ਬਾਗਪਤ ‘ਚ ਵੱਡਾ ਹਾਦਸਾ: ਨਿਰਵਾਣ ਮਹੋਤਸਵ ਦੌਰਾਨ ਪੌੜੀਆਂ ਟੁੱਟਣ ਕਾਰਨ ਡਿੱਗੀ ਸਟੇਜ; 80 ਤੋਂ ਵੱਧ ਸ਼ਰਧਾਲੂ ਜ਼ਖ਼ਮੀ; 

ਬਾਗਪਤ — ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ। ਬਾਗਪਤ ‘ਚ ਭਗਵਾਨ ਆਦਿਨਾਥ ਦੇ ਨਿਰਵਾਣ ਲੱਡੂ ਤਿਉਹਾਰ ‘ਤੇ ਮਾਨ ਸਤੰਭ ਕੰਪਲੈਕਸ ਦਾ ਬਣਿਆ ਲੱਕੜ ਦਾ ਪੈਡ ਡਿੱਗ ਗਿਆ। ਜਿਸ ਕਾਰਨ 80 ਤੋਂ ਵੱਧ ਸ਼ਰਧਾਲੂ ਹੇਠਾਂ ਦੱਬਣ ਕਾਰਨ ਜ਼ਖਮੀ ਹੋ ਗਏ। ਇਸ ਦੌਰਾਨ ਘਟਨਾ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਐਂਬੂਲੈਂਸ ਨਾ ਮਿਲਣ ‘ਤੇ ਜ਼ਖਮੀਆਂ ਨੂੰ ਈ-ਰਿਕਸ਼ਾ ‘ਚ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ ‘ਤੇ ਬਰੌਤ ਕੋਤਵਾਲੀ ਦੇ ਇੰਸਪੈਕਟਰ ਵੀ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ।
ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਬਰੌਤ ਸ਼ਹਿਰ ਦੇ ਕੋਤਵਾਲੀ ਇਲਾਕੇ ‘ਚ ਗਾਂਧੀ ਰੋਡ ‘ਤੇ ਵਾਪਰਿਆ। ਸ਼੍ਰੀ ਦਿਗੰਬਰ ਜੈਨ ਡਿਗਰੀ ਕਾਲਜ ਦੇ ਮੈਦਾਨ ‘ਚ ਬਣੇ ਮਾਨ ਸਥੰਭ ਦਾ ਪਲੇਟਫਾਰਮ ਡਿੱਗਣ ਨਾਲ 80 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਅੱਜ ਇੱਥੇ ਨਿਰਵਾਣ ਮਹੋਤਸਵ ਤਹਿਤ ਧਾਰਮਿਕ ਪ੍ਰੋਗਰਾਮ ਹੋਣਾ ਸੀ, ਇੱਥੇ 65 ਫੁੱਟ ਉੱਚੀ ਸਟੇਜ ਬਣਾਈ ਗਈ। ਇਸ ਦੀਆਂ ਪੌੜੀਆਂ ਟੁੱਟ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜੈਨ ਕਾਲਜ ਕੈਂਪਸ ‘ਚ ਸਥਾਪਿਤ ਮਨਸਤੰਭ ‘ਚ ਸਥਾਪਿਤ ਮੂਰਤੀ ਨੂੰ ਪਵਿੱਤਰ ਕਰਨ ਲਈ ਲਗਾਈਆਂ ਗਈਆਂ ਅਸਥਾਈ ਪੌੜੀਆਂ ਡਿੱਗ ਗਈਆਂ ਹਨ। ਇਸ ਕਾਰਨ 80 ਤੋਂ ਵੱਧ ਸ਼ਰਧਾਲੂ ਹੇਠਾਂ ਦੱਬ ਗਏ। ਆਖ਼ਰੀ ਖ਼ਬਰਾਂ ਮਿਲਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਜਾਗ੍ਰਿਤੀ ਸਭਾ (ਰਜਿ.)ਬਠਿੰਡਾ ਵੱਲੋਂ ਪ੍ਰੋਫੈਸਰ ਤਰਸੇਮ ਨਰੂਲਾ ਜੀ ਦਾ ਸਨਮਾਨ ਤੇ ਰੂ-ਬ-ਰੂ ਹੋਵੇਗਾ 16 ਫਰਵਰੀ ਨੂੰ
Next articleਡਾਕਟਰ ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਭੰਨ ਤੋੜ ਕਰਨ ਵਾਲੇ ਸ਼ਰਾਰਤੀ ਅੰਨਸਰਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਾ ਜਾਵੇ – ਜੀਤ