ਨਸ਼ਾਖੋਰੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਵੱਡੇ ਉਪਰਾਲਿਆਂ ਦੀ ਲੋੜ – ਸਤੀਸ਼ ਚੰਦਰਾ

ਮਿੰਨੀ ਸੈਕਟਰੀਏਟ ਚੰਡੀਗੜ੍ਹ ਵਿਖੇ ਬੈਪਟਿਸਟ ਸੁਸਾਇਟੀ ਦੀ ਹੋਈ ਮੁਲਾਕਾਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੱਟੜ ਇਮਾਨਦਾਰ,ਦੇਸ਼ ਭਗਤ ਅਤੇ ਨਿਧੜਕ ਆਈ.ਏ.ਐਸ ਅਧਿਕਾਰੀ ਕਪੂਰਥਲਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਹੇ ਅਤੇ ਇਸ ਵੇਲੇ ਦੇ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਦੇ ਚੇਅਪਰਸਨ ਸਤੀਸ਼ ਚੰਦਰਾ ਨਾਲ ਮਿੰਨੀ ਸੈਕਟਰੀਏਟ ਚੰਡੀਗੜ੍ਹ ਵਿਖੇ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਵਫਦ ਦੀ ਇੱਕ ਵਿਸ਼ੇਸ਼ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਸਲਾਹਕਾਰ ਮੱਖਣ ਲਾਲ ਪਟਵਾਰੀ ਮੌਜੂਦ ਰਹੇ। ਇਸ ਮੌਕੇ ਪੰਜਾਬ ਪੁਲਿਸ ਅੰਦਰ ਚੁਸਤੀ ਫੁਰਤੀ, ਨਸ਼ਖੋਰੀ ਅਤੇ ਬੇਰੋਜ਼ਗਾਰੀ ਦੇ ਮੁੱਦਿਆਂ ਤੇ ਗਲਬਾਤ ਹੋਈ।

ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਇਹ ਵਿਚਾਰ ਰੱਖੇ ਕੇ ਪੰਜਾਬ ਪੁਲਿਸ ਨੇ ਬਹੁਤ ਸਾਰੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਜੇਲਾਂ ਵਿੱਚ ਡੱਕੇ ਹਨ।ਪਰ ਇਸ ਦੇ ਬਾਵਜੂਦ ਵੀ ਨਸ਼ਿਆਂ ਨੂੰ ਠੱਲ ਨਹੀਂ ਪਈ। ਕੁਝ ਕਾਰਨ ਇਹ ਵੀ ਹਨ ਕੇ ਬਾਰਡਰ ਸਟੇਟ ਹੋਣ ਕਰਕੇ ਡਰੋਨ ਰਾਹੀਂ ਨਸ਼ੇ ਸਪਲਾਈ ਹੋ ਰਹੇ ਹਨ। ਨਿੱਤਰੋਜ਼ ਮਾਵਾਂ ਦੇ ਪੁੱਤ ਓਵਰ ਡੋਜ਼ ਨਾਲ ਮਰ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ।ਮੁਲਾਕਾਤ ਦੌਰਾਨ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ,ਨਸ਼ਿਆਂ ਦਾ ਕਾਰਨ ਵਿਹਲਾਪਣ ਅਤੇ ਜਾਗਰੂਕਤਾ ਦੀ ਘਾਟ ਹੈ। ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਦੇ ਚੇਅਪਰਸਨ ਸਤੀਸ਼ ਚੰਦਰਾ ਨੇ ਕਿਹਾ ਕਿ ਨਸ਼ਾਖੋਰੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ।

ਸਮਾਜਿਕ ਸੰਸਥਾਵਾਂ,ਧਾਰਮਿਕ ਸੰਸਥਾਵਾਂ ਅਤੇ ਵਿਦਿਅਕ ਅਦਾਰਿਆਂ ਨੂੰ ਨਸ਼ਾ-ਖੋਰੀ ਦੇ ਖਾਤਮੇ ਲਈ ਅੱਗੇ ਆਉਣਾ ਪਵੇਗਾ। ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਅਥਾਰਟੀ ਵੱਧ ਚੜ੍ਹ ਕੇ ਸਹਿਯੋਗ ਦੇਣ ਲਈ ਤੱਤਪਰ ਰਹੇਗੀ। ਸੋਸਾਇਟੀ ਦੇ ਸਲਾਹਕਾਰ ਮੱਖਣ ਲਾਲ ਪਟਵਾਰੀ ਨੇ ਮੀਡੀਆ ਨਾਲ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਦੇ ਚੇਅਪਰਸਨ ਸਤੀਸ਼ ਚੰਦਰਾ ਨਾਲ ਅੱਜ ਦੀ ਮੁਲਾਕਾਤ ਆਰਥਿਕ ਰਹੀ। ਇਸ ਮੀਟਿੰਗ ਵਿੱਚ ਨਸ਼ਾਖੋਰੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ। ਆਉਣ ਵਾਲੇ ਸਮੇਂ ਵਿੱਚ ਸੋਸਾਇਟੀ ਨੀਤੀਗਤ ਪ੍ਰੋਗਰਾਮ ਉਲੀਕ ਕੇ ਨਸ਼ਿਆਂ ਵਿਰੁੱਧ ਸੈਮੀਨਾਰ, ਨੁੱਕੜ ਨਾਟਕ ਤੋਂ ਇਲਾਵਾ ਹੋਰ ਜਾਗਰੂਕ ਪ੍ਰੋਗਰਾਮ ਕਰੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਦਾ ਚਾਨਣ
Next articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿਖੇ ਅੰਡਰ 19 ਕਲਸਟਰ ਵਾਲੀਵਾਲ ਟੂਰਨਾਮੈਂਟ ਧੂਮਧਾਮ ਨਾਲ ਸੰਪੰਨ