ਰੇਲਵੇ ਦਾ ਵੱਡਾ ਐਲਾਨ: ਦੀਵਾਲੀ-ਛੱਠ ਲਈ 10 ਹਜ਼ਾਰ ਤੋਂ ਵੱਧ ਸਪੈਸ਼ਲ ਟਰੇਨਾਂ ਚੱਲਣਗੀਆਂ, 1 ਕਰੋੜ ਯਾਤਰੀਆਂ ਨੂੰ ਮਿਲੇਗੀ ਸਹੂਲਤ

ਨਵੀਂ ਦਿੱਲੀ — ਦੀਵਾਲੀ ਅਤੇ ਛਠ ਪੂਜਾ ਦੌਰਾਨ ਟਰੇਨਾਂ ‘ਚ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ 10 ਹਜ਼ਾਰ ਤੋਂ ਜ਼ਿਆਦਾ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 100 ਤੋਂ ਵੱਧ ਟਰੇਨਾਂ ‘ਚ ਜਨਰਲ ਕੋਚ ਵਧਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਰੇਲਵੇ ਦੇ ਇਸ ਫੈਸਲੇ ਨਾਲ ਕਰੀਬ ਇੱਕ ਕਰੋੜ ਯਾਤਰੀਆਂ ਨੂੰ ਸਹੂਲਤ ਮਿਲੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਰੇਲਵੇ ਨੇ ਦੀਵਾਲੀ ਅਤੇ ਛਠ ਪੂਜਾ ਨੂੰ ਧਿਆਨ ‘ਚ ਰੱਖਦਿਆਂ ਖਾਸ ਤਿਆਰੀਆਂ ਕੀਤੀਆਂ ਹਨ। ਰੇਲਵੇ ਲਗਭਗ 108 ਟਰੇਨਾਂ ‘ਚ ਜਨਰਲ ਕੋਚ ਵਧਾਉਣ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਯਾਤਰੀਆਂ ਨੂੰ ਸਫਰ ਕਰਨ ਦਾ ਮੌਕਾ ਮਿਲ ਸਕੇ। ਇਸ ਤੋਂ ਇਲਾਵਾ, 2024-2025 ਵਿੱਚ 5,975 ਟਰੇਨਾਂ ਨੂੰ ਸੂਚਿਤ ਕੀਤਾ ਗਿਆ ਹੈ। ਰੇਲਵੇ ਦੇ ਅਨੁਸਾਰ, ਇਸ ਨਾਲ ਦੀਵਾਲੀ ਅਤੇ ਛਠ ਪੂਜਾ ਦੀ ਭੀੜ ਦੌਰਾਨ 1 ਕਰੋੜ ਤੋਂ ਵੱਧ ਯਾਤਰੀਆਂ ਨੂੰ ਘਰ ਜਾਣ ਦੀ ਸਹੂਲਤ ਮਿਲੇਗੀ। ਦੱਸ ਦੇਈਏ ਕਿ ਸਾਲ 2023 ਅਤੇ 2024 ‘ਚ ਪੂਜਾ ਸਪੈਸ਼ਲ ਟਰੇਨਾਂ ਦੀ ਗਿਣਤੀ 4,429 ਸੀ, ਇਸ ਤੋਂ ਪਹਿਲਾਂ 25 ਸਤੰਬਰ ਨੂੰ ਆਨੰਦ ਵਿਹਾਰ ਤੋਂ ਬਰੌਨੀ ਵਿਚਾਲੇ ਸਪੈਸ਼ਲ ਟਰੇਨ ਚਲਾਉਣ ਦੀ ਗੱਲ ਸਾਹਮਣੇ ਆਈ ਸੀ। ਸਪੈਸ਼ਲ ਟਰੇਨ 6 ਅਕਤੂਬਰ ਤੋਂ ਸ਼ੁਰੂ ਹੋ ਕੇ 17 ਨਵੰਬਰ ਤੱਕ ਚੱਲੇਗੀ। ਟਰੇਨ ਏਸੀ ਸਪੈਸ਼ਲ ਹੋਵੇਗੀ, ਜੋ ਲਖਨਊ ਦੇ ਰਸਤੇ ਆਨੰਦ ਵਿਹਾਰ ਤੋਂ ਬਰੌਨੀ ਪਹੁੰਚੇਗੀ। ਇਹ ਟਰੇਨ ਆਨੰਦ ਵਿਹਾਰ ਤੋਂ ਸਵੇਰੇ 9 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 6:30 ਵਜੇ ਬਰੌਨੀ ਪਹੁੰਚੇਗੀ। ਏਸੀ ਸਪੈਸ਼ਲ ਟਰੇਨਾਂ ਅਲੀਗੜ੍ਹ, ਟੁੰਡਲਾ, ਇਟਾਵਾ, ਕਾਨਪੁਰ, ਲਖਨਊ, ਸੁਲਤਾਨਪੁਰ, ਜੌਨਪੁਰ, ਗਾਜ਼ੀਪੁਰ ਸਿਟੀ, ਬਲੀਆ, ਸੁਰਮਾਨਪੁਰ, ਛਪਰਾ ਅਤੇ ਹਾਜੀਪੁਰ ਵਿਖੇ ਰੁਕਣਗੀਆਂ। ਇਸ ਟਰੇਨ ‘ਚ 16 ਥਰਡ ਏਸੀ, 2 ਪਾਵਰ ਕਾਰਾਂ ਸਮੇਤ 18 ਡੱਬੇ ਹੋਣਗੇ, ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਦੀਵਾਲੀ ਅਤੇ ਛਠ ਪੂਜਾ ਦੇ ਮੌਕੇ ‘ਤੇ ਦੇਸ਼ ਭਰ ਤੋਂ ਵੱਡੀ ਗਿਣਤੀ ‘ਚ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਹੁੰਦੇ ਹਨ। ਯੂਪੀ-ਬਿਹਾਰ ਦੇ ਲੋਕਾਂ ਲਈ, ਇਹ ਤਿਉਹਾਰ ਨਾ ਸਿਰਫ਼ ਧਾਰਮਿਕ ਮਹੱਤਵ ਰੱਖਦਾ ਹੈ, ਸਗੋਂ ਪਰਿਵਾਰਾਂ ਨੂੰ ਮਿਲਣ ਦਾ ਵੀ ਇੱਕ ਮਹੱਤਵਪੂਰਨ ਮੌਕਾ ਹੈ। ਇਸ ਦੌਰਾਨ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਜ਼ਿਆਦਾਤਰ ਰੇਲ ਟਿਕਟਾਂ ਦੋ-ਤਿੰਨ ਮਹੀਨੇ ਪਹਿਲਾਂ ਹੀ ਵੇਟਿੰਗ ਲਿਸਟ ‘ਤੇ ਚਲੀਆਂ ਜਾਂਦੀਆਂ ਹਨ। ਟਰੇਨਾਂ ‘ਚ ਭਾਰੀ ਭੀੜ ਕਾਰਨ ਸਫਰ ਕਰਨਾ ਅਕਸਰ ਮੁਸ਼ਕਿਲ ਹੋ ਜਾਂਦਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੈਂਸਰ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਲੋਕ ਤਾਕਤ ਨੇ ਪੁਲਸੀਆ ਦਹਿਸ਼ਤ ਦਾ ਮੁੰਹ ਮੋੜਿਆ
Next articleਭੂੰਦੜੀ ਵਿਖੇ ਕੈਂਸਰ ਗੈਸ ਵਿਰੋਧੀ ਸੰਘਰਸ਼ ਦੇ ਧਰਨੇ ਨੂੰ ਜਬਰ ਨਾਲ ਹਟਾਉਣ ਦੀ ਪੁਲਸੀਆ ਕੋਸ਼ਿਸ਼ ਨਾਕਾਮ ਹੋਈ