(ਸਮਾਜ ਵੀਕਲੀ)
ਸਭ ਤੋਂ ਵੱਡੀ ਭੁੱਲ ਸੀ ਮੇਰੀ,
ਤੈਨੂੰ ਆਪਣੀ ਜਾਨ ਸਮਝਣ ਦੀ।
ਤੇਰੀ ਬੇਰੁੱਖੀ,ਤੇਰੇ ਇਨਕਾਰ ਨੂੰ,
ਆਪਣਾ ਨੁਕਸਾਨ ਸਮਝਣ ਦੀ।
ਬੱਸ ਇਕੋ ਇੱਕ ਗ਼ਲਤੀ ਦੀ,
ਪਲ ਪਲ ਸਜ਼ਾ ਪਾਉਂਦਾ ਰਹਿੰਦਾ ਹਾਂ।
ਚੱਜ ਦਾ ਕੋਈ ਕੰਮ ਕਰਨਾ ਛੱਡ,
ਵਾਂਗ ਝੱਲਿਆ ਗਾਉਂਦਾ ਰਹਿੰਦਾ ਹਾਂ।
ਸਮਾਜ ਸੇਵਾ ਨਾ ਕਰ ਸਕਿਆ,
ਨਾ ਲੈ ਸਕਿਆ ਸੁਧ ਪਰਿਵਾਰ ਦੀ।
ਸਾਹਿਤ ਸੇਵਾ ਕਰੀ ਗਿਆ ਸਦਾ,
ਲਿਖ ਗੱਲ ਮਨ ਆਏ ਵਿਚਾਰ ਦੀ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly