਆਖਰੀ ਦਿਨ ਹੈ। ਉਂਜ ਕੁਝ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਹੀ ਪਹਿਲਾ ਪੜਾਅ ਖ਼ਤਮ ਕਰਨ ਦੀ ਮੰਗ ਕੀਤੀ ਹੈ। ਭਾਜਪਾ ਸੂਤਰਾਂ ਨੇ ਕਿਹਾ ਕਿ ਲੋਕ ਸਭਾ ’ਚ ਬਜਟ ’ਤੇ ਚਰਚਾ ਚੱਲ ਰਹੀ ਹੋਣ ਕਰਕੇ ਇਹ ਵ੍ਹਿਪ ਜਾਰੀ ਕੀਤਾ ਗਿਆ ਹੈ। ਭਾਜਪਾ ਲੀਡਰਸ਼ਿਪ ਬੁੱਧਵਾਰ ਨੂੰ ਕੋਰਮ ਪੂਰਾ ਨਾ ਹੋਣ ਕਾਰਨ ਲੋਕ ਸਭਾ ਦੇ ਮੁਲਤਵੀ ਹੋਣ ਤੋਂ ਵੀ ਨਾਖੁਸ਼ ਹੈ।