ਬਰਮਿੰਘਮ ਏਅਰਪੋਰਟ ‘ਤੇ ਮਿਲਿਆ ਸ਼ੱਕੀ ਵਾਹਨ, ਉਡਾਣਾਂ ਰਹੀਆਂ ਪ੍ਰਭਾਵਿਤ

ਯਾਤਰੀਆਂ ਤੋਂ ਪੁੱਛ ਪੜਤਾਲ ਕਰਦੀ ਹੋਈ ਪੁਲਿਸ। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ)(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਸ਼ਹਿਰ ਬਰਮਿੰਘਮ ਦੇ ਹਵਾਈ ਅੱਡੇ ‘ਤੇ ਇੱਕ ਸ਼ੱਕੀ ਵਾਹਨ ਮਿਲਿਆ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਏਅਰਪੋਰਟ ਨੂੰ ਖਾਲੀ ਕਰਵਾਇਆ ਗਿਆ । ਵੈਸਟ ਮਿਡਲੈਂਡਜ਼ ਪੁਲਿਸ ਵੱਲੋਂ ਹਵਾਈ ਅੱਡੇ ਨੂੰ ਖਾਲੀ ਕਰਵਾ ਕੇ ਵਾਹਨ ਦੀ ਤਲਾਸ਼ੀ ਲਈ ਗਈ । ਗਨੀਮਤ ਰਹੀ ਕਿ ਵਾਹਨ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ ਟੀਮ ਵਲੋਂ ਤਲਾਸ਼ੀ  ਤੋਂ ਬਾਅਦ ਵਾਹਨ ਨੂੰ ਸੁਰੱਖਿਅਤ ਐਲਾਨਿਆ ਗਿਆ । ਹਾਲਾਂਕਿ ਸ਼ੱਕੀ ਵਾਹਨ ਮਿਲਣ ਕਾਰਨ ਥੌੜਾ ਡਰ ਦਾ ਮਾਹੌਲ ਬਣ ਗਿਆ ਸੀ । ਇਸ ਦੌਰਾਨ ਯਾਤਰੀਆਂ ਨੂੰ ਆਪਣੇ ਸੂਟਕੇਸ ਅਤੇ ਬੈਗਾਂ ਨਾਲ ਸੜਕਾਂ ‘ਤੇ ਇੰਤਜ਼ਾਰ ਕਰਨਾ ਪਿਆ । ਕਈ ਯਾਤਰੀਆਂ ਦੇ ਪਰਿਵਾਰਕ ਮੈਂਬਰ ਜਹਾਜ਼ਾਂ ‘ਤੇ ਫਸੇ ਰਹੇ।  ਸ਼ਾਮ 4 ਵਜੇ ਤੱਕ ਪੁਲਿਸ ਵਲੋਂ ਜਾਂਚ ਮੁਕੰਮਲ ਕਰ ਲਈ ਸੀ ।ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ- “ਪੁਲਿਸ ਜਾਂਚ ਤੋਂ ਬਾਅਦ, ਕਾਰਵਾਈਆਂ ਹੁਣ ਆਮ ਵਾਂਗ ਹੋ ਰਹੀਆਂ ਹਨ। ਹਾਲਾਂਕਿ ਅਸੀਂ ਕਿਸੇ ਵੀ ਅਸੁਵਿਧਾ ਅਤੇ ਵਿਘਨ ਲਈ ਮੁਆਫੀ ਚਾਹੁੰਦੇ ਹਾਂ, ਹਵਾਈ ਅੱਡੇ ‘ਤੇ ਹਰ ਕਿਸੇ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾਵਾਂ
Next articleਕਾਨੂੰਨੀ ਬਾਈ ਮਿੱਤਰ ਸੈਨ ਮੀਤ ਜੀ ਨੂੰ ਨਵੇਂ ਢੰਗ ਨਾਲ ਜਨਮ ਦਿਨ ਮਨਾਉਣ ਦੀਆਂ ਲੱਖ ਲੱਖ ਮੁਬਾਰਕਾਂ