ਕੈਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-(ਸਮਾਜ ਵੀਕਲੀ)– ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ 7 ਵਾ ਕਬੱਡੀ ਕੱਪ ਬਾਬਾ ਮਾੜੂ ਰਾਮ ਸਪੋਰਟਸ ਕਲੱਬ ਗਰਾਮ ਪੰਚਾਇਤ ਐਨ ਆਰ ਆਈ ਵੀਰਾ ਤੇ ਸਮੂਹ ਨਗਰ ਨਿਵਾਸੀ ਮਦਨੀਪੁਰ ਵਲੋ 6 ਤੇ 7 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦਿਆਂ ਸਾਨੂੰ ਮਾਲਵੇ ਦੇ ਪ੍ਰਸਿੱਧ ਪ੍ਰਮੋਟਰ ਸਰਦਾਰ ਅਨੋਖ ਸਿੰਘ ਢਿਲੋਂ ਕਨੇਡਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਜਿਥੇ ਆਲ ਓਪਨ ਕਬੱਡੀ ਦਾ ਪਹਿਲਾ ਇਨਾਮ 61000 ਰੁਪਏ ਤੇ ਦੂਸਰਾ ਇਨਾਮ 51000 ਰੁਪਏ ਦਿੱਤਾ ਜਾਵੇਗਾ।
ਬੈਸਟ ਰੇਡਰ ਜਾਫੀ ਨੂੰ 21000- 21000 ਨਾਲ ਸਨਮਾਨਿਤ ਕੀਤਾ ਜਾਵੇਗਾ। ਉਥੇ ਹੀ ਛੋਟੀ ਉਮਰ ਵਿੱਚ ਵੱਡਾ ਨਾਮ ਬਣਾਉਣ ਵਾਲੇ ਮਾਲਵੇ ਦੇ ਪ੍ਰਸਿੱਧ ਪ੍ਰਮੋਟਰ ਸਰਦਾਰ ਅਨੋਖ ਸਿੰਘ ਢਿਲੋਂ ਕਨੇਡਾ ਵਲੋ ਮਾ ਖੇਡ ਕਬੱਡੀ ਦੀ ਸੇਵਾ ਕਰਨ ਵਾਲੀਆਂ ਸ਼ਖਸੀਅਤਾ ਅਮਨ ਕੁੱਲੇਵਾਲੀਆ ਕਬੱਡੀ ਦੇ ਹੀਰੇ ਪੇਜ, ਕਬੱਡੀ ਲ਼ੇਖਕ ਬਿੱਟੂ ਸੰਕਰੀਆ, ਤੇਜਿੰਦਰ ਕਕਰਾਲਾ, ਬਿੱਟਾ ਘੜੂੰਆ ਮੋਹਾਲੀ ਕਬੱਡੀ ਪੇਜ, ਕਬੱਡੀ ਲ਼ੇਖਕ ਦਰਸ਼ਨ ਦੁਤਾਲ, ਭੋਲਾ ਦਿਆਲਪੁਰੀਆ ਕਬੱਡੀ ਦੀ ਦੁਨੀਆਂ ਪੇਜ ਅਤੇ ਹੈਪੀ ਰੁੜਕੀ ਦਾ 11000-11000 ਰੁਪਏ ਦੀਆਂ ਨਰਦ ਰਾਸ਼ੀਆ ਨਾਲ ਵਿਸੇਸ ਸਨਮਾਨ ਕੀਤਾ ਜਾਵੇਗਾ। ਜਿਕਰਯੋਗ ਹੈ ਸਰਦਾਰ ਅਨੋਖ ਸਿੰਘ ਢਿਲੋਂ ਕਨੇਡਾ ਕਬੱਡੀ ਖਿਡਾਰੀਆਂ ਤੇ ਕਬੱਡੀ ਖੇਡ ਨਾਲ ਜੁੜੀਆਂ ਸਖਸੀਅਤਾਂ ਦਾ ਗੱਡੀਆਂ ਮੋਟਰਸਾਇਕਲਾਂ ਤੇ ਨਕਦ ਰਾਸੀਆ ਨਾਲ ਸਨਮਾਨ ਕਰਦੇ ਹਨ। ਉਥੇ ਹੀ ਮਾਲਵੇ ਦੇ ਚੋਟੀ ਦੇ ਕਬੱਡੀ ਕੱਪਾਂ ਤੇ ਲੱਖਾਂ ਦੇ ਪਹਿਲੇ ਤੇ ਦੂਜੇ ਇਨਾਮ ਸਪੋਸਰ ਕਰਦੇ ਹਨ। ਸਭ ਦਰਸਕ ਵੀਰਾ ਨੂੰ ਮਦਨੀਪੁਰ ਦੇ ਕਬੱਡੀ ਕੱਪ ਤੇ ਪਹੁੰਚਣ ਦੇ ਖੁੱਲੇ ਸੱਦੇ ਦਿੱਤੇ ਜਾਦੇ ਹਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly