ਪਟਨਾ (ਸਮਾਜ ਵੀਕਲੀ): ਬਿਹਾਰ ’ਚ ਪੰਚਾਇਤ ਚੋਣਾਂ ਦੌਰਾਨ ਕੁਝ ਥਾਵਾਂ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ ਕੀਤਾ ਗਿਆ। ਵੈਸ਼ਾਲੀ ਜ਼ਿਲ੍ਹੇ ’ਚ ਹਾਜੀਪੁਰ ਦੇ ਇਕ ਪੋਲਿੰਗ ਬੂਥ ’ਤੇ ਕੁਝ ਲੋਕਾਂ ਨੇ ਹਮਲਾ ਕਰਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਨੂੰ ਨੁਕਸਾਨ ਪਹੁੰਚਾਇਆ। ਇਹ ਘਟਨਾ ਜ਼ਿਲ੍ਹੇ ਦੇ ਰਾਜਾ ਪਾਕੜ ਬਲਾਕ ਦੇ ਪਿੰਡ ਰਸੂਲਪੁਰ ਦੇ ਮਿਡਲ ਸਕੂਲ ’ਚ ਵਾਪਰੀ।
ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਐੱਸਪੀ ਮਨੀਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਿੰਡ ’ਚ ਪੁੱਜੀ ਅਤੇ ਹਾਲਾਤ ਕਾਬੂ ਹੇਠ ਲਿਆਂਦੇ। ਹਿੰਸਾ ਮਗਰੋਂ ਪੋਲਿੰਗ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਮੌਕੇ ਤੋਂ ਭੱਜ ਗਏ ਸਨ। ਪੁਲੀਸ ਦੇ ਪਹੁੰਚਣ ’ਤੇ ਉਹ ਮੁੜ ਪੋਲਿੰਗ ਬੂਥ ’ਤੇ ਪਰਤੇ। ਐੱਸਪੀ ਨੇ ਦੱਸਿਆ ਕਿ ਪੋਲਿੰਗ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਹਿੰਸਾ ਰੋਕਣ ਲਈ ਵਾਧੂ ਪੁਲੀਸ ਕਰਮੀ ਤਾਇਨਾਤ ਕਰ ਦਿੱਤੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly