(ਸਮਾਜ ਵੀਕਲੀ)
ਇੱਕ ਗੁਰੀ ਚੰਦੜ ਨਾਓਂ ਦਾ ਮੁੰਡਾ ,
ਸੰਗਰੂਰ ਸ਼ਹਿਰ ਵਿੱਚ ਰਹਿੰਦਾ ਹੈ ।
ਜੋ ਨਿੱਕੀਆਂ ਨਿੱਕੀਆਂ ਕਵਿਤਾਵਾਂ,
ਵਿੱਚ ਵੱਡੀਆਂ ਗੱਲਾਂ ਕਹਿੰਦਾ ਹੈ ।
ਹਾਲੇ ਸਾਹਿਤਕਾਰ ਭਾਵੇਂ ਉੱਭਰਦੈ ,
ਪਰ ਲਗਦਾ ਭਵਿੱਖ ਦਾ ਵਾਰਿਸ ਹੈ।
ਲੱਤਾਂ ਤੋਂ ਆਹਰੀ ਹੁੰਦਾ ਹੋਇਆ ਵੀ ,
ਮਾਂ ਤੇ ਪਿਓ ਲਈ ਪੂਰਾ ਢਾਰਸ ਹੈ ।
ਸੰਗਰੂਰ ਦੀ ਸਾਹਿਤਕ ਲਹਿਰ ਵਿੱਚ ,
ਉਹ ਭਰਵਾਂ ਯੋਗਦਾਨ ਹੈ ਪਾਉਂਦਾ ।
ਧੂਰੀ ਅਤੇ ਭਵਾਨੀਗੜ੍ਹ ਵਿੱਚ ਵੀ ,
ਰਹਿੰਦੈ ਆਪਣੀ ਮਹਿਕ ਖਿੰਡਾਉਂਦਾ ।
ਅੱਜ ਪੰਜ ਨਵੰਬਰ ਵੀਹ ਸੌ ਚੌਵੀ ਨੂੰ ,
ਸ਼ੁਭ ਜਨਮ ਤਾਰੀਖ਼ ਹੈ ਉਸ ਦੀ ।
ਦਿਨ ਤਾਂ ਬਦਲ ਬਦਲ ਕੇ ਆਉਂਦੇ ,
ਲੇਕਿਨ ਇਹ ਮਿਤੀ ਕਦੇ ‘ਨੀਂ ਖੁਸਦੀ।
ਇਸ ਬੱਚਿਆਂ ਵਰਗੇ ਛੋਟੇ ਵੀਰ ਨੂੰ ,
ਜਨਮ ਦੀ ਮਿਤੀ ਮੁਬਾਰਕ ਹੋਵੇ ।
ਉਂਜ ਤਾਂ ਹੁਣ ਵੀ ਬਹੁਤ ਮਿਲਾਪੀ ਹੈ ,
ਰੱਬ ਕਰਕੇ ਹੋਰ ਭਾਈਚਾਰਕ ਹੋਵੇ ।
ਲੋਕ ਗੀਤਾਂ ਤੋਂ ਵੀ ਲੰਮੀ ਹੋਵੇ ,
ਇਸ ਦੀ ਇਹ ਜ਼ਿੰਦਗੀ ਪਿਆਰੀ ।
ਸਾਹਿਤ ਜਗਤ ਵਿੱਚ ਰਹੇ ਖੇਡਦਾ ,
ਸਦਾ ਲਈ ਹੀ ਵਿਲੱਖਣ ਪਾਰੀ ।
ਤੇਜ਼ੀ ਨਾਲ਼ ਵਧਦੇ ਇਸ ਬੂਟੇ ‘ਤੇ ,
ਮੈਂ ਵੀ ਕਰ ਹੱਥਾਂ ਦੀ ਛਾਂ ਦੇਵਾਂ ।
ਦਿਲ ਕਰੇ ਰੰਚਣਾਂ ਵਾਲ਼ੇ ਦਾ ਵੀ ,
ਇਹਦੀ ਕਲਮ ਨੂੰ ਹੌਂਸਲਾ ਤਾਂ ਦੇਵਾਂ ।
ਇਸ ਦੀ ਲਗਨ , ਹਿੰਮਤ ਤੇ ਮਿਹਨਤ ,
ਆਖ਼ਰ ਇੱਕ ਦਿਨ ਰੰਗ ਵਿਖਾਊ ।
ਆਪਣਾ , ਮਾਂ ਪਿਓ ਅਤੇ ਸੰਗਰੂਰ ਦਾ ,
ਜੱਗ ਵਿੱਚ ਲਾਜ਼ਮੀ ਨਾਓਂ ਚਮਕਾਊ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037