ਵੱਡੇ ਵਡੇਰੇ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਸਾਡੇ ਸਭ ਦੇ ਵੱਡੇ ਵਡੇਰੇ,
ਜਿਹੜੇ ਵਿਸਰੇ ਚੇਤੇ ਚੋਂ ਤੇਰੇ,
ਹੁਣ ਨਹੀਂ ਆਉਂਦੇ ਯਾਦ ਤੇਰੇ,
ਜਿੱਥੇ ਅੱਜ ਤੂੰ ਪਹੁੰਚ ਗਿਆ ਏਂ,
ਓਹੀ ਬਾਬੇ ਮੁੱਢ ਨੇ ਤੇਰੇ,
ਜਿਨ੍ਹਾਂ ਰੱਜ ਕੇ ਮਿਹਨਤਾਂ ਕਰੀਆਂ,
ਸਿਰ ਉੱਤੇ ਸੀ ਪੰਡਾਂ ਧਰੀਆਂ,
ਜਿੰਨਾਂ ਦੀਆਂ ਜਵਾਨੀ ਦੀਆਂ,
ਆਪਣੀਆਂ ਸੀ ਰੀਝਾਂ ਮਰੀਆਂ,
ਬੱਚਿਆਂ ਖਾਤਰ ਕਰ ਕੇ ਮਿਹਨਤਾਂ,
ਚਾਅ ਓਹਨਾਂ ਦੇ ਵਿੱਚ ਹੀ ਰਹਿ ਗਏ,
ਖੁਸ਼ੀਆਂ ਵੀ ਰਹਿ ਗਈਆਂ ਧਰੀਆਂ,
ਕਿੰਨੇ ਔਖੇ ਸੌਖੇ ਦਿਨ ਦੇਖ ਕੇ,
ਆਪਣੇ ਸੁਪਨਿਆਂ ਨੂੰ ਵੇਚ ਕੇ,
ਤੈਨੂੰ ਪੜਾਈ ਕਰਵਾਉਣ ਲਈ,
ਤੈਨੂੰ ਅੱਗੇ ਵਧਾਉਣ ਲਈ,
ਸੱਧਰਾਂ ਓਹਨਾਂ ਦੀਆਂ ਸੀ ਮਰੀਆਂ,
ਅੱਜ ਤੂੰ ਬਹੁਤ ਵੱਡਾ ਬਣ ਗਿਆ,
ਤੂੰ ਕਹੇਂ ਮੈਂ ਬਹੁਤ ਕੰਮ ਕਰ ਗਿਆ,
ਮੈਂ ਆਪ ਨੂੰ ਅੱਗੇ ਵਧਾ ਲਿਆ,
ਆਪਣੇ ਉੱਤੇ ਲੇਬਲ ਲਗਾ ਲਿਆ,
ਕਿੱਥੋਂ ਸ਼ੁਰੂ ਹੋਈ ਸੀ ਤਰੱਕੀ,
ਜਿੰਨਾਂ ਨੇ ਗੁੱਡੀ ਸੀ ਮੱਕੀ,
ਕੀ ਓਹਨਾਂ ਦੀ ਮਿਹਨਤ ਨਾਲ,
ਸੱਜਣਾ ਤੇਰੀ ਹੋਈ ਨੀ ਤਰੱਕੀ,
ਅੱਜ ਧਰਮਿੰਦਰਾ ਤੂੰ ਆਖੇਂ,
ਮੈਂ ਬਣਾਇਆ ਸਭ ਕੁਛ ਆਪੇ,
ਤੂੰ ਕਿੱਥੇ ਇਹ ਸਭ ਕਰ ਲੈਂਦਾ,
ਜੇ ਹੁੰਦੇ ਨਾ ਤੇਰੇ ਵਡੇਰੇ ਤੇ ਮਾਪੇ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਮੋਟਰ ਤੇ ਪ੍ਰੋਡਿਊਸਰ ਦਿਲਬਹਾਰ ਸ਼ੌਕਤ ਦੇ ਭੂਆਂ ਕਮਲਾ ਪੋਸਲਾ ਜੀ ਨੂੰ ਨਿੱਘੀਆਂ ਸ਼ਰਧਾਂਜਲੀਆ
Next articleਪਿਆਰੀਆਂ ਰੁੱਤਾਂ