ਸ੍ਰੀਨਗਰ, (ਸਮਾਜ ਵੀਕਲੀ): ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਇੱਥੇ ਸੰਸਦੀ ਸਥਾਈ ਕਮੇਟੀਆਂ ਨੂੰ ਜੰਮੂ ਕਸ਼ਮੀਰ, ਲੱਦਾਖ ਸਣੇ ਉੱਤਰ-ਪੂਰਬੀ ਸੂਬਿਆਂ ਦੇ ਦੂਰ-ਦਰਾਜ ਦੇ ਇਲਾਕਿਆਂ ਦਾ ਦੌਰਾ ਕਰਨ ਦੀ ਸਲਾਹ ਦਿੱਤੀ ਅਤੇ ਸਥਾਨਕ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਬਣਦੇ ਸੁਝਾਅ ਦੇਣ ਲਈ ਕਿਹਾ। ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਸੰਸਦੀ ਪਹੁੰਚ ਪ੍ਰੋਗਰਾਮ ਤਹਿਤ ਜੰਮੂ-ਕਸ਼ਮੀਰ ਤੇ ਲੱਦਾਖ ਦੇ ਹਫ਼ਤੇ ਦੇ ਦੌਰੇ ਦੌਰਾਨ ਬਿਰਲਾ ਨੇ ਇਹ ਗੱਲ ਆਖੀ।
ਜੰਮੂ-ਕਸ਼ਮੀਰ ਦੇ ਪੰਚਾਇਤੀ ਆਗੂਆਂ ਨੂੰ ਸੰਬੋਧਨ ਕਰਦਿਆਂ ਬਿਰਲਾ ਨੇ ਕਿਹਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸਥਾਨਕ ਚੋਣਾਂ ਕਰਵਾਏ ਜਾਣ ਨਾਲ ਜ਼ਮੀਨੀ ਪੱਧਰ ’ਤੇ ਜਮਹੂਰੀਅਤ ਮਜ਼ਬੂਤ ਹੋਈ ਹੈ ਅਤੇ ਲੋਕਤੰਤਰੀ ਸੰਸਥਾਵਾਂ ਲੋਕਾਂ ਪ੍ਰਤੀ ਹੋਰ ਜਵਾਬਦੇਹ ਹੋਈਆਂ ਹਨ। ਉਨ੍ਹਾਂ ਕਿਹਾ,‘ ਜੰਮੂ ਕਸ਼ਮੀਰ ਸ਼ਾਂਤੀ, ਖੁਸ਼ਹਾਲੀ ਤੇ ਵਿਕਾਸ ਵੱਲ ਵਧ ਰਿਹਾ ਹੈ। ਮੈਂ ਸਾਰੇ ਪੰਚਾਇਤੀ ਆਗੂਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਕੌਮੀ ਰਾਜਧਾਨੀ ਦੀ ਸੰਸਦ ਦਾ ਦੌਰਾ ਕਰਨ। ਲੋਕ ਸਭਾ ਸਕੱਤਰੇਤ ਤੁਹਾਡੇ ਲਈ ਸਿਖਲਾਈ ਤੇ ਸਮਰੱਥਾ ਵਧਾਉਣ ਦੇ ਪ੍ਰੋਗਰਾਮ ਕਰਵਾਏਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly