ਹਰ ਘਰ ਤਿਰੰਗਾ ਮੁਹਿੰਮ ਰਾਹੀਂ ਲੋਕਾਂ ਵਿੱਚ ਰਾਸ਼ਟਰ ਪ੍ਰੇਮ,ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਣ ਲਿਆ ਜਾਂਦਾ ਹੈ-ਖੋਜੇਵਾਲ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਵਿਰਾਸਤ ਸ਼ਹਿਰ ਚ ਭਾਜਪਾ ਨੇ ਹਰ ਘਰ ਚ ਤਿਰੰਗਾ ਮੁਹਿੰਮ ਅਤੇ ਵੰਡ ਦੇ ਭਿਆਨਕ ਯਾਦਗਾਰੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।ਇਹ ਮੁਹਿੰਮ 11 ਅਗਸਤ ਤੋਂ ਸ਼ੁਰੂ ਹੋ ਕੇ ਤਿੰਨ ਦਿਨ ਤੱਕ ਚੱਲੇਗੀ।ਉੱਥੇ ਹੀ ਭਾਰਤੀ ਜਨਤਾ ਪਾਰਟੀ 14 ਅਗਸਤ ਨੂੰ ਵੰਡ ਦੇ ਭਿਆਨਕ ਯਾਦਗਾਰੀ ਦਿਵਸ ਮਨਾਏਗੀ।ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਆਯੋਜਿਤ ਇੱਕ ਮੀਟਿੰਗ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਅਭਿਯਾਰ ਆਜ਼ਾਦੀ ਦਿਵਸ ਨੂੰ ਤਿਉਹਾਰ ਵਜੋਂ ਮਨਾਉਣ ਲਈ ਚਲਾਇਆ ਜਾ ਰਿਹਾ ਹੈ।ਅਭਿਆਨ ਦੇ ਤਹਿਤ ਤਿਰੰਗਾ ਯਾਤਰਾ ਕੱਢੀ ਜਾਵੇਗੀ, ਕ੍ਰਾਂਤੀਕਾਰੀਆ ਦੇ ਬੁੱਤ ਤੇ ਫੁੱਲ ਮਾਲਾਵਾਂ ਚੜ੍ਹਾਏ ਜਾਣਗੇ।ਖੋਜੇਵਾਲ ਨੇ ਦੱਸਿਆ ਕਿ ਆਉਣ ਵਾਲੇ ਆਜ਼ਾਦੀ ਦਿਹਾੜੇ ਤੇ ਹਰ ਘਰ ਤਿਰੰਗਾ ਅਭਿਆਨ ਸਾਰੇ ਬੂਥਾਂ ਤੇ ਸ਼ੁਰੂ ਕੀਤਾ ਜਾ ਰਿਹਾ ਹੈ।ਹਰ ਘਰ ਹਰ ਵਿਅਕਤੀ ਨੂੰ ਤਿਰੰਗਾ ਮੁੱਹਈਆ ਕਰਵਾਉਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।ਹਰ ਘਰ ਵਿੱਚ ਭਾਜਪਾ ਵਰਕਰ ਹਰ ਬੂਥ ਅਤੇ ਮੰਡਲ ਤੇ ਤਿਰੰਗਾ ਭਾਜਪਾ ਦੇ ਵਰਕਰ ਪਹੁੰਚਾਉਣਗੇ।ਉਨ੍ਹਾਂ ਦੱਸਿਆ ਕਿ ਤਿਰੰਗਾ ਯਾਤਰਾ ਦੇ ਨਾਲ-ਨਾਲ ਜੰਗੀ ਯਾਦਗਾਰਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਵੰਡ ਵਿਭਿਸ਼ਕਾ ਦੇ ਪ੍ਰੋਗਰਾਮ ਹੋਣਗੇ।ਹਰ ਜ਼ਿਲ੍ਹੇ ਵਿੱਚ ਵੰਡ ਵਿਭਿਸ਼ਕਾ ਦੇ ਪ੍ਰੋਗਰਾਮ ਹੋਣਗੇ।ਪੂਰੇ ਪੰਜਾਬ ਵਿੱਚ ਯੁਵਾ ਮੋਰਚਾ ਵੱਲੋਂ 11,12 ਅਤੇ 13 ਅਗਸਤ ਨੂੰ ਤਿਰੰਗਾ ਯਾਤਰਾ ਕੱਢੀ ਜਾਵੇਗੀ।12,13,14 ਅਗਸਤ ਨੂੰ ਜੰਗੀ ਯਾਦਗਾਰਾਂ ਤੇ ਸ਼ਰਧਾਂਜਲੀ ਅਤੇ ਸ਼ਹੀਦਾਂ ਨੂੰ ਨਮਨ ਕਰਨ ਦੇ ਪ੍ਰੋਗਰਾਮ ਹੋਣਗੇ। ਉਨ੍ਹਾਂਨੇ ਕਿਹਾ ਕਿ ਭਾਜਪਾ ਵਲੋਂ ਹਰ ਸਾਲ ਹਰ ਘਰ ਤਿਰੰਗਾ ਅਭਿਆਨ ਦੇ ਮਾਧਿਅਮ ਨਾਲ ਲੋਕਾਂ ਵਿੱਚ ਰਾਸ਼ਟਰ ਪ੍ਰੇਮ,ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਕਲਪ ਜਗਾਇਆ ਜਾਂਦਾ ਹੈ।ਭਾਜਪਾ ਆਗੂ ਖੋਜੇਵਾਲ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਹਰ ਘਰ ਚ ਤਿਰੰਗਾ ਅਭਿਆਨ ਦੇ ਲਈ ਸਾਰੀਆਂ ਦਾ ਉਤਸ਼ਾਹ ਹਾਈ ਰਹਿੰਦਾ ਹੈ।ਇਸ ਮੌਕੇ ਤੇ ਨਿਰਮਲ ਨਾਹਰ,ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ,ਰੋਸ਼ਨ ਲਾਲ ਸਭਰਵਾਲ ਸੰਨੀ ਬੈਂਸ,ਯਾਦਵਿੰਦਰ ਪਾਸੀ,ਅਸ਼ੋਕ ਮਾਹਲਾ ਕਮਲਜੀਤ ਪ੍ਰਭਾਕਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly