ਭਾਜਪਾ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਹਲਕਾ ਕਪੂਰਥਲਾ ਤੋਂ ਨਾਮਜ਼ਦਗੀ ਪਰਚਾ ਕੀਤਾ ਦਾਖ਼ਲ

ਭਾਜਪਾ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਹਲਕਾ ਕਪੂਰਥਲਾ ਤੋਂ ਨਾਮਜ਼ਦਗੀ ਪਰਚਾ ਰਿਟਰਨਿੰਗ ਅਧਿਕਾਰੀ ਕਮ ਐਸ ਡੀ ਐਮ ਕਪੂਰਥਲਾ ਡਾ ਜੈ ਇੰਦਰ ਸਿੰਘ ਕੋਲ ਦਾਖ਼ਲ ਕਰਦੇ ਹੋਏ

ਕਪੂਰਥਲਾ (ਕੌੜਾ ) – ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਜਿਸ ਦਾ ਰਣਜੀਤ ਸਿੰਘ ਖੋਜੇਵਾਲ ਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਗੁਰਸ਼ਰਨਜੀਤ ਕੌਰ ਦਿਓਲ ਰਿਟਰਨਿੰਗ ਅਧਿਕਾਰੀ ਕਮ ਐਸ ਡੀ ਐਮ ਕਪੂਰਥਲਾ ਡਾ ਜੈ ਇੰਦਰ ਸਿੰਘ ਦੇ ਦਫਤਰ ਵਿਚ ਦੋ ਦੋ ਨਾਮਜ਼ਦਗੀ ਪਰਚੇ ਦਾਖ਼ਲ ਕਰਵਾਏ। ਨਾਮਜ਼ਦਗੀ ਪਰਚੇ ਦਾਖ਼ਲ ਕਰਨ ਉਪਰੰਤ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਲੈ ਕੇ ਚੱਲਣ ਲਈ ਪਿੰਡ ਪੱਧਰ ਤੇ ਜਾਵੇਗੀ ਤੇ ਉਨ੍ਹਾਂ ਨਾਲ ਆਪਣੇ ਗਿਲੇ ਛਿਕਵੇ ਦੂਰ ਕਰਕੇ ਉਨ੍ਹਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰੇਗੀ ਤਾਂ ਜੋ ਪੰਜਾਬ ਚ ਭਾਜਪਾ ਦੀ ਜਿੱਤ ਯਕੀਨੀ ਬਣ ਸਕੇ । ਉਨ੍ਹਾਂ ਨੇ ਲੋਕਾਂ ਨੂੰ ਵੀ ਕਪੂਰਥਲਾ ਵਿੱਚੋਂ ਗੁੰਡਾਗਰਦੀ ਦਾ ਰਾਜ ਖ਼ਤਮ ਕਰ ਕੇ ਭਾਜਪਾ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਦੀ ਪੁਰਜ਼ੋਰ ਅਪੀਲ ਕੀਤੀ ।

ਇਸ ਮੌਕੇ ਤੇ ਉਨ੍ਹਾਂ ਦੇ ਨਾਲ ਗੁਰਸ਼ਰਨਜੀਤ ਕੌਰ ਦਿਓਲ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਪਾਸੀ, ਐਡਵੋਕੇਟ ਚੰਦਰਸ਼ੇਖਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਬੀਜੇਪੀ, ਸ਼ਾਮ ਸੁੰਦਰ ਸੀਨੀਅਰ ਆਗੂ ਭਾਜਪਾ, ਕੁਲਦੀਪ ਸਿੰਘ ਦਿਓਲ ਆਦਿ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ ।

 

https://play.google.com/store/apps/details?id=in.yourhost.samajweekly                           ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

Previous articleਪੰਛੀ – ਪਰਿੰਦਿਆਂ ਦੀ ਅਹਿਮੀਅਤ..
Next articleਨੇਤਾ