ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ, ਨੈਸ਼ਨਲ ਯੁਵਾ ਦਿਵਸ, ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਵਿਖ਼ੇ ਡਾ. ਮਹਿਮਾ ਮਨਹਾਸ, ਮੈਡੀਕਲ ਅਫ਼ਸਰ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਜਿਸ ਵਿੱਚ ਮੈਨੇਜਰ ਨਿਸ਼ਾ ਰਾਣੀ, ਪ੍ਰਸ਼ਾਂਤ ਆਦਿਆ ਕਾਉਂਸਲਰ, ਰਜਵਿੰਦਰ ਕੌਰ ਕਾਉਂਸਲਰ, ਸੰਦੀਪ ਪਾਲ, ਅਲਕਾ ਹਾਜ਼ਿਰ ਸਨ। ਇਸ ਮੌਕੇ ਮਰੀਜ਼ਾਂ ਦੀਆਂ ਕਈ ਵਿਰਾਸਤੀ ਖੇਡਾਂ, ਗਤੀਵਿਧਿਆਂ, ਭੰਗੜਾ, ਗੀਤ ਆਦਿ ਕਰਵਾਏ ਗਏ।ਡਾ. ਮਹਿਮਾ ਮਨਹਾਸ ਐਮ.ਓ. ਵਲੋਂ ਸਾਰਿਆਂ ਦੀ ਸ਼ਾਲਾਘਾ ਕੀਤੀ ਅਤੇ ਨਸ਼ਾ ਮੁਕਤ ਰਹਿਣ ਦਾ ਅਸ਼ੀਰਵਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj