ਅਕਾਲੀ ਬਸਪਾ ਨੂੰ ਬਸਤੀ ਬੂਲਪੁਰ ਵਿੱਚ ਵੱਡਾ ਝਟਕਾ

ਬਸਤੀ ਬੂਲਪੁਰ ਦੇ ਸਰਪੰਚ ਲੇਖਰਾਜ ਆਪਣੇ ਕਈ ਸਾਥੀਆਂ ਸਮੇਤ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਹੋਏ ਸ਼ਾਮਿਲ

ਵਿਧਾਇਕ ਚੀਮਾ ਨੇ ਕੀਤਾ ਸਨਮਾਨਿਤ ਕਰ ਕੀਤਾ ਨਿੱਘਾ ਸਵਾਗਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਹਲਕਾ ਸੁਲਤਾਨਪੁਰ ਲੋਧੀ ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਪਿੰਡ ਬਸਤੀ ਬੂਲਪੁਰ ਵਿਖੇ ਕਾਂਗਰਸੀ ਰਹੇ ਲੇਖਰਾਜ ਸਰਪੰਚ ਬਸਤੀ ਬੂਲਪੁਰ ਆਪਣੇ ਸਾਥੀਆਂ ਤੇ ਕਈ ਹੋਰ ਪਰਿਵਾਰ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹਲਕੇ ਅੰਦਰ ਕੀਤੇ ਗਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਸਮਾਜ ਪਾਰਟੀ ਤੇ ਹੋਰ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆਖ ਮੁੜ ਤੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰਨ ਵਾਲੇ ਇਨ੍ਹਾਂ ਪਰਿਵਾਰਾਂ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਆਇਆ ਆਖਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲਿਆਂ ਚ ਲੇਖਰਾਜ ਸਰਪੰਚ , ਬੂਟਾ ਰਾਮ ਪੰਚ , ਕੁਲਵੰਤ ਕੌਰ ਪੰਚ , ਗਿਆਨ ਸਿੰਘ, ਸੁਖਦੇਵ ਸਿੰਘ ਨਾਹਰ, ਸਲਵਿੰਦਰ ਸਿੰਘ , ਗੁਰਪ੍ਰੀਤ ਸਿੰਘ, ਕਸ਼ਮੀਰ ਸਿੰਘ, ਅਨੁਰੂਪ ਸਿੰਘ ,ਸੰਦੀਪ ਸਿੰਘ, ਅਜੇ ਕੁਮਾਰ , ਦਵਿੰਦਰ ਜੋਤ , ਜਸਨੂਰ ਸਿੰਘ , ਕਰਨਪ੍ਰੀਤ ਸਿੰਘ , ਦਿਲਪ੍ਰੀਤ ਸਿੰਘ , ਦੇਸ ਰਾਜ , ਮੰਗਤ ਰਾਮ , ਮਾਸਟਰ ਗਿਆਨ ਸਿੰਘ , ਨਵਰੂਪ ਸਿੰਘ, ਪਿਆਰਾ ਲਾਲ, ਜਗਜੀਤ ਸਿੰਘ ਚਰਨਜੀਤ ਸਿੰਘ, ਰਾਜਵਿੰਦਰ ਕੌਰ , ਬਲਵਿੰਦਰ ਕੌਰ, ਚਰਨਜੀਤ ਕੌਰ, ਸੋਨੀਆ , ਕਮਲਪ੍ਰੀਤ ਸਿੰਘ , ਸ਼ਿਵ ਸਨਮ ,ਪ੍ਰਿੰਸ ਆਦਿ ਸ਼ਾਮਿਲ ਹਨ।

ਉਨ੍ਹਾਂ ਆਖਿਆ ਕਿ ਬੀਤੇ ਸਮੇਂ ਦੌਰਾਨ ਕੁਝ ਕਾਰਨਾਂ ਕਰਕੇ ਉਹ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਪ੍ਰੰਤੂ ਅੱਜ ਵਿਧਾਇਕ ਚੀਮਾ ਨੇ ਉੰਨਾ ਦੇ ਗਿਲੇਸ਼ਿਕਵੇ ਅਤੇ ਗ਼ਲਤਫ਼ਹਿਮੀਆਂ ਦੂਰ ਕਰਵਾ ਦਿਤੀਆਂ ਹਨ ਅਤੇ ਹਲਕੇ ਅੰਦਰ ਵਿਧਾਇਕ ਚੀਮਾ ਵੱਲੋਂ ਕਰਵਾਇਆ ਗਿਆ ਸਰਵਪੱਖੀ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਹੀ ਉੰਨਾ ਵਲੋਂ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕੀਤੀ ਹੈ। ਇਸ ਮੌਕੇ ਉਨ੍ਹਾਂ ਸਾਂਝੇ ਤੌਰ ਤੇ ਵਿਧਾਇਕ ਚੀਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਤੇ ਉੰਨਾ ਦਾ ਪੂਰਾ ਸਾਥ ਦੇਣਗੇ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰੀ ਤਨਦੇਹੀ ਨਾਲ ਕੰਮ ਕਰਦੇ ਹੋਏ ਵਿਧਾਇਕ ਚੀਮਾ ਦੀ ਜਿੱਤ ਨੂੰ ਯਕੀਨੀ ਬਣਾਉਣਗੇ। ਉੰਨਾ ਕਿਹਾ ਕਿ ਜਿਸ ਪੱਧਰ ਤੇ ਵਿਕਾਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹਲਕੇ ਦੇ ਪਿੰਡਾ ਵਿੱਚ ਹੋਇਆ ਹੈ ਉੰਨਾ ਪਹਿਲਾ ਕਦੇ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਇਆ।

ਜਿਸਦੇ ਫਲਰੂਪ ਪੂਰਾ ਹਲਕਾ ਸੂਬੇ ਲਈ ਇੱਕ ਚਾਨਣਮੁਨਾਰੇ ਦੇ ਵਜੋਂ ਉਭਰਕੇ ਸਾਹਮਣੇ ਆਇਆ ਹੈ। ਇਸ ਮੌਕੇ ਵਿਧਾਇਕ ਚੀਮਾ ਨੇ ਉਕਤ ਪਰਿਵਾਰਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਕਿ ਸਮੂਹ ਪਰਿਵਾਰਾਂ ਨੂੰ ਪਾਰਟੀ ਵੱਲੋਂ ਪੂਰਾ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਪੰਚ ਲੇਖਰਾਜ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਪਰਿਵਾਰਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਹਲਕੇ ਅੰਦਰ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਅੰਦਰ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਪਿੰਡ ਦਾ ਪੈਦਲ ਦੌਰਾ ਕਰਕੇ ਉਨ੍ਹਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਤੇ ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ,ਨੌਜਵਾਨ ਆਗੂ ਜਸਕਰਨ ਸਿੰਘ ਚੀਮਾ, ਬਲਾਕ ਸੰਮਤੀ ਇੰਦਰਜੀਤ ਸਿੰਘ ਲਿਫਟਰ, ਹਰਨੇਕ ਸਿੰਘ ਵਿਰਦੀ ਸੀਨੀਅਰ ਕਾਂਗਰਸੀ ਆਗੂ, ਰਣਜੀਤ ਸਿੰਘ ਲਾਡੀ ਸਰਪੰਚ ਠੇਹਵਾਲਾ, ਗੁਰਭੇਜ ਸਿੰਘ ਸੁਆਮੀ, ਸੁੱਖਵਿੰਦਰ ਸਿੰਘ ਸੋਂਦ, ਚਰਨਜੀਤ ਸਿੰਘ ਬੂਲਪੁਰ,ਹਰਮਿੰਦਰ ਸਿੰਘ ਬੂਲਪੁਰ, ਆਦਿ ਮੌਜੂਦ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਨੂੰ ਨਿਵਾਜਿਆ ਗਿਆ ਸਰਵੋਤਮ ਇੰਨਫਰਾਸਟਕਚਰ (ਏ ਪਲੱਸ) ਐੱਫ ਏ ਪੀ ਸਟੇਟ ਐਵਾਰਡ ਨਾਲ
Next articleਭੁੁਪੇਂਦਰ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ