(ਸਮਾਜ ਵੀਕਲੀ)
ਬਿਰਹਾ ਨੇ ਮੈਨੂੰ ਆਪ ਚੁਣਿਆ
ਆਪੇ ਰੰਗ ਚੜ੍ਹਾਇਆ
ਹਕੀਕੀ ਵਾਲੀ ਰਾਹੇ ਤੋਰ
ਗਲੀ ਗਲੀ ਨਚਾਇਆ।
ਬਿਰਹਾ ਮੇਰਾ ਸਾਥੀ ਬਣਿਆ
ਜਿਸ ਨੇ ਮੁਰਸ਼ਦ ਨੂੰ ਮਿਲਾਇਆ ।
ਗੁਨਾਹਾਂ ਵਾਲੀ ਗਠੜੀ ਖੋਲ੍ਹੀ
ਔਗੁਣਾਂ ਨੂੰ ਮਾਰ ਮੁਕਾਇਆ ।
ਮਹਿਲ ਮੁਨਾਰੇ ਛੱਡ ਦਰਵੇਸ਼ ਨੇ
ਜੰਗਲੀ ਡੇਰਾ ਲਾਇਆ ।
ਬਿਰਹਾ ਨੇ ਪੀੜਾਂ ਦਾ ਭੁੰਨ ਪਰਾਗਾ
ਸ਼ਿਵ ਤੋਂ ਗੀਤ ਗਵਾਇਆ ।
ਬਿਰਹਾ ਨੇ ਅਨ- ਅਲ -ਹੱਕ ਦੇ ਨਾਅਰੇ ਲਗਵਾਏ
ਆਪੇ ਸੂਲੀ ਚੜ੍ਹਾਇਆ।
ਇਸ ਨੇ ਇਸ਼ਕ ਰੰਗ ਵਿੱਚ ਰੰਗਿਆ
ਮੈਨੂੰ ਮੈਂ ਤੋਂ ਤੂੰ ਕਰਵਾਇਆ ।
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly