(ਸਮਾਜ ਵੀਕਲੀ)
ਅੰਮ੍ਰਿਤ ਦੀਆਂ ਬੂੰਦਾਂ ਮੇਰੀਆਂ ਅੱਖਾਂ ਵਿੱਚ ਸੱਧਰਾਂ ਬਣਕੇ ਤੇਰੇ ਚਰਨਾਂ ਦੀ ਛੂਹ ਦੀ ਰੀਝ ਨਾਲ ਇਹ ਸੋਚ ਰਹੀਆਂ ਸਨ। ਤੂੰ ਮੇਰੇ ਸਾਰੇ ਰਿਸ਼ਤੇਦਾਰ ਮੈਨੂੰ ਇਕੋ ਤਰ੍ਹਾਂ ਦੀ ਸਿਖਿਆ ਦੇਂਦੇ ਹਨ। ਤੂੰ ਕਹਿੰਦਾ ਹੈਂ ਬਿਖੁ ਨਹੀ ਬੀਜਣਾ,ਮੇਰਾ ਹਰ ਰਿਸ਼ਤੇਦਾਰ ਆਖਦਾ ਹੈ ਬਿਖੁ ਬੀਜਣ ਬਗੈਰ ਗੁਜ਼ਾਰਾ ਨਹੀਂ ਹੈ।ਕੀ ਤੂੰ ਮੇਰਾ ਪੂਰਾ ਗੁਰੂ ਨਹੀਂ ਹੋ?
ਜੇ ਹੈਂ ਤਾਂ ਮੈਂ ਕਿਵੇਂ ਤੇਰਾ ਹੁਕਮ ਛੱਡਕੇ ਉਨ੍ਹਾਂ ਝੂਠੀਆਂ ਆਸਾਂ ਦੈਣ ਵਾਲੇ ਲੋਕਾਂ ਦੇ ਚਰਣਾਂ ਵਿਚ ਆਪਣਾ ਸਿਦਕ ਹੋਣ ਦੀਆਂ ਜਿਨ੍ਹਾਂ ਨੂੰ ਆਪਣਾ ਕੁਝ ਪਤਾ ਨਹੀਂ ਉਹ ਕਲ੍ਹ ਹੋਣ ਗੇ ਕਿ ਨਹੀਂ।ਹੁਣ ਸੁਣ ਮੇਰੀਆਂ ਆਪ ਬੀਤੀਆਂ।
ਪੁਲਿਸ ਦੀ ਵਰਦੀ ਪਾ ਕੇ ਇਕ ਚੋਰ ਮੇਰੇ ਘਰ ਵਿੱਚ ਵੜ ਆਇਆ।
ਕਹਿਣ ਲੱਗਾ ਤੂੰ ਬਾਣੀ ਉਲਟ ਸਮਝ ਰਿਹਾ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ ਇਸ ਦਾ ਇਹ ਮਤਲਬ ਇਹ ਨਹੀਂ ਗੁਰੂ ਹੀ ਮਾਤਾ ਪਿਤਾ ਹੈ। ਸਗੋਂ ਮਾਤਾ ਪਿਤਾ ਹੀ ਗੁਰੂ ਹੈ ਅਤੇ ਗੁਰਮਤਿ ਤੋਂ ਉਲਟ ਸਿਖਿਆ ਵੀ ਜਦੋਂ ਮਾਤਾ ਸਿਖਿਆ ਦੇਵੇ ਮੰਨ ਜ਼ਰੂਰ ਲੈਣੀ ਚਾਹੀਦੀ ਹੈ।ਮੈਰੀ ਮਾਤਾ ਚਾਹੰਦੀ ਹੈ ਮੈਂ ਹਰ ਵਕਤ ਝੱਖਾਂ ਮਾਰਾ, ਲੋਕ ਲਾਜ ਵਿਚ ਨਿੰਦਿਆ ਵਿਚ ਰੰਗ ਤਮਾਸ਼ੇ ਵਿਚ ਉਧਾਰ ਚੁੱਕਣ ਵਿਚ।ਕੀ ਇਹ ਬਿਖੁ ਨਹੀਂ?
ਮੇਰਾ ਭਰਾ ਕਹਿੰਦਾ ਹੈ ਹਰ ਵੇਲੇ ਕੀ ਹੋਇਆ ਰੱਬ ਦਾ ਨਾਂ?ਹਰ ਵੇਲੇ ਵਸੂਹਰਾ ਪਾਈ ਰਖਣਾ? ਹੱਸਣਾ ਖੇਡਣਾ ਹੋਣਾ ਚਾਹਿਦਾ ਹੈ। ਤੂੰ ਹਰ ਵਕਤ ਰੱਬ ਦਾ ਨਾਂ ਸਮਝਿਆ ਹੈ।
ਹੁਕਮ ਹੈ ਹਸਦੇ, ਖੇਡਦੇ ਖਾਂਦੇ ਪੀਂਦੇ ਨਾਮ ਜਪਣਾ ਹੈ। ਮੈਂ ਨਿਰਮਤਾ ਨਾਲ ਹੱਥ ਜੋੜ ਕੇ ਪੈਰਾਂ ਤੇ ਸਿਰ ਰੱਖ ਕੇ ਆਖਦਾ ਹਾਂ ਇਸ ਦਾ ਮਤਲਬ ਆਹ ਨਹੀਂ ਹਾਸਾ, ਨਿੰਦਿਆ ਦੂਜਿਆਂ ਦੀ ਖੇਡਾਂ ਝੱਖ ਮਾਰਣਾ ਵਿਚ। ਕੀ ਇਹ ਸਿਖਿਆ ਹੈ ਯਾ ਬਿਖਿਆ ਨਹੀਂ?
ਜੇ ਮੈਂ ਪਤਨੀ ਹਾਂ ਤਾਂ ਮੇਰਾ ਪਤੀ ਅੰਮ੍ਰਿਤ ਵੇਲੇ ਮੇਰੇ ਨਾਲ ਛੈਣੇ ਵਜਾਂਦਾ ਹੈ।ਉਸ ਤੋਂ ਵੱਡਾ ਪਰਮੇਸ਼ੁਰ ਮੇਰੇ ਦੁਨੀਆਂ ਤੇ ਨਹੀਂ ਹੈ। ਉਹ ਵੀ ਗੁਰਮਤਿ ਦੀ ਉਲਟੀ ਗੱਲ ਕਰੇ ਤਾਂ ਵੀ ਮੇਰਾ ਹੁਕਮ ਮੰਨਣਾ ਫਰਜ਼ ਹੈ।
ਮੈਂ ਹੱਥ ਜੋੜਕੇ ਆਖਦੀ ਹਾਂ ਮੈ ਆਪ ਦੀ ਨੌਕਰ ਹਾਂ ਤੁਹਾਡੀ
ਪਰ ਅਸੀ ਤਾਂ ਗਰੀਬਾਂ ਦੀ ਸੇਵਾ ਕਰਨੀ ਹੈ ਦਸੰਵਧ ਕੱਢਣਾ ਹੈ।ਉਹ ਆਖਦਾ ਈਹ ਦੁਨੀਆਂ ਹੈ ਕੌਣ ਚੱਲ ਸਕਦਾ ਹੈ ਇਸ ਤੇ।ਕੀ ਇਹ ਬਿਖੁ ਨਹੀਂ ਹੈ?
ਅੱਜ ਮੈਨੂੰ ਮੇਰੇ ਰਿਸ਼ਤੇਦਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ।ਕਿਉਕਿ ਜੇ ਤੂੰ ਮੇਰਾ ਕੁਝ ਬਣਾਣ ਦਾ ਫੈਸਲਾ ਕਰ ਲਿਆ ਹੈ ਤਾਂ ਇਕ ਨਿਸ਼ਾਨੀ ਤੂੰ ਆਪ ਹੀ ਇਹ ਦੱਸੀ ਲੋਕੀ ਉਸ ਨੂੰ ਪਾਗਲ ਆਖਦੇ ਹਨ ਮੇਰੇ ਲਈ ਲੋੜ ਸਮਝੀ ਉਨ੍ਹਾਂ ਆਪਣਾ ਪਹਿਚਾਣ ਦੀ ਜਗ੍ਹਾ ਲੋਕਾਂ ਨੂੰ ਪਹਿਚਾਣ ਵਾਸਤੇ ਸਾਰੀ ਜ਼ਿੰਦਗੀ ਲਗਾ ਦਿਤੀ।ਫਿਰ ਮੈਨੂੰ ਮਹਿਸੂਸ ਹੋਇਆ ਤੂੰ ਮੇਰੇ ਨਾਲ ਤੂੱਠਣ ਦਾ ਫੈਸਲਾ ਕਰ ਲਿਆ ਹੈ।
ਉਹਦੀ ਸੰਸਾਰ ਵਿਚ ਇਕ ਗੱਲ ਨਹੀ ਰਲਦੀ ਤਾ ਮੈਂ ਸਚਮੁੱਚ ਝੱਲਾ ਹੈ। ਗੁਰਮਤਿ ਪਰਦੇ ਢੱਕਦੀ ਹੈ। ਮੈਂ ਝੱਲਾ ਨਹੀਂ ਹਾਂ ਦੁਨੀਆਂ ਝੱਲਾ ਬਣਾਉਣ ਤੇ ਲੱਗੀ ਹੈ।
ਬਾਬਾ ਬਿਖੁ ਦਿਖਿਆ ਸੰਸਾਰ
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly