ਬਿੰਦਰ ਸਾਹਿਤ ਚਲੈਲੇ ਵਾਲਾ

ਬਿੰਦਰ

(ਸਮਾਜ ਵੀਕਲੀ)

ਇਟਲੀ ਦੇ ਸ਼ਹਿਰ ਮਿਲਾਨ ਦਾ ਅੱਜ ਕੱਲ੍ਹ ਵਾਸੀ ਹੈ ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਲੈਲਾ ਦਾ ਜੰਮਪਲ ਹੈ ਬਿੰਦਰ ਸਾਹਿਤ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਮੀਤ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਇਟਲੀ ਵਿੱਚ ਅਗਾਂਹਵਧੂ ਲੋਕ ਮੰਚ ਨਾਲ ਮਿਲ ਕੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਅ ਰਹੇ ਹਨ ਅਤੇ ਕਲਮਾਂ ਨੂੰ ਨਵੀਆਂ ਸੇਧਾਂ ਦੇਣ ਵਿਚ ਲੱਗੇ ਹੋਏ ਹਨ ਬਿੰਦਰ ਸਾਹਿਤ ਵਿਦੇਸ਼ਾਂ ਵਿੱਚ ਬੈਠਾ ਆਪਣੀ ਮਿਟੀ ਅਤੇ ਬੋਲੀ ਪ੍ਰਤੀ ਦਿਲ ਤੋਂ ਸਮਰਪਿਤ ਹੈ ਜੋ ਕਿ ਆਪਣੀ ਲਿਖਣ ਸ਼ੈਲੀ ਵਿਚ ਪੂਰੀ ਸੁਹਿਰਦਤਾ ਵਰਤਦੇ ਹੋਏ ਆਪਣੇ ਫ਼ਰਜ਼ ਨੂੰ ਅੰਜਾਮ ਦੇਣ ਵਿੱਚ ਲੱਗਾ ਹੈ ਉਹ ਸਮਾਜ ਨੂੰ ਅਤੇ ਅਜੋਕੀ ਰਾਜਨੀਤੀ ਨੂੰ ਹਰ ਪੱਖ ਤੋਂ ਵੇਖਦੇ ਹੋਏ ਜੋ ਲਿਖਦਾ ਹੈ ਜੋ ਕਿਸੇ ਤੋਂ ਛੁਪਿਆ ਨਹੀਂ ਹੈ

ਮੌਕੇ ਦੀ ਕਵਿਤਾ ਲਿਖਣ ਵਿੱਚ ਅੱਜ ਉਸ ਦਾ ਨਾਮ ਚੋਟੀ ਦੇ ਸਾਇਰਾ ਵਿਚ ਆਉਂਦਾ ਹੈ ਕਵੀ ਆਪਣੇ ਫਰਜ਼ ਨੂੰ ਭਲੀ ਭਾਂਤ ਨਿਭਾਉਂਦੇ ਹੋਏ ਹਰ ਵਿਸ਼ੇ ਤੇ ਲਿਖਦਾ ਹੈ ਅਤੇ ਸਮਾਜਿਕ ਬੁਰਾਈਆਂ ਤੇ ਖੁੱਲ੍ਹ ਕੇ ਚਰਚਾ ਕਰਦਾ ਹੈ ਅਤੇ ਨਾਲ ਨਾਲ ਨਵੀਆਂ ਕਲਮਾਂ ਨੂੰ ਵੀ ਸਮਾਜ ਜਗਾਉਣ ਦਾ ਹੋਕਾ ਦਿੰਦਾ ਹੈ ਕਵੀ ਚਾਹੁੰਦਾ ਹੈ ਕੀ ਹਰ ਕਲਮ ਆਪਣੇ ਫ਼ਰਜ਼ ਨੂੰ ਜਾਣੇ ਅਤੇ ਸਮਾਜ ਵਿੱਚ ਫੈਲੀ ਹਰ ਬੁਰਾਈ ਖ਼ਿਲਾਫ਼ ਲਿਖੇ ਕਲਮਾਂ ਨਿਰਪੱਖ ਸੋਚ ਨਾਲ ਅੱਗੇ ਵਧਣ ਉਹ ਧਰਮਾਂ ਜਾਤਾਂ ਦਾ ਖੰਡਨ ਕਰਦੇ ਹੋਏ ਸਮਾਜ ਨੂੰ ਇੱਕ ਲੜੀ ਵਿੱਚ ਪਰੋਣਾ ਚਾਹੁੰਦਾ ਹੈ ਬਿੰਦਰ ਸਾਹਿਤ ਧਾਰਮਿਕ ਕੱਟੜਤਾ ਨੂੰ ਇੱਕ ਮਾਨਸਿਕ ਬਿਮਾਰੀ ਦੱਸਦਾ ਹੈ ਜਿਸ ਦੀ ਵਜ੍ਹਾ ਨਾਲ ਅੱਜ ਆਪਣਾ ਸਮਾਜ ਪੂਰੀ ਦੁਨੀਆ ਤੋਂ ਪੱਛੜ ਗਿਆ ਹੈ

ਉਹ ਲੋਕਾਂ ਨੂੰ ਹਮੇਸ਼ਾ ਇਕਜੁੱਟ ਹੋਣ ਦੀ ਅਪੀਲ ਕਰਦਾ ਹੈ ਤੇ ਸੁੱਤੇ ਸਮਾਜ ਨੂੰ ਜਗਾਉਣ ਦੀਆਂ ਗੱਲਾਂ ਕਰਦਾ ਹੈ ਹਰ ਮੁਲਕ ਦੇ ਮੈਗਜ਼ੀਨ ਅਤੇ ਅਖ਼ਬਾਰਾਂ ਵਿਚ ਅੱਜ ਉਸ ਦੀਆਂ ਏਹੀ ਵਿਸ਼ੇ ਦੀਆਂ ਲਿਖਤਾਂ ਦੇ ਚਰਚੇ ਹਨ ਸਾਗਰ ਨੂੰ ਗਾਗਰ ਵਿੱਚ ਪਾਉਣ ਦੀ ਮਹਾਰਤ ਉਸ ਨੂੰ ਕੁਦਰਤ ਨੇ ਬਖਸ਼ੀ ਹੈ ਜਿਸ ਦਾ ਉਹ ਪੂਰਾ ਲਾਭ ਉਠਾਉਂਦੇ ਹੋਏ ਲੋਕਾਂ ਸਾਹਮਣੇ ਨਿੱਤ ਦਿਨ ਇਕ ਨਵੀਂ ਕਵਿਤਾ ਪੇਸ਼ ਕਰਦਾ ਹੈ ਮੈਂ ਚਾਹੁੰਦਾ ਹਾਂ ਬਿੰਦਰ ਦੀ ਕਲਮ ਸਦਾ ਉਚੀਆਂ ਬੁਲੰਦੀਆਂ ਨੂੰ ਛੂਹੇ ਅਤੇ ਜਿਹੜੀ ਉਹ ਨਿਰਪੱਖ ਸੋਚ ਨਾਲ ਸਮਾਜ ਜਗਾਉਣ ਦੇ ਜਜ਼ਬੇ ਨੂੰ ਲੈ ਕੇ ਤੁਰਿਆ ਹੈ ਉਸ ਮਕਸਦ ਵਿੱਚ ਕਾਮਯਾਬ ਹੋਵੇ ਬਿੰਦਰ ਸਾਹਿਤ ਦੀਆਂ ਕੁਝ ਲਿਖਤਾਂ ਜੋ ਮੂੰਹੋਂ ਬੋਲਦੀਆਂ ਨੇ..

ਸੱਚਾ ਗਿਆਨ

ਦਿਲ ਤੋਂ ਸੱਚ ਬਿਆਨ ਹੋ ਗਿਆ
ਮਹਾਮੂਰਖ ਮੈ ਵਿਦਵਾਨ ਹੋ ਗਿਆ

ਰੱਬ ਕੁਦਰਤ ਵਿੱਚ ਫਰਕ ਲੱਭਦਾ
ਮੈਂ ਅੱਜ ਅੰਤਰ ਧਿਆਨ ਹੋ ਗਿਆ

ਕੁਦਰਤ ਸੱਚ ਹੈ ਰੱਬ ਗੱਪ ਹੈ
ਸੱਚਮੁੱਚ ਸੱਚਾ ਗਿਆਨ ਹੋ ਗਿਆ

ਸਵਰਗ ਨਰਕ ਦੇ ਝੂਠ ਡਰਾਵੇ
ਸਮਝ ਕੇ ਮਨ ਪ੍ਰੇਸਾਨ ਹੋ ਗਿਆ

ਧਰਮ ਸੀ ਬਿਜਨਸ ਬੀਤੇ ਯੁਗ ਦਾ
ਅੱਜ ਜੋ ਬਹੁਤ ਮਹਾਨ ਹੋ ਗਿਆ

ਪਦਾਰਥੀ ਭੁੱਖ ਚੋਂ ਰੱਬ ਪਣਪਿਆ
ਬਿਨ ਸ਼ਕਲੋਂ ਜੋ ਪਰਵਾਨ ਹੋ ਗਿਆ

ਤੰਤਰਿਕ ਵਿਦਿਆ ਨੀਰਾ ਧੋਖਾ
ਪਰ ਤੰਤਰਿਕ ਧਨਵਾਨ ਹੋ ਗਿਆ

ਰਾਜਾ ਰੱਬ ਦਾ ਰੂਪ ਸੀ ਪਹਿਲਾ
ਅੱਜ ਜਿਸਦਾ ਮਤਦਾਨ ਹੋ ਗਿਆ

ਮਜੵਬਾਂ ਦੇ ਮਕਸਦ ਲਈ ਲੜਦਾ
ਮੁਤੱਸਵੀ ਹੁਣ ਇਨਸਾਨ ਹੋ ਗਿਆ

ਕੁਲੀਆਂ ਦੇ ਵਿਚ ਗੁਰਬਤ ਵਸਦੀ
ਰੱਬ ਦਾ ਪੱਕਾ ਮਕਾਨ ਹੋ ਗਿਆ

ਖੁਦ ਨੂਂੰ ਖੁਦਾ ਦੇ ਨੇੜੇ ਸਮਝਦਾ
ਮੋਮਿਨ ਪੁਰਸ਼ ਸ਼ੈਤਾਨ ਹੋ ਗਿਆ

ਅੰਧ ਵਿਸ਼ਵਾਸ ਨੇ ਹੱਦਾਂ ਟੱਪੀਆਂ
ਸੰਗਮਰਮਰੀ ਸ਼ਮਸਾਨ ਹੋ ਗਿਆ

ਆਦੀ ਮਾਨਵ ਦੀਆ ਲਿਖਤਾਂ ਦਾ
ਖਰੜਾ ਅੱਜ ਪ੍ਰਮਾਣ ਹੋ ਗਿਆ

ਪੜੇ ਲਿਖੇ ਧਰਮਾ ਲਈ ਲੜਦੇ
ਵੇਖ ਕੇ ਮਨ ਹੈਰਾਨ ਹੋ ਗਿਆ

ਪੋਥੀਆਂ ਪੜ ਪੜ ਕਥਾ ਸਣਾਉਂਦਾ
ਬੰਦਾ ਅੱਜ ਭਗਵਾਨ ਹੋ ਗਿਆ

ਜਿੰਦਗੀ ਵਾਰੋ ਅਨਪੜ ਧਰਮੀਓ
ਸ਼ਾਤਿਰਾਂ ਵਲੋਂ ਫੁਰਮਾਨ ਹੋ ਗਿਆ

ਭਾਰਤ ਮਹਾਨ ਦਾ ਬੱਚਾ ਬੱਚਾ
ਬਾਬਿਆਂ ਦਾ ਕਦਰਦਾਨ ਹੋ ਗਿਆ

ਸੱਚ ਨੂਂੰ ਗਾਲਾਂ ਪੈਂਦੀਆ ਹਰ ਥਾਂ
ਝੂਠਿਆਂ ਦਾ ਸਨਮਾਨ ਹੋ ਗਿਆ

ਰੱਬ ਨੂਂੰ ਟੱਬ ਤੂਂੰ ਦੱਸਦਾ ਮਿਤਰਾ
ਲੱਗਦਾ ਤੈਨੂਂੰ ਗੁਮਾਨ ਹੋ ਗਿਆ

ਸਾਰੇ ਕਹਿਣਗੇ ਕਵਿਤਾ ਪੜਕੇ
ਕਮਲਾ ਬਿੰਦਰ ਜਾਨ ਹੋ ਗਿਆ
——-0—–

** ਕਲਮ **
ਕਮਲੀ ਕਲਮ ਮੇਰੀ ਕਮਲਾਈ
ਮੌਤ ਸੱਚ ਦੀ, ਤੱਕ ਮੁਰਝਾਈ

ਕਿਰਤੀ ਵਿਕਿਆ ਕੋਡੀ ਦੇ ਤੁਲ
ਖੁੱਦ ਨੂੰ ਤੱਕਿਆ ਜਦ ਕਰਜਾਈ

ਔਰਤ ਦਾ ਪੱਖ ਕੋਈ ਨਾ ਪੂਰੇ
ਦੁਨਿਆ ਵੇਖੀ ਅੱਜ ਹਰਜਾਈ

ਅੱਤ ਜੁਲਮ ਦੀ ਬੇਵਸ ਉਤੇ
ਜਿਸਮਾ ਦੀ ਹਰ ਕ਼ੀਮਤ ਪਾਈ

ਧਰਮ ਦੇ ਠੇਕੇਦਾਰ ਮੁਤਸਵੀ
ਕੁਲ ਜਹਾਨ ਚ ਜਹਿਰ ਫਲ਼ਾਈ

ਦੁਨੀਆਂ ਨੂੰ ਸੰਦੇਸ ਉਹ ਦੇਵਣ
ਜੋਂ ਨਾਂ ਜਾਣਨ ਅਕਸ਼ਰ ਢਾਈ

ਡੇਰਿਆਂ ਵੱਲ਼ ਨੂੰ ਭੱਜੀ ਦੂਨੀਆ
ਅਨਪੜਤਾ ਪੜਿਆਂ ਤੇ ਛਾਈ

ਮਾਪਿਆਂ ਦਾ ਨਾਂ ਦੁਖ ਵੰਡਾਇਆ
ਦਿਲ ਤੋੜਨ ਦੀ ਕਸਮ ਹੈ ਖਾਈ

ਕਲਪ ਕਲਪ ਕੇ ਕੀ ਕਹਿੰਦਾ ਤੂੰ
ਗੱਲ ਤੇਰੀ ਕਿਸੇ ਸਮਝ ਨਾ ਆਈ

ਕਲਮ ਦੀ ਤਾਕਤ ਜੁੱਗ ਬਦਲਦੀ
ਬਿੰਦਰਾ ਨਿਤ ਦਿਨ ਦੇਵੇਂ ਦੁਹਾਈ

ਗਾਣ ਵਾਲੇ ਅੱਜ ਪੈਸੇ ਦੇ ਪੁਤ
ਪੀੜ ਕਲਮ ਦੀ ਕਿਸੇ ਨਾ ਗਾਈ

ਰਮੇਸ਼ਵਰ ਸਿੰਘ

 

 

 

 

 

 

 

ਸੰਪਰਕ ਨੰਬਰ- 9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਦੀ ਪਰਵਾਜ਼:4.- ਪੰਜਾਬੀ ਸ਼ਬਦਾਵਲੀ ਵਿੱਚ ‘ਪ’ ਧੁਨੀ ਦੇ ਅਰਥ:1
Next articleਸ਼ਬਦਾਂ ਦੀ ਪਰਵਾਜ਼:3. ਸ਼ਬਦ ਕਿਵੇਂ ਬਣੇ? -(शब्द कैसे बने?):